Thursday, March 19, 2026

ਸਾਨਫਰਾਂਸਿਸਕੋ ਜਾਂ ਸੈਨਹੌਜੇ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਫਲਾਈਟਾਂ ਹੋਣਗੀਆਂ ਸ਼ੁਰੂ – ਨਾਪਾ

PPN2107201510
ਅੰਮ੍ਰਿਤਸਰ, ਸੰਨੀਵੇਲ (ਕੈਲੀਫੋਰਨੀਆ) 21 ਜੁਲਾਈ (ਪ.ਪ) ਇਥੈ ਪੁੱਜੀ ਈਮੇਲ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਮੀ ਕੈਲੀਫੋਰਨੀਆਂ ਯਾਤਰਾ ਨੂੰ ਲੈ ਕੇ ਕੈਲੀਫੋਰਨੀਆ ਦੇ ਸ਼ਹਿਰ ਸੰਨੀਵੇਲ ਦੇ ਇਕ ਹੋਟਲ ਵਿਚ ਭਾਰਤੀ ਮੂਲ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿੱਧਾਂ ਦੀ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਵੈਂਕਟਾਸਨ ਅਸ਼ੋਕ, ਭਾਰਤੀ ਸਫਾਰਤਖਾਨੇ ਵਿੱਚ ਹੈਡ ਆਫ ਚਾਂਸਰੀ ਡੇਬਾਬਰਾਟਾ ਚਟੋਪਾਧਿਆਏ ਤੇ ਕੌਂਸਲਰ ਰਮਾਨਾ ਆਦਿ ਸ਼ਾਮਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਈ.ਵੀਜਾ ਲਿਸਟ ਵਿਚ ਨਾ ਸ਼ਾਮਲ ਕਰਨ ਤੇ ਸਾਂਨਫਰਾਂਸਿਸਕੋ ਤੋਂ ਅੰਮ੍ਰਿਤਸਰ ਲਈ ਸਿਧੀਆਂ ਹਵਾਈ ਸੇਵਾਵਾਂ ਨਾ ਚਾਲੂ ਹੋਣ ਕਾਰਣ ਇਸ ਖੇਤਰ ਵਿਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਦੇ ਜਵਾਬ ਵਿਚ ਭਾਰਤੀ ਕੌਂਸਲਰ ਜਨਰਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਈ.ਵੀਜਾ ਲਿਸਟ ਵਿਚ ਸ਼ਾਂਮਲ ਕਰਨ ਲਈ ਜਲਦੀ ਨੋਟੀਫਿਕੇਸ਼ਨ ਹੋ ਜਾਏਗਾ ਤੇ ਸਾਂਨਫਰਾਂਸਿਸਕੋ ਜਾਂ ਸੈਨਹੌਜੇ ਤੋਂ ਅੰਮ੍ਰਿਤਸਰ ਲਈ ਸਿਧੀ ਹਵਾਈ ਸੇਵਾ ਸ਼ੁਰੂ ਕਰਨ ਲਈ ਇਥੋਂ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਅੰਤਿਮ ਪੜਾਅ ਵਿਚ ਹੈ, ਜਿਸ ਬਾਰੇ ਜਲਦੀ ਹੀ ਫੈਸਲਾ ਹੋ ਜਾਣ ਦੀ ਸੰਭਾਵਨਾ ਹੈ।ਕੌਂਸਲਰ ਜਨਰਲ ਨੇ ਦਸਿਆ ਕਿ ਉਹ ਆਪ ਇਸ ਮਾਮਲੇ ਵਿਚ ਬਹੁਤ ਦਿਲਚਸਪੀ ਲੈ ਰਹੇ ਹਨ ਤੇ ਉਹਨਾਂ ਨੂੰ ਆਸ ਹੈ ਕਿ ਪੰਜਾਬੀ ਭਾਈਚਾਰੇ ਦੀ ਚਿਰਾਂ ਤੋਂ ਲਟਕਦੀ ਆ ਰਹੀ ਇਹ ਮੰਗ ਜਲਦੀ ਪਰਵਾਨ ਹੋ ਜਾਏਗੀ

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply