Monday, April 6, 2026

ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਹਿਰਾਸਤ ਵਿਚ ਲੈਣਾ ਨਿੰਦਣਯੋਗ- ਵੀਰ ਮਨਪ੍ਰੀਤ ਸਿੰਘ

PPN1107201505

ਸੰਦੌੜ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਉਨ੍ਹਾਂ ਦੇ ਦੋ ਸਾਥੀਆਂ ਭਾਈ ਕੁਲਵੰਤ ਸਿੰਘ ਕਾਂਝਲਾ ਅਤੇ ਲਖਵੀਰ ਸਿੰਘ ਲੱਖਾ ਨੂੰ ਬਰਨਾਲਾ ਪੁਲਿਸ ਵੱਲੋਂ ਹਿਰਾਸਤ ਵਿਚ ਲੈਣਾ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਉਹਨਾਂ ਦਾ ਸਿੱਖੀ ਤੋ ਕੁਰਾਹੇ ਅਤੇ ਨਸ਼ਿਆਂ ਦੇ ਰਾਹ ਪੈ ਰਹੀ ਅਜੋਕੀ ਨੌਜੁਆਨ ਪੀੜੀ ਨੂੰ ਮੁੜ ਸਿੱਖੀ ਪਹਿਰਾਵਾ, ਰਹਿਤ ਮਰਿਆਦਾ ਅਤੇ ਸ਼ਹੀਦ ਸਿੰਘਾਂ ਵੱਲੋਂ ਨਿਭਾਏ ਆਨ ਬਾਣ ਤੋਂ ਜਾਗਰੂਕ ਕਰ ਕੇ ਵੱਡਾ ਯੋਗਦਾਨ ਹੈ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਤੇ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾ ਦਾ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ ।ਉਨ੍ਹਾਂ ਕਿਹਾ ਕਿ ਭਾਈ ਸਾਹਿਬ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਸਿੱਖ ਲਿਟਰੇਚਰ ਅਤੇ ਸਮੇਂ ਸਮੇਂ ਗੁਰਬਾਣੀ ਕੰਠ, ਕੀਰਤਨ ਮੁਕਾਬਲੇ ਅਤੇ ਧਾਰਮਿਕ ਫ਼ਿਲਮਾਂ ਦਿਖਾ ਕੇ ਭੇਟਾ ਰਹਿਤ ਸੇਵਾ ਕਰ ਰਹੇ ਹਨ,  ਜੋ ਸ਼ਲਾਘਾ ਯੋਗ ਉਦਮ ਹੈ ।ਅਜੋਕੀ ਪੰਥਕ ਅਖਵਾਉਣ ਵਾਲੀ ਸਰਕਾਰ ਲਈ ਪੰਥ ਪ੍ਰਸਿੱਧ ਪ੍ਰਚਾਰਕਾਂ ਲਈ ਇਹੋ ਜਿਹੀ ਕਾਰਵਾਈਆਂ ਕਰਨਾ ਨਿੰਦਣਯੋਗ ਹੈ।ਇਸ ਮੌਕੇ ਉਨ੍ਹਾਂ ਨਾਲ ਅਸਥਾਨ ਦੇ ਸਮੂਹ ਸੇਵਾਦਾਰ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply