Wednesday, March 25, 2026

ਸੰਤਾਂ ਮਹਾਂਪੁਰਸ਼ਾਂ ਜਾਂ ਸਿਰਮੌਰ ਪ੍ਰਚਾਰਕਾਂ ਵੱਲੋਂ ਬਾਪੂ ਜੀ ਦੀ ਹਮਾਇਤ ਨਾ ਕਰਨਾ ਮੰਦਭਾਗਾ- ਵੀਰ ਮਨਪ੍ਰੀਤ ਸਿੰਘ ਖ਼ਾਲਸਾ

PPN1607201507
ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਸਿੱਖ ਕੌਮ ਦੇ ਬਜ਼ੁਰਗ ਜੋਧੇ ਬਾਪੂ ਸੂਰਤ ਸਿੰਘ ਜੀ ਦੇ ਸੰਘਰਸ਼ ਨੂੰ ਅਣਦੇਖਾ ਕਰ ਕੇ ਸਰਕਾਰਾਂ ਦਾ ਪਾਸਾ ਵੱਟਣਾ ਤਾਂ ਅਤਿ ਨਿੰਦਣਯੋਗ ਹੈ ਹੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਨੇ ਸੰਦੌੜ ਵਿਖੇ ਬਾਪੂ ਸੂਰਤ ਸਿੰਘ ਦੇ ਪਿੰਡ ਹਸਨਪੁਰ ਤੋ ਵਾਪਸੀ ਦੌਰਾਨ ਉਹਨਾਂ ਦੀ ਨਾਜੁਕ ਹਾਲਾਤ ‘ਤੇ ਦੁੱਖ ਪ੍ਰਗਟਾਉਂਦਿਆਂ ਹੋਏ ਕਹੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਕੈਦੀਆਂ ਦੀ ਸਜਾਵਾਂ ਪੁਰੀਆਂ ਹੋ ਚੁੱਕੀਆਂ ਨੂੰ ਸਾਲਾਂ ਬੀਤ ਗਏ ਉਨ੍ਹਾਂ ਨੂੰ ਰਿਹਾਈ ਦਿਵਾਉਣ ਲਈ ਸਰਕਾਰਾਂ ਨਾਲ ਇੱਕ 83 ਸਾਲ ਦਾ ਬਜ਼ੁਰਗ ਜੋਧਾ ਸ਼ਾਂਤੀਪੂਰਵਕ ਸੰਘਰਸ਼ ਦੌਰਾਨ ਆਪਣੇ ਗ੍ਰਹਿ ਹਸਨਪੁਰ ਵਿਖੇ ਮਰਨ ਦੇ ਕਿਨਾਰੇ ਪਹੁੰਚਿਆ ਹੋਇਆ ਹੈ।ਪਰ ਅਜੋਕੇ ਸਮੇਂ ਵਿਚ ਗੁਰਮਤਿ ਅਤੇ ਸਿੱਖੀ ਜੀਵਨ ਦੀ ਧਾਰਮਿਕ ਦੀਵਾਨਾਂ ਰਾਹੀ ਲੁਕਾਈ ਨੂੰ ਅਣਖੀ ਅਤੇ ਧਰਮੀ ਹੋਣ ਦਾ ਫੋਕਾ ਹੋਕਾ ਦੇਣ ਵਾਲੇ ਸਿਰਫ਼ ਵੱਡੀਆਂ ਵੱਡੀਆਂ ਫ਼ੋਟੋਆਂ ਖਿੱਚਵਾ ਕੇ ਅਤੇ ਲੋਕ ਭਲਾਈ ਦੇ ਛੋਟੇ ਮੋਟੇ ਕਾਰਜ ਕਰ ਕੇ ਆਪਣੇ ਕਾਰੋਬਾਰਾਂ ਨੂੰ ਵਧਾਉਣ ਵਾਲੇ, ਸਾਰੀਆਂ ਐਸ਼ੀ ਸਹੂਲਤਾਂ ਵਿਚ ਜ਼ਿੰਦਗੀ ਬਸਰ ਕਰ ਰਹੇ ਸਮਾਜ ਸੁਧਾਰਕ ਅਤੇ ਗਿਆਨੀ ਜਥੇਦਾਰ ਕਹਿਲਾਉਣ ਵਾਲੇ ਸੰਤਾਂ ਜਾਂ ਪ੍ਰਚਾਰਕਾਂ ਵੱਲੋਂ ਬਾਪੂ ਜੀ ਦੀ ਹਮਾਇਤ ਵਿਚ ਆਵਾਜ਼ ਨਾ ਉਠਾਉਣਾ ਇਹ ਦਰਸਾਉਂਦਾ ਹੈ ਕਿ ਉਹ ਕਿੰਨੇ ਕਿ ਸਿੱਖੀ ਸਿਧਾਂਤਾਂ, ਸਮਾਜ ਦੀ ਭਲਾਈ ਅਤੇ ਮਜਲੁਮਾਂ ਦੇ ਹੱਕ ਵਿਚ ਖ਼ੁਦ ਚੇਤਨ ਹਨ।
ਇਸ ਮੌਕੇ ਉਨ੍ਹਾਂ ਨਾਲ ਸਰਪੰਚ ਨਾਥ ਸਿੰਘ ਹਮੀਦੀ, ਗੁਰਸੇਵਕ ਸਿੰਘ ਧੁਰਕੋਟ, ਭਾਈ ਚਮਕੌਰ ਸਿੰਘ ਰੰਗੀਆਂ, ਭਾਈ ਕਰਮਜੀਤ ਸਿੰਘ ਰੰਗੀਆਂ, ਭਾਈ ਜਸਵਿੰਦਰ ਸਿੰਘ ਟਕਸਾਲੀ, ਭਾਈ ਜਗਜੀਤ ਸਿੰਘ ਹੇੜੀ ਕੇ, ਭਾਈ ਗੁਰਵਿੰਦਰ ਸਿੰਘ ਹੇੜੀ ਕੇ, ਭਾਈ ਜਸਵੀਰ ਸਿੰਘ ਧੰਗੀਵਾਲ, ਭਾਈ ਬਲਜਿੰਦਰ ਸਿੰਘ ਰਣੀਕੇ, ਜਸਪ੍ਰੀਤ ਸਿੰਘ ਮੁਲੋਵਾਲ, ਹੈਰੀ ਸਿੰਘ ਮੁਲੋਵਾਲ, ਸੰਦੀਪ ਸਿੰਘ ਮੁਲੋਵਾਲ, ਜਗਦੀਪ ਸਿੰਘ ਅਲੀਪੁਰ, ਜਰਨੈਲ ਸਿੰਘ ਅਲੀਪੁਰ, ਮਨਦੀਪ ਸਿੰਘ ਹਥਨ ਆਦਿ ਹੋਰ ਸੇਵਾਦਾਰ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply