Thursday, March 19, 2026

ਰਾਹੁਲ ਜੀ ਡਰਾਮੇਬਾਜੀਆਂ ਨਾਲ ਕੰਮ ਨਹੀਂ ਚੱਲਣਾ – ਮਜੀਠੀਆ

ਹਲਕਾ ਮਜੀਠਾ ਦੇ ਅੱਧੀ ਦਰਜਨ ਪਿੰਡਾਂ ਨੂੰ ਮਜੀਠੀਆ ਵੱਲੋਂ ਇੱਕ ਕਰੋੜ ਦੀ ਗ੍ਰਾਂਟ
ਕਿਹਾ ਕੈਪਟਨ ਬਾਜਵਾ ਤੋਂ ਪ੍ਰਧਾਨਗੀ ਖੋਹ ਕੇ ਬੇਘਰ ਕਰਨ ‘ਤੇ ਲਾ ਰਿਹਾ ਜ਼ੋਰ

PPN1807201511

ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਆੜੇ ਹੱਥੀਂ ਲੈਦਿਆਂ ਉਸ ਵੱਲੋਂ ਕੀਤੇ ਜਾ ਰਹੇ ਪਦ ਯਾਤਰਾ ਨੂੰ ਕੁੱਝ ਲੋਕਾਂ ਨਾਲ ਫੋਟੋਆਂ ਖਿਚਵਾ ਕੇ ਕੀਤੀ ਜਾ ਰਹੀ ਡਰਾਮੇਬਾਜ਼ੀ ਕਰਾਰ ਦਿਤਾ ਅਤੇ ਕਿਹਾ ਕਿ ਸਤਾ ਦੌਰਾਨ ਲੋਕ ਮਸਲਿਆਂ ਨਾਲ ਕੋਈ ਸਰੋਕਾਰ ਨਾ ਰੱਖਣ ਦਾ ਖਮਿਆਜ਼ਾ ਅੱਜ ਕਾਂਗਰਸ ਭੁਗਤ ਰਹੀ ਹੈ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਅੱਧੀ ਦਰਜਨ ਪਿੰਡਾਂ ਦੇ ਵਿਕਾਸ ਲਈ ਇੱਕ ਕਰੋੜ ਰੁਪੈ ਤੋਂ ਵੱਧ ਦੀ ਗ੍ਰਾਂਟ ਦੇਣ ਅਤੇ ਵੱਖ ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਆਏ ਸਨ ਨੇ ਪਿੰਡ ਭੋਏ ਵਿਖੇ ਪੱਤਰਕਾਰਾਂ ਨਾਲ ਗਲ ਬਾਤ ਕਰਦਿਆਂ ਕਿਹਾ ਕਿ ਰਾਹੁਲ 4 ਕਿੱਲੋ ਮੀਟਰ ਤਾਂ ਪੈਦਲ ਚਲ ਸਕਦੇ ਹਨ ਪਰ ਜਿਹੜਾ ਬੰਦਾ 67-67 ਦਿਨ ਲੋਕਾਂ ‘ਚੋਂ ਗ਼ਾਇਬ ਰਹਿੰਦਾ ਹੋਵੇ, ਉਹ ਆਮ ਲੋਕਾਂ ਦਾ ਕੀ ਸਵਾਰ ਸਕਦਾ ਹੈ। ਉਹਨਾਂ ਕਿਹਾ ਕਿ ਜੇ ਰਾਹੁਲ ਨੇ ਆਪਣੀ ਸਰਕਾਰ ਸਮੇਂ ਗਰੀਬਾਂ, ਕਿਸਾਨਾਂ ਅਤੇ ਆਮ ਲੋਕਾਂ ਪ੍ਰਤੀ ਗੰਭੀਰਤਾ ਦਿਖਾਈ ਹੁੰਦੀ ਤਾਂ ਅੱਜ ਕਾਂਗਰਸ ਨੂੰ ਇੰਨੇ ਮਾੜੇ ਦਿਨ ਨਾ ਦੇਖਣਾ ਪੈਦਾ ਅਤੇ ਨਾ ਹੀ ਉਸ ਦੀ ਲੀਡਰਸ਼ਿਪ ਨੂੰ ਕਿਸੇ ਚੁਨੌਤੀ ਦਾ ਸਾਹਮਣਾ ਕਰਨਾ ਪੈਦਾ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਰਗਰਮੀਆਂ ਬਾਰੇ ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਦਾ ਸਾਰਾ ਜ਼ੋਰ ਇਸ ਵਕਤ ਪ੍ਰਤਾਪ ਸਿੰਘ ਬਾਜਵਾ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਖੋਹ ਕੇ ਉਸ ਨੂੰ ਬੇਘਰ ਕਰਨ ‘ਤੇ ਲਗਾ ਹੋਇਆ ਹੈ , ਉਸ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦਾ ਪੰਜਾਬ ਦੇ ਹਿਤਾਂ ਅਤੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ।
ਸ: ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੋ ਮੈਂਬਰ ਪਾਰਲੀਮੈਂਟਾਂ ਨੇ ਦਿਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਤਾਨਾਸ਼ਾਹ ਦੱਸਿਆ ਹੈ। ਦਿੱਲੀ ਸਰਕਾਰ ਆਪਣੀ ਚੋਣ ਵਾਅਦਿਆਂ ਦੇ ਉਲਟ ਕੰਮ ਕਰ ਰਹੀ ਹੈ। ਆਪ ਦੇ ਆਗੂ ਤੇ ਮੰਤਰੀ ਜਾਅਲੀ ਡਿਗਰੀ ਸਕੈਂਡਲਾਂ, ਜ਼ਮੀਨਾਂ ‘ਤੇ ਕਬਜ਼ੇ ਆਦਿ ਕੇਸਾਂ ਵਿੱਚ ਫਸ ਰਹੇ ਹਨ।ਦਿਲੀ ਵਿੱਚ ਮਹਿੰਗਾਈ ਆਸਮਾਨ ਛੂਹ ਰਹੀ ਹੈ ਲੋਕਾਂ ਦਾ ਖਿਆਲ ਕਰਨ ਦੀ ਥਾਂ ਆਪ ਦੇ ਆਗੂ ਆਪਸ ਵਿੱਚ ਹੀ ਉਲਝੀ ਪਈ ਹੈ।
ਉਹਨਾਂ ਅੱਜ ਪਿੰਡ ਭੋਏ ਦੇ ਵਿਕਾਸ ਲਈ ਕਰੀਬ 16 ਲੱਖ, ਬੁਲਾਰਾ ਨੂੰ 28 ਲੱਖ, ਗਦਰਜਾਦਾ ਨੂੰ 9 ਲੱਖ, ਤਾਹਰਪੁਰ ਨੂੰ 22 ਲੱਖ ਅਤੇ ਪਿੰਡ ਫਤੂਫੀਲਾ ਨੂੰ 26 ਲੱਖ ਦੀ ਗ੍ਰਾਂਟ ਦਿੱਤੀ, ਅਤੇ ਇਹਨਾਂ ਪਿੰਡਾਂ ਵਿੱਚ ਕੱਚੇ ਰਸਤੇ ਪੱਕੇ ਕਰਨ , ਬਾਜ਼ਾਰਾਂ ਨੂੰ ਕੰਕਰੀਟ ਸਟਰੀਟ ਬਣਾਉਣ, ਆਦਿ ਦਰਜਨਾਂ ਨੀਂਹ ਪੱਥਰ ਵੀ ਰੱਖੇ।
ਭਾਰੀ ਸੰਖਿਆ ਵਿੱਚ ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧ ਕਰਦਿਆਂ ਸ: ਮਜੀਠੀਆ ਨੇ ਦੱਸਿਆ ਕਿ ਨਾਲੇ ਕਾਰਡ ਧਾਰਕਾਂ ਸੰਬੰਧੀ ਜੋ ਤਰੁਤੀਆਂ ਸਨ ਨੂੰ ਦੂਰ ਕਰ ਲਈਆਂ ਗਈਆਂ ਹਨ ਤੇ ਛੇਤੀ ਹੀ ਦਾਲ ਸਕੀਮ ਤਹਿਤ ਰਾਸ਼ਨ ਗਰੀਬ ਪਰਿਵਾਰਾਂ ਨੂੰ ਮਿਲਣ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ 2007 ਤੋਂ ਅੱਜ ਤਕ ਉਹਨਾਂ ਦੀ ਕੋਸ਼ਿਸ਼ ਹਲਕਾ ਮਜੀਠਾ ਦਾ ਸਰਵ ਖਪੀ ਵਿਕਾਸ ਕਰਾ ਕੇ ਇਸ ਨੂੰ ਨੰਬਰ ਇੱਕ ਤੇ ਨਮੂਨੇ ਦਾ ਹਲਕਾ ਬਣਾਉਣ ਦੀ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜੋ ਹਲਕਾ ਵਿਕਾਸ ਪੱਖੋਂ ਬਹੁਤ ਪਛੜਿਆ ਰਹਾ ਸੀ ਜੋ ਅੱਜ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਹਨਾਂ ਦੱਸਿਆ ਕਿ 2017 ਤਕ ਕਿਸੇ ਵੀ ਡੇਰੇ ਨੂੰ ਜਾਂਦਾ ਰਸਤਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਹਲਕੇ ਦੇ ਹਰੇਕ ਡੇਰੇ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ 9 ਕਰੋੜ ਰੁਪੈ ਖਰਚੇ ਜਾ ਰਹੇ ਹਨ। ਉਹਨਾਂ ਕਾਂਗਰਸ ਸਰਕਾਰ ‘ਤੇ ਇੱਕ ਵੀ ਬਲਬ ਜਗਾਉਣ ਯੋਗ ਬਿਜਲੀ ਪੈਦਾ ਨਾ ਕਰ ਸਕਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਬਿਜਲੀ ਦੀ ਮੰਗ ਪੂਰੀ ਕਰਨ ਲਈ ਜਿੱਥੇ ਤਿੰਨ ਨਵੇਂ ਥਰਮਲ ਪਲਾਂਟ ਲਗਾਏ ਹਨ ਉੱਥੇ ਸੂਰਜੀ ਊਰਜਾ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਨੰਬਰ ਇੱਕ ਹੋਣ ਦਾ ਖ਼ਿਤਾਬ ਦਿੱਤਾ ਹੈ। ਇਸ ਮੌਕੇ ਸ: ਮਜੀਠੀਆ ਦਾ ਥਾਂ ਥਾਂ ਭਰਵਾਂ ਸਵਾਗਤ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਉਹਨਾਂ ਨਾਲ ਸ: ਤਲਬੀਰ ਸਿੰਘ ਗਿੱਲ, ਮੇਰਜ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਸੰਤੋਖ ਸਿੰਘ ਸਮਰਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜ਼ੈਲ ਸਿੰਘ ਗੋਪਾਲ ਪੁਰਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਚੇਅਰਮੈਨ ਗੁਰਜਿੰਦਰ ਸਿੰਘ ਟਪਈਆਂ, ਚੇਅਰਮੈਨ ਬਲਬੀਰ ਸਿੰਘ ਚੰਦੀ, ਕੁਲਵਿੰਦਰ ਸਿੰਘ ਧਾਰੀਵਾਲ, ਬਲਵਿੰਦਰ ਸਿੰਘ ਖਿਦੋਵਾਲੀ, ਮਲਕੀਅਤ ਸਿੰਘ ਬਾਠ, ਪ੍ਰੋ: ਪ੍ਰਮਬੀਰ ਸਿੰਘ ਮੱਤੇਵਾਲ, ਤਰਸੇਮ ਸਿੰਘ ਸਿਆਲਕਾ, ਬਿਕਰਮ ਜੀਤ ਸਿੰਘ ਬਾਠ, ਰਣਧੀਰ ਸਿੰਘ ਭੋਏ, ਸਰਪੰਚ ਸਰਬਜੀਤ ਸਿੰਘ, ਸਵਰਨ ਸਿੰਘ ਖਿਦੋਵਾਲੀ, ਸਤਨਾਮ ਸਿੰਘ ਤਾਹਰਪੁਰ, ਜਗੀਰ ਸਿੰਘ ਨੰਬਰਦਾਰ, ਗੁਰਪਾਲ ਸਿੰਘ ਤਨੇਲ, ਹਰਚਰਨ ਸਿੰਘ ਉਦੋਕੇ, ਸਰਪੰਚ ਕਾਬਲ ਸਿੰਘ, ਮੇਜਰ ਸਿੰਘ ਸਾਬਕਾ ਸਰਪੰਚ, ਸਰਪੰਚ ਪ੍ਰੇਮ ਸਿੰਘ ਤਰਫਾਨ, ਸਰਪੰਚ ਸਰਦੂਲ ਸਿੰਘ ਫਤੂਭੀਲਾ, ਰਤਨ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ ਲਹਿਰਕਾ, ਸਰਪੰਚ ਤੇਜਿੰਦਰ ਸਿੰਘ ਗਦਰਜਾਦਾ, ਪ੍ਰਮਜੀਤ ਸਿੰਘ ਗਦਰਜਾਦਾ, ਲਖਵਿੰਦਰ ੰਿਸਘ ਗਦਰਜਾਦਾ ਆਦਿ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply