ਖਾਲੜਾ, 14 ਅਗਸਤ (ਲਖਵਿੰਦਰ ਸਿੰਘ ਗੋਲਣ, ਰਿੰਪਲ ਖਾਲੜਾ) – ਪਿਛਲੇ ਕੁੱਝ ਦਿਨਾ ਤਂ ਸਰਕਾਰੀ ਸੀਨੀਅਰ ਸਕੈਡਰੀ ਸਕੂਲ [ਲੜਕੇ] ਖਾਲੜਾ ਵਿਖੇ ਲੱਗੇ ਐਨ.ਸੀ.ਸੀ ਕੈਪ ਦੇ ਇੱਕ ਕੈਡਿਟ ਨੂੰ ਕਿਸੇ ਜਹਿਰੀਲੀ ਚੀਜ਼ ਦੇ ਡੱਸਣ ਕਾਰਨ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਏ ਜਾਣ ਦਾ ਸਮਚਾਰ ਹੈ।ਸੂਤਰਾ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕੈਡਿਟ ਸਤਨਾਮ ਸਿੰਘ ਜੋ ਕੈਪ ਵਿੱਚ ਹਿੱਸਾ ਲੈਣ ਆਇਆ ਸੀ ਅਤੇ ਅੱਜ ਸਵੇਰੇ ਉਸ ਨੇ ਐਨ.ਸੀ.ਸੀ ਪਰੇਡ ਵਿਚ ਹਿੱਸਾ ਲੈਣ ਤੋ ਮਨਾ ਕਰ ਦਿੱਤਾ ਤੇ ਜਦੋ ਉਸ ਦੀ ਹਾਲਤ ਗੰਭੀਰ ਹੋ ਗਈ ਤਾਂ ਉਸ ਨੂੰ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸ ਨੂੰ ਆਈ.ਸੀ.ਯੂ ਵਿੱਚ ਸ਼ਿਫਟ ਕੀਤਾ ਗਿਆ। ਉਪਰੰਤ ਉੱਚ ਅਧਿਕਾਰੀਆ ਵੱਲੋ ਪੁੱਜਣ ‘ਤੇ ਗੰਭੀਰ ਰੂਪ ਪੀੜਤ ਬੇਹੋਸੀ ਦੀ ਹਾਲਤ ‘ਚ ਕੈਡਿਟ ਨੂੰ ਅੰਮ੍ਰਿਤਸਰ ਵਿਖੇ ਭੇਜ਼ ਦਿੱਤਾ ਗਿਆ।ਕੁੱਝ ਲੋਕਾਂ ਦਾ ਦਾ ਕਹਿਣਾ ਹੈ ਕਿ ਕੈਡਿਟ ਦੇ ਗਲੇ ਦੇ ਬਾਹਰ ਧੌਣ ਉਪਰ ਕਿਸੇ ਜਹਿਰੀਲੀ ਵਸਤੂ ਦੇ ਡੰਗਣ ਦਾ ਨਿਸ਼ਾਨ ਵੀ ਸੀ, ਜ਼ਿਸ ਦੀ ਪੁਸ਼ਟੀ ਸਕੂਲ ਦੇ ਮਾਸਟਰ ਹਰਜੀਤ ਸਿੰਘ ਨੇ ਵੀ ਕੀਤੀ ਹੈ ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media