ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ ਸੱਗੂ) – ਬੱਲੀ ਫਿਲਮਜ਼ ਦੇ ਬੇਨਰ ਹੇਠ ਬਣ ਰਹੀ ਪੰਜਾਬੀ ਫਿਲਮ ‘ਧੀ ਪੰਜਾਬ ਦੀ’ ਪੰਜਾਬੀ ਫਿਲਮ ਜੋ ਦਰਸ਼ਕਾਂ ਦੇ ਰੂ-ਬ-ਰੂ ਇਸ ਸਾਲ ਹੀ ਹੋਵੇਗੀ। ਇਸੇ ਸਿਲਸਲੇ ਵਿੱਚ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਨੇੜੇ ਪੇਂਦੇ ਪਿੰਡਾਂ ਵਿਚ ਇਸ ਫਿਲਮ ਨੂੰ ਫਿਲਮਾਇਆ ਜਾ ਰਹਾ ਹੈ।ਇਸ ਫਿਲਮ ਦਾ ਮਕਸਦ ਧੀਆਂ ਦੇ ਹੱਕਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।ਇਸੇ ਲਈ ਫਿਲਮ ਦੀ ਕਾਫੀ ਸਰਾਹਨਾ ਹੋ ਰਹੀ ਹੈ ਅਤੇ ਵਾਲਮੀਕ ਧਰਮ ਸਮਾਜ ਦੀ ਸਮਾਜ ਸੇਵਕਾ ਤੇ ਤਰਨ ਤਾਰਨ ਦੇ ਪਿੰਡ ਉਸਮਾ ਦੀ ਵਸਨੀਕ ਹਰਬਰਿੰਦਰ ਕੌਰ ਤੇ ਉਸ ਦੇ ਪਰਿਵਾਰ ਵੱਲੋ ਧੀ ਪੰਜਾਬ ਦੀ ਦੇ ਕਲਾਕਾਰਾਂ ਜਿੰਨਾ ਵਿੱਚ ਫਿਲਮ ਦੇ ਨਿਰਦੇਸ਼ਕ ਤੇ ਅਦਾਕਾਰ ਬਲਜੀਤ ਸਿੰਘ ਬੱਲੀ, ਬਾਲੀਵੂਡ ਦੀ ਪਿਠਵਰਤੀ ਗਾਇਕਾ ਜਸਪਿੰਦਰ ਨਰੂਲਾ, ਸਤਿੰਦਰ ਬਿੱਟੀ, ਸੰਦੀਪ ਮੱਲੀ ਆਦਿ ਸ਼ਾਮਲ ਹਨ ਨੂੰ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਫਿਲਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸਿੰਘ ਬੱਲੀ ਨੇ ਫਿਲਮ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਥੇ ਇਹ ਫਿਲਮ ਹੈ ਸੰਸਾਰ ਭਰ ਵਿੱਚ ਧੀਆਂ ਬਾਰੇ ਚੰਗਾ ਸੰਦੇਸ਼ ਦੇਵੇਗੀ, ਉਥੇ ਦਾਜ, ਭਰੂਣ ਹੱਤਿਆ ਅਤੇ ਔਰਤਾਂ ਪ੍ਰਤੀ ਅੱਤਿਆਚਾਰਾਂ ਆਦਿ ਦਾ ਡੱਟ ਕੇ ਮੁਕਾਬਲਾ ਕਰਨਾ ਸਿਖਾਏਗੀ।ਸਮਾਜ ਸੇਵਕਾ ਹਰਬਰਿੰਦਰ ਕੌਰ ਨੇ ਕਿਹਾ ਕੇ ਸਮਾਜ ਦੇ ਵਿਚ ਧੀਆਂ ‘ਤੇ ਜੋ ਜੁਲਮ ਹੁੰਦੇ ਹਨ, ਉਹ ਅਸੀਂ ਸਾਰੇ ਹੀ ਜਾਣਦੇ ਹਾਂ ਤੇ ਸਾਰਾ ਵਾਲਮੀਕ ਧਰਮ ਸਮਾਜ ਇਹਨਾ ਦੇ ਚੰਗੇ ਕਦਮ ਦੀ ਸ਼ਲਾਘਾ ਕਰਦਾ ਹੈ।ਇਸ ਮੋਕੇ ਫਿਲਮ ਦੇ ਨਿਰਮਾਤਾ ਇੰਦਰ ਜੀਤ ਸਿੰਘ ਗਿੱਲ ਤੇ ਪਿੰਡ ਉਸਮਾ ਦੇ ਸਰਪੰਚ ਤੇ ਮੈਬਰ ਤੇ ਪਿੰਡ ਵਾਸੀ ਹਾਜਿਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media