Wednesday, December 31, 2025

ਜੇ ਹੋਵੇਗੀ ਐਨਡੀਏ ਕੀ ਸਰਕਾਰ ਤੋ ਨਹੀਂ ਹੋਵੇਗਾ ਪ੍ਰਾਪਰਟੀ ਟੈਕਸ – ਜੇਤਲੀ

ਦੇਸ਼ ਚ ਗੁੱਸੇ ਦੀ ਲਹਿਰ, ਜਨਤਾ ਚਾਹੁੰਦੀ ਹੈ ਬਦਲਾਅ – ਬਾਦਲ

PPN160428

ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ)- ਜੇਕਰ ਦੇਸ਼ ਚ ਐਨਡੀਏ ਕੀ ਸਰਕਾਰ ਆਉੰਦੀ ਹੈ ਤਾਂ ਪ੍ਰਾਪਰਟੀ ਟੈਕਸ ਖਤਮ ਕਰ ਦਿੱਤਾ ਜਾਵੇਗਾ। ਇਹ ਟੈਕਸ ਕਾਂਗਰਸ ਦੀ ਦੇਨ ਹੈ ਪਰ ਕਾਂਗਰੇਸ ਨੇ ਲੋਕਾਂ ਨੂੰ ਬੇਵਕੂਫ ਬਣਾਕੇ ਇਸਨੂੰ ਅਕਾਲੀ-ਬੀਜੇਪੀ ਸਰਕਾਰ ਦੀ ਦੇਨ ਦੱਸ ਦਿੱਤੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ-ਬੀਜੇਪੀ ਉਮੀਦਵਾਰ ਅਰੂਣ ਜੇਤਲੀ ਨੇ ਅੰਮ੍ਰਿਤਸਰ ਲੋਕਸਭਾ ਹਲਕਾ ਖੇਤਰ ਅਜਨਾਲਾ ਚ ਇੱਕ ਵਿਸ਼ਾਲ ਰੈਲੀ ਦੇ ਦੌਰਾਣ ਕੀਤਾ। ਰੈਲੀ ਚ ਖਾਸ ਤੌਰ ਤੇ ਪੁੱਜੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਟੈਕਸ ਦੇ ਅਸਲੀ ਨਾਇਕ ਹਨ ਅਤੇ ਹਮੇਸ਼ਾ ਤੋ ਹੀ ਕਾਂਗ੍ਰੇਸ ਨੇ ਪੰਜਾਬ ਦੇ ਨਾਲ ਸੌਤੇਲਿਆਂ ਵਰਗਾ ਵਿਵਹਾਰ ਕੀਤਾ ਹੈ ਪਰ ਹੁਣ ਐਨਡੀਏ ਦੀ ਸਰਕਾਰ ਦੇ ਨਾਲ ਮਿਲਕੇ ਪੰਜਾਬ ਦਾ ਸਰਪੱਖੀਅ ਵਿਕਾਸ ਕੀਤਾ ਜਾਵੇਗਾ।ਰੈਲੀ ਚ ਮੌਜੂਦ ਹਜਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਉਜਾੜਨ ਦੀ ਨੀਤੀ ਸਿਰਫ ਕਾਂਗਰੇਸ ਦੀ ਸੀ ਅਤੇ ਲੋਕਾਂ ਦੇ ਬੋਝ ਵਧਾਉਣ ਲਈ ਪ੍ਰਾਪਰਟੀ ਟੈਕਸ ਦਾ ਇਸਤੇਮਾਲ ਕੀਤਾ ਗਿਆ। ਇਸਦੇ ਲਈ ਅਕਾਲੀ ਭਾਜਪਾ ਸਰਕਾਰ ਕਦੇ ਵੀ ਦੋਸ਼ੀ ਨਹੀਂ ਸੀ। ਉਹਨਾਂ ਨੇ ਪ੍ਰੇਸ ਨੂੰ ਇਸ ਸੰਬੰਧੀ ਦਸਤਾਵੇਜ ਵੀ ਦਿੱਤੇ ਜਿਸ ਵਿੱਚ ਕਾਂਗਰੇਸ ਨੇ ਜਾਣ ਤੋ ਪਹਿਲਾਂ ਪ੍ਰਾਪਰਟੀ ਟੈਕਸ ਦੇ ਐਮਅੋਯੂ ਦੇ ਹਸਤਾਖਰ ਕੀਤੇ ਸੀ। ਸ਼੍ਰੀ ਜੇਤਲੀ ਨੇ ਕਿਹਾ ਕਿ ਦਸ ਸਾਲ ਦਾ ਗੁੱਸਾ, ਵੱਧਦੀ ਮਹੰਗਾਈ, ਬੇਰੋਜਗਾਰੀ, 240 ਦਾ ਸਿਲੰਡਰ ਜੋ ਅੱਜ 1300 ਰੂਪਏ ਚ ਮਿਲ ਰਿਹਾ ਹੈ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਗਰੀਬ ਆਦਮੀ ਨੂੰ ਦੋ ਜੂਨ ਦੀ ਰੋਟੀ ਵੀ ਨਾ ਮਿਲਨਾ ਕਾਂਗਰੇਸ ਦੀ ਦੇਨ ਹੈ। ਲੋਕਾਂ ਨੂੰ ਗੁੱਸਾ ਅਤੇ ਆਕਰੋਸ਼ ਹੈ ਜੋ ਕਿ ਹੁਣ ਪਰਿਵਰਤਰ ਦੀ ਰਾਹ ਤੇ ਚਲ ਪਿਆ ਹੈ। ਇਸ ਮੌਕੇ ਸ.ਪ੍ਰਕਾਸ਼ ਸਿੰਘ ਬਾਦਲ  ਨੇ ਕਿਹਾ ਕਾਂਗਰੇਸ ਕਦੇ ਵੀ ਪੰਜਾਬ ਦੇ ਨਾਲ ਈਮਾਨਦਾਰ ਨਹੀਂ ਰਹੀ। ਕਾਂਗਰੇਸ ਨੇ ਕਦੇ ਵੀ ਅਕਾਲੀ ਭਾਜਪਾ ਸਰਕਾਰ ਨੂੰ ਪੰਜਾਬ ਚ ਪੂਰੇ ਪੰਜ ਸਾਲ ਸ਼ਾਸਨ ਨਹੀਂ ਕਰਣ ਦਿੱਤਾ। ਜੇਕਰ ਅੱਜ ਦਿੱਲੀ ਚ ਐਨਡੀਏ ਦੀ ਸਰਕਾਰ ਬਣਦੀ ਹੈ ਤਾਂ ਸ਼੍ਰੀ ਮੋਦੀ ਪ੍ਰਦਾਨਮੰਤਰੀ ਬਨਦੇ ਹਨ ਤਾਂ ਇਹ ਪੰਜਾਬ ਵਾਸਿਆਂ ਦੇ ਲਈ ਇੱਕ ਸੁਨਿਹਰਾ ਮੌਕਾ ਹੈ। ਸ. ਬਾਦਲ ਨੇ ਕਿਹਾ ਕਿ ਕਾਂਗਰੇਸ ਦੇ ਕਰਕੇ ਅੱਜ ਤੱਕ ਪੰਜਾਬ ਕਰਜ ਚ ਡੁੱਬਿਆ ਹੈ  ਅਤੇ ਲੋਕਾਂ ਨੂੰ ਝੂਠ ਬੋਲ ਰਿਹਾ ਹੈ ਕਿ ਇਹ ਸਭ ਕੁਛ ਅਕਾਲੀ ਦਲ ਦੀ ਦੇਣ ਹੈ।  ਇਸ ਮੌਕੇ ਤੇ ਰਾਜਸਵ ਮੰਤਰੀ ਬਿਕਰਮ ਸਿੰਘ ਮਜੀਠੀਆ, ਦਿੱਲੀ ਸਿਖ ਗੁਰੂਦਵਾਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਅਕਾਲੀ ਦਲ ਦੇ ਰਾਸ਼ਟਰੀ ਪ੍ਰਵਕਤਾ ਨਰੇਸ਼ ਗੁਜਰਾਲ, ਡਾ. ਰਤਨ ਸਿੰਘ ਅਜਨਾਲਾ, ਅਮਰਪਾਲ ਬੋਨੀ, ਕੰਵਲ ਜਗਦੀਪ ਸਿੰਘ ਆਦਿ ਮੌਜੂਦ ਸੀ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply