
ਜੰਡਿਆਲਾ ਗੁਰੂ, 19 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੂੁ ਪੁਲਿਸ ਸਟੇਸ਼ਨ ਵਿਖੇ ਲਗਾਤਾਰ ਹੋ ਰਹੀਆਂ ਪੁਲਿਸ ਮੁਖੀਆਂ ਦੀਆਂ ਬਦਲੀਆਂ ਹੋ ਰਹੀਆਂ ਹਨ।ਬੀਤੇ ਕੁੱਝ ਦਿਨਾਂ ਤੋਂ ਅਹੁੱਦੇ ‘ਤੇ ਬੈਠੇ ਸz: ਸ਼ਿਵਦਰਸ਼ਨ ਸਿੰਘ ਨੂੰ ਵੀ ਬਦਲ ਕੇ ਹੁਣ ਜੰਡਿਆਲਾ ਗੁਰੂੁ ਵਿਚ ਨਵੇਂ ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਬਾਜਵਾ ਨੇ ਅਹੁੱਦਾ ਸੰਭਾਲ ਲਿਆ ਹੈ। ਆਪਣੇ ਦਫ਼ਤਰ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਉਹਨਾ ਕਿਹਾ ਕਿ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸz: ਜਸਦੀਪ ਸਿੰਘ ਦੇ ਹੁਕਮਾਂ ਅਤੇ ਡੀ. ਐਸ. ਪੀ ਜੰਡਿਆਲਾ ਸz: ਭਗਵੰਤ ਸਿੰਘ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ‘ਤੇ ਪਹਿਰਾ ਦਿੰਦੇ ਹੋਏ ਜੰਡਿਆਲਾ ਗੁਰੁ ਵਿਚ ਗੁੰਡਾ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਸਕੂਲ਼ਾਂ ਦੇ ਸਮੇਂ ਵਿਦਿਆਰਥਣਾ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਪਹਿਲ ਦੇ ਆਧਾਰ ‘ਤੇ ਦੂਰ ਕੀਤਾ ਜਾਵੇਗਾ। ਉਹਨਾ ਕਿਹਾ ਕਿ ਉੱਚ ਅਫ਼ਸਰਾਂ ਦੇ ਹੁਕਮਾਂ ਨੂੰ ਮੰਨਦੇ ਹੋਏ ਨਸ਼ਾ ਸਮੱਗਰਾਂ ਨੂੰ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਸਿਫਾਰਿਸ਼ ‘ਤੇ ਛੱਡਿਆ ਨਹੀਂ ਜਾਵੇਗਾ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੇਖੋਫ ਹੋ ਕੇ ਉਨਾਂ ਦੇ ਦਫ਼ਤਰ ਵਿੱਚ ਕਿਸੇ ਵੀ ਜ਼ੁਲਮ ਦੇ ਖਿਲਾਫ ਸ਼ਿਕਾਇਤ ਲੈ ਕੇ ਆ ਸਕਦੇ ਹਨ।ਸ਼ਿਕਾਇਤ ਕਰਤਾ ਚਾਹੇ ਤਾਂ ਉਸਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ।ਉਨਾਂ ਕਿਹਾ ਕਿ ਪਰ ਜੰਡਿਆਲਾ ਗੁਰੁ ਵਿੱਚ ਅਮਨ ਸ਼ਾਂਤੀ ਨੂੰ ਪਹਿਲ ਦਿੱਤੀ ਜਾਵੇਗੀ।
Punjab Post Daily Online Newspaper & Print Media