ਸੰਦੌੜ, 25 ਸਤੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਚੱਕ ਸੇਖੂਪੁਰ ਕਲਾਂ ਸਕੂਲ਼ ਦੇ ਵਿਦਿਆਰਥੀਆ ਨੇ ਬਲਾਕ ਪੱਧਰੀ ਪੇਡੂ ਖੇਡਾਂ ਵਿੱਚ ਸਕੂਲ਼ ਅਤੇ ਆਪਣੇ ਮਾਪਿਆ ਦਾ ਨਾਮ ਰੌਸਨ ਕਰਦਿਆ ਜਿਲ੍ਹਾਂ ਪੱਧਰੀ ਮੁਕਾਬਲਿਆ ਲਈ ਚੁਣੇ ਗਏ।ਇਸ ਸੰਬਧੀ ਜਾਣਕਾਰੀ ਦੰਦਿਆ ਸਕੂਲ਼ ਦੇ ਮੁੱਖ ਅਧਿਆਪਕ ਜਸਬੀਰ ਸਿੰਘ ਕੰਗਣਵਾਲ ਨੇ ਦੱਸਿਆ ਕਿ ਬੀਤੇ ਦਿਨੀ ਮਾਲੇਰਕੋਟਲਾ-2 ਬਲਾਕ ਦੀਆ ਹੋਈਆ ਪੇਡੂ ਖੇਡਾਂ ਵਿਚ ਸਕੂਲ਼ ਦੇ ਵਿਦਿਆਰਥੀਆ ਦੀ ਟੀਮ ਨੇ ਕਬੱਡੀ ਵਿਚੋ ਬਲਾਕ ਵਿਚੋ ਪਹਿਲਾ ਸਥਾਨ ਅਤੇ ਫੁਟਬਾਲ ਵਿਚੋ ਦੂਜਾ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆ ਦਾ ਸਕੂਲ਼ ਪਹੁੰਚਣ ਤੇ ਸੁਆਗਤ ਕੀਤਾ ਅਤੇ ਵਿਦਿਆਰਥੀਆ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ਼ ਦੇ ਮੁੱਖ ਅਧਿਆਪਕ ਜਸਬੀਰ ਸਿੰਘ,ਅਮਨਪ੍ਰੀਤ ਕੌਰ,ਸਿਕੰਦਰ ਸਿੰਘ,ਰੀਤੂ ਜੈਨ,ਅਮਨਜੀਤ ਸਿੰਘ, ਨਿਰਮਲ ਸਿੰਘ, ਰੇਖਾ ਰਾਣੀ, ਆਇਸ਼ਾ ਪ੍ਰਵੀਨ, ਰਵਿੰਦਰ ਕੌਰ, ਪਰਮਜੀਤ ਕੌਰ, ਸੁਖਜੀਤ ਸਿੰਘ,ਕ ਮਲਪ੍ਰੀਤ ਕੌਰ, ਕਿਰਨਾ ਦੇਵੀ ਅਤੇ ਕਿਰਨਦੀਪ ਕੌਰ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media