
ਨਵੀਂ ਦਿੱਲੀ, 21 ਜੁਲਾਈ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਈ ਜਗਤਾਰ ਸਿੰਘ ਜਾਚਕ ਵੱਲੋਂ ਇੱਕ ਨਿਜ਼ੀ ਟੀ.ਵੀ. ਚੈਨਲ ਤੇ ਕੀਤੇ ਗਏ ਲੜੀਵਾਰ ਸਹਿਜ ਪਾਠ ਦੀ ਸਮਾਪਤੀ ਦੇ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਮੀਨਾਰ ਕਰਵਾਉਣ ਦੇ ਨਾਲ ਹੀ ਪਾਠ ਦੀ ਸਮਾਪਤੀ ਦੇ ਮੌਕੇ ਵਿਸ਼ੇਸ਼ ਦੀਵਾਨ ਵੀ ਸਜਾਏ ਗਏ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਨਸਟੀਚੀਊਟ, ਮੈਲਬਰਨ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਵਿੱਚ ਸਿਖ ਵਾਸਤੇ ਸਹਿਜ ਪਾਠ ਦੀ ਜਰੂਰਤ ਦੇ ਬਾਰੇ ਬੁਲਾਰਿਆਂ ਨੇ ਰੋਸ਼ਨੀ ਪਾਈ। ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾੱ. ਜਸਪਾਲ ਸਿੰਘ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਭਾਈ ਜਗਤਾਰ ਸਿੰਘ ਜਾਚਕ, ਸਾਹਿਬਜਾਦਾ ਜੁਝਾਰ ਸਿੰਘ ਮਿਸ਼ਨਰੀ ਕਾੱਲੇਜ ਦੇ ਪ੍ਰਿੰਸੀਪਲ ਬਲਜੀਤ ਸਿੰਘ, ਸੀਨੀਅਰ ਪੱਤਰਕਾਰ ਜਗਜੀਤ ਸਿੰਘ ਦਰਦੀ, ਡਾ. ਹਰਮੀਤ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਵੀ ਇਸ ਵਿਸ਼ੇ ਤੇ ਵਿਚਾਰ ਰੱਖੇ।
ਖਚਾਖੱਚ ਭਰੇ ਕਾਨਫਰੰਸ ਹਾਲ ਵਿੱਖੇ ਸੰਗਤਾਂ ਨੇ ਜ਼ਿਆਦਾ ਭੀੜ ਹੋਣ ਕਰਕੇ ਬੁਲਾਰਿਆਂ ਦੇ ਵਿਚਾਰ ਖੜੇ ਹੋ ਕੇ ਸਰਵਣ ਕੀਤੇ। ਅੱਜ ਦੇ ਮਲਟੀਮੀਡੀਆਂ ਦੇ ਯੁੱਗ ਨੂੰ ਧਰਮ ਪ੍ਰਚਾਰ ਅਤੇ ਪ੍ਰਸਾਰ ਦੇ ਕੇਂਦਰ ਵੱਜੋਂ ਇਸਤੇਮਾਲ ਕਰਨ ਲਈ ਵੀ ਬੁਲਾਰਿਆਂ ਵੱਲੋਂ ਆਪਣੀ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ।ਭਾਈ ਜਾਚਕ ਦਾ ਇਸ ਮੌਕੇ ਤੇ ਸਨਮਾਨ ਵੀ ਕੀਤਾ ਗਿਆ।ਇਸ ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਵਿੱਖੇ ਸਹਿਜ ਪਾਠ ਦੀ ਸਮਾਪਤੀ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਨਾਮ ਸਿੰਘ ਨਵੇਂ ਸਹਿਜ ਪਾਠ ਦੀ ਆਰੰਭਤਾ ਵੀ ਇਸ ਮੌਕੇ ਤੇ ਕੀਤੀ ਗਈ।ਰਾਣਾ ਵੱਲੋਂ ਸਹਿਜ ਪਾਠ ਦੀ ਲੜ੍ਹੀ ਨੂੰ ਹੁੰਗਾਰਾ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚੀਊਟ ਮੈਲਬਰਨ ਦੇ ਸਕੱਤਰ ਅਰਵਿੰਦਰਪਾਲ ਸਿੰਘ ਅਤੇ ਹੋਰਨਾਂ ਮੈਂਬਰਾਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media