Wednesday, April 29, 2026

ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ 15 ਸਤੰਬਰ ਨੂੰ

ਪਠਾਨਕੋਟ, 25 ਅਗਸਤ (ਪ.ਪ) – ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਯੋਗਤਾ ਮਿਤੀ 1 ਜਨਵਰੀ, 2016 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਸ਼੍ਰੀ ਅਮਿਤ ਮਹਾਜਨ ਐਸ.ਡੀ ਐਮ ਕਮ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਵਿਧਾਨ ਸਭਾ 003-ਪਠਾਨਕੋਟ ਵਿੱਚ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ 15 ਸਤੰਬਰ, 2015 ਨੂੰ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ‘ਤੇ 15 ਸਤੰਬਰ ਤੋਂ 14 ਅਕਤੂਬਰ, 2015 ਤੱਕ ਦਾਅਵੇ ਅਤੇ ਇਤਰਾਜ ਫਾਈਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀ ਨੂੰ ਸਬੰਧਤ ਭਾਗ, ਸੈਕਸ਼ਨਾਂ ਅਨੁਸਾਰ ਪੈਂਦੀਆਂ ਗਰਾਮ ਸਭਾਵਾਂ, ਲੋਕਲਬਾਡੀਜ਼, ਪੇਂਡੂ ਸੁਧਾਰ ਕਮੇਟੀਆਂ ਦੇ ਇਕੱਠ ਤੇ ਮੀਟਿੰਗ ਆਦਿ ਵਿੱਚ ਪੜਨ ਅਤੇ ਵੋਟਰ ਸੂਚੀ ਵਿਚਲੇ ਨਾਵਾਂ ਦੀ ਪੜ੍ਹਤਾਲ 16 ਸਤੰਬਰ, 2015 ਅਤੇ 30 ਸਤੰਬਰ, 2015 ਨੂੰ ਕੀਤੀ ਜਾਵੇਗੀ।
ਐਸ.ਡੀ ਐਮ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਪਠਾਨਕੋਟ ਨੇ ਅੱਗੇ ਦੱਸਿਆ ਕਿ ਬੀ.ਐਲ.ਓਜ਼. ਵੱਖ ਵੱਖ ਰਾਜਨੀਤਿਕ ਪਾਰਟੀਆਂ ਤੇ ਬੂਥ ਲੈਵਲ ਏਜੰਟਾਂ ਨਾਲ ਮਿਲਕੇ 20 ਸਤੰਬਰ, 2015 ਅਤੇ 4 ਅਕਤੂਬਰ, 2015 ਨੂੰ ਵਿਸ਼ੇਸ਼ ਮੁਹਿੰਮ ਤਹਿਤ ਆਮ ਜਨਤਾਂ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 16 ਨਵੰਬਰ, 2015 ਤੱਕ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਡਾਟਾ ਬੇਸ ਨੂੰ ਅਪਡੇਟ ਕਰਨਾ, ਪ੍ਰਾਪਤ ਹੋਈਆਂ ਫੋਟੋ ਨੂੰ ਸਾਫਟਵੇਅਰ ਵਿੱਚ ਲਗਾਉਣਾ, ਕੰਟਰੋਲ ਟੇਬਲ ਅਪਡੇਟ ਕਰਨਾ, ਅਨੁਪੂਰਕਾਂ ਦੀ ਤਿਆਰੀ ਅਤੇ ਛਪਾਈ ਦਾ ਸਮਾਂ 15 ਦਸੰਬਰ, 2015 ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 11 ਜਨਵਰੀ, 2016 ਨੂੰ ਕੀਤੀ ਜਾਵੇਗੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply