ਅਲਗੋਂ ਕੋਠੀ, 2 ਅਕਤੂਬਰ (ਹਰਦਿਆਲ ਸਿੰਘ ਭੈਣੀ) – ਏਥੋਂ ਨੇੜਲੇ ਪਿੰਡ ਭੈਣੀ ਮੱਸਾ ਸਿੰਘ ਜਿਲ੍ਹਾ ਤਰਨਤਾਰਨ ਵਾਸੀ ਸਾਰਜ ਸਿੰਘ ਪੁੱਤਰ ਬਲਕਾਰ ਸਿੰਘ ਦਾ ਮੇਲਾ ਦੇਖਣ ਗਏ ਦਾ ਮੋਟਰ ਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਰਜ ਸਿੰਘ ਨੇ ਦੱਸਿਆ ਹੈ ਕਿ ਉਹ 30 ਸਤੰਬਰ ਨੂੰ ਪਿੰਡ ਵੱਡੀ ਮੱਖੀ ਵਿਖੇ ਮੇਲਾ ਵੇਖਣ ਗਿਆ ਸੀ ਅਤੇ ਮੋਟਰ ਸਾਈਕਲ ਲਗਾ ਕੇ ਉਹ ਕੱਬਡੀ ਦਾ ਮੈਚ ਦੇਖਣ ਲੱਗ ਪਿਆ। ਪਰ ਜਦ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦਾ 2007 ਮਾਡਲ ਕਾਲੇ ਰੰਗ ਦਾ ਮੋਟਰਸਾਈਕਲ ਨੰਬਰ ਪੀ.ਬੀ 38 ਬੀ 3914 ਉਥੇ ਮੌਜੂਦ ਨਹੀਂ ਸੀ।ਸਾਰਜ ਸਿੰਘ ਨੇ ਦੱਸਿਆ ਕਿ ਇਹ ਮੋਟਰਸਾਈਕਲ ਜਗਜੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਭੈਣੀ ਮੱਸਾ ਸਿੰਘ ਦੇ ਨਾਮ ਹੈ ਤੇ ਇਸ ਦੇ ਸਾਰੇ ਕਾਗਜ਼ ਤੇ ਉਸ ਦਾ ਡਰਾਇਵਿੰਗ ਲਾਈਸੈਂਸ ਵੀ ਮੋਟਰਸਾਈਕਲ ਵਿੱਚ ਹੀ ਹੈ।ਸਾਰਜ ਸਿੰਘ ਅਨੁਸਾਰ ਉਸ ਨੇ ਮੋਟਰਸਾਈਕਲ ਚੋਰੀ ਹੋਣ ਦੀ ਦਰਖਾਸਤ ਪੁਲਿਸ ਥਾਣਾ ਭਿਖੀਵਿੰਡ ਦਰਜ਼ ਕਰਵਾ ਦਿੱਤੀ ਹੈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media