Tuesday, March 24, 2026

 ਵਜੀਫਿਆਂ ਦੀ ਰਜਿਟ੍ਰੇਸ਼ਨ ਕਰਨ ਸਬੰਧੀ ਡੀ. ਏ. ਵੀ ਸਕੂਲ ਬਟਾਲਾ ਵਿਖੇ ਟ੍ਰੇਨਿੰਗ ਕੈਂਪ ਅੱਜ

ਵੈਬਪੋਰਟਲ ਦੇ ਆਨਲਾਈਨ ਵਜੀਫੇ ਰਸਿਜਟਰ ਕਰਨ ਦੀ ਦਿਤੀ ਜਾਵੇਗੀ ਟ੍ਰੈਨਿੰਗ

ਬਟਾਲਾ, 19 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਵਜੀਫੇ ਪੰਜਾਬ ਸਰਕਾਰ ਵੱਲੋਂ ਦਿਤੇ ਜਾਂਦੇ ਹਨ। ਇਹਨਾ ਵਜੀਫਿਆਂ ਦੀ ਰਜਿਸਟ੍ਰੇਸ਼ਨ ਸਕੂਲ ਮੁੱਖੀਆਂ ਤੇ ਸਕੂਲ ਕੰਪਿਊਟਰ ਅਧਿਆਪਕਾਂ ਨੇ ਸਮੇਂ ਸਮੇਂ ਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੂਸਾਰ ਕਰਨੀ ਹੁੰਦੀ ਹੈ ਤਾਂ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਵਜੀਫਾ ਸਹੀ ਸਮੇਂ ਤੇ ਪਹੁੰਚ ਜਾਵੇ, ਤੇ ਵਿਦਿਆਰਥੀ ਆਪਣੀ ਪੜਾਈ ਨਿਰੰਤਰ ਜਾਰੀ ਰੱਖ ਸਕਣ। ਸਾਲ ੨੦੧੫-੧੬ ਦੌਰਾਨ ਪ੍ਰੀ-ਮੈਟ੍ਰਿਕ ਸ਼ਕਾਲਰਸਿਪ ਦੀਆਂ ਸਾਰੀਆਂ ਸਕੀਮਾਂ ਵੈਬਪੋਰਟਲ ਦੇ ਰਾਹੀਂ ਆਂਨਲਾਈਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ।ਇਹਨਾਂ ਸਕੀਮਾਂ ਨੂੰ ਆਨਲਾਈਨ ਕਰਨ ਸਬੰਧੀ ਜਿਲ੍ਹਾਂ ਗੁਰਦਾਸਪੁਰ ਦੇ ਬਲਾਕ ਵਾਈਜ਼ ਸਕੂਲਾਂ ਦੀ ਟ੍ਰੇਨਿੰਗ ਦੇਣ ਵਾਸਤੇ ਸਡਿਊਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਬਟਾਲਾ-1 ਦੀ ਟ੍ਰੇਨਿੰਗ ਮਿਤੀ 20 ਜੁਲਾਈ ਨੂੰ 9-00ਤੋ 12-00 ਵਜੇ ਤੱਕ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਨ ਦੁਸਿਹਰਾ ਗਰਾਊਡ ਬਟਾਲਾ ਵਿਖੇ, ਬਟਾਲਾ-2 ਮਿਤੀ 20 ਜੁਲਾਈ ਨੂੰ ਬਾਅਦ ਦੁਪਹਿਰ 2-00 ਵਜੇ ਤੋ 5-00 ਵਜੇ ਤੱਕ ਡੀ ਏ ਵੀ ਦੁਸਹਿਰਾ ਗਰਾਊਡ ਬਟਾਲਾ ਵਿਖੇ ਟ੍ਰੇਨਿੰਗ ਲਗਾਈ ਜਾ ਰਹੀ ਹੈ। ਇਸ ਸਬੰਧ ਵਿੱਚ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਆਂਨ ਲਾਈਨ ਵਜੀਫਿਆਂ ਹੋ ਰਹੀਆਂ ਤਰੁਟੀਆਂ ਹਨ। ਇਸ ਟ੍ਰੇਨਿੰਗ ਦੌਰਾਨ ਸਾਰੇ ਹੀ ਮਾਨਤਾ ਪਾ੍ਰਪਤ , ਏਡਿਡ ਤੇ ਸਰਕਾਰੀ ਸਕੂਲਾਂ ਦੇ ਮੁੱਖੀਆਂ ਤੇ ਕੰਪਿਊਟਰ ਅਧਿਆਪਕਾ ਦਾ ਪਹੁੰਚਣਾਂ ਲਾਜਮੀ ਹੈ। ਕਿਸੇ ਵੀ ਅਣਗਹਿਲੀ ਦੀ ਸੂਰਤ ਵਿੱਚ ਸਕੂਲ ਮੁੱਖੀ ਜਿੰਮੇਵਾਰ ਹੋਵੇਗਾ। ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਤਨ ਲਾਲ ਤੋ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦਾ ਡੀਲਿੰਗ ਅਮਲਾ ਇਸ ਟ੍ਰੇਨਿੰਗ ਦੌਰਾਨ ਹਾਜ਼ਰ ਹਰੇਗਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply