
ਖਾਲੜਾ, 18 ਜੁਲਾਈ (ਰਣਬੀਰ ਸਿੰਘ ਗੋਲਣ/ ਲਖਵਿੰਦਰ ਗੌਲਣ) – ਪੰਜਾਬ ਸਰਕਾਰ ਵੱਲੋਂ ਮੀਂਹ ਦੇ ਪਾਣੀ ਦਾ ਨਿਕਾਸ ਕਰਨ ਲਈ ਜੋ ਬਰਸਾਤੀ ਨਾਲੇ ਬਣਾਏ ਗਏ ਹਨ, ਉਹ ਸਿਰਫ ਚਿੱਟੇ ਹਾਥੀ ਅਤੇ ਵਿਨਾਸ਼ੀ ਸਾਬਤ ਹੋ ਰਹੇ ਹਨ।ਮਾਨਸੂਨ ਹੋ ਰਹੀ ਬਰਸਾਤ ਦੋਰਾਨ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਖਾਲੜਾ ਮੰਡੀ ਦਾ ਬਜਾਰ ਛੱਪੜ ਦਾ ਰੂਪ ਧਾਰਣ ਕਰ ਗਿਆ ਹੈ ਅਤੇ ਲੋਕ ਬਰਸਾਤੀ ਨਾਲੇ ਤੋਂ ਬਹੁਤ ਜਿਆਦਾ ਪ੍ਰੇਸ਼ਾਨ ਹੋ ਗਏ ਹਨ।
ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਲੀਗਲ ਅਡਵਾਈਜ਼ਰ ਪੰਜਾਬ ਪਰਮਿੰਦਰ ਸਿੰਘ ਹੀਰਾ ਦਾ ਕਹਿਣਾ ਹੈ ਕਿ ਬਿਨ੍ਹਾਂ ਲੈਵਲ ਤੋਂ ਬਣੇ ਬਰਸਾਤੀ ਨਾਲੇ ਜਿਥੇ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ, ਉਥੇ ਘਟੀਆ ਮਟੀਰੀਅਲ ਦੀ ਵਰਤੋਂ ਹੋਣ ਕਰਕੇ ਜਗ੍ਹਾ-ਜਗ੍ਹਾ ਤੋਂ ਜਮੀਨ ਵਿੱਚ ਧੱਸ ਰਹੇ ਹਨ, ਜਿਸ ਦੀ ਮਿਸਾਲ ਅੱਜ ਉਸ ਸਮੇਂ ਸਾਹਮਣੇ ਆਈ ਜਦ ਮੇਨ ਬਜ਼ਾਰ ਤੋਂ ਖਾਲੜਾ ਵੱਲ ਜਾਂਦੇ ਨਾਲੇ ਤੋਂ ਲੰਘਦਾ ਇੱਕ ਟਰੈਕਟਰ ਅਤੇ ਇੱਕ ਮੋਟਰਸਾਈਕਲ ਜਮੀਨ ਦੇ ਵਿੱਚ ਧੱਸ ਗਏ।ਹੀਰਾ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਸਬੰਧਤ ਵਿਭਾਗ ਨਾਲ ਮਿਲ ਕੇ ਇਨਕੁਆਰੀ ਕਾਰਵਾਈ ਜਾਵੇਗੀ।
Check Also
ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …
Punjab Post Daily Online Newspaper & Print Media