Friday, March 20, 2026

ਗੁਰਦੁਆਰਾ ਬਾਲਾ ਸਾਹਿਬ ਵਿੱਖੇ ਏ.ਸੀ ਲੰਗਰ ਹਾਲ ਦਾ ਹੋਇਆ ਉਦਘਾਟਨ

PPN0310201511
ਨਵੀਂ ਦਿੱਲੀ, 3 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬਾਲਾ ਸਾਹਿਬ ਵਿੱਖੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸਾਹਿਬ ਕੌਰ ਜੀ ਏ.ਸੀ. ਲੰਗਰ ਹਾਲ ਦਾ ਉਦਘਾਟਨ ਕੀਤਾ ਗਿਆ। ਇਸ ਲੰਗਰ ਹਾਲ ਦੀ ਉਸਾਰੀ ਵਿੱਚ ਤ੍ਰਿਲੋਚਨ ਸਿੰਘ (ਵੀਰਜੀ) ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਸੇਵਾ ਦਾ ਕਮੇਟੀ ਪzzਧਾਨ ਮਨਜੀਤ ਸਿੰਘ ਜੀ.ਕੇ. ਨੇ ਧੰਨਵਾਦ ਵੀ ਕੀਤਾ। ਉਨ੍ਹਾਂ ਦੇ ਸਪੁੱਤਰ ਬ੍ਰਿਗੇਡੀਅਰ ਪਰਮਜੀਤ ਸਿੰਘ ਅਤੇ ਕਮਲਜੀਤ ਸਿੰਘ ਨੂੰ ਸਿਰੋਪਾਉ, ਸ਼ਾਲ ਅਤੇ ਸ਼੍ਰੀ ਸਾਹਿਬ ਦੇ ਕੇ ਜੀ.ਕੇ. ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਜੀ.ਕੇ ਨੇ ਇਸ ਪਰਿਵਾਰ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀ ਗਈ ਸੇਵਾ ਦਾ ਵੇਰਵਾ ਵੀ ਸੰਗਤਾਂ ਦਾ ਸਾਹਮਣੇ ਰੱਖਿਆ।ਉਨ੍ਹਾਂ ਕਿਹਾ ਕਿ ਇਹ ਪਰਿਵਾਰ ਜਿਸ ਤਰੀਕੇ ਨਾਲ ਮਨੁੱਖਤਾ ਅਤੇ ਧਰਮ ਦੀ ਸੇਵਾ ਜਿਸ ਨਿਸ਼ਕਾਮ ਢੰਗ ਨਾਲ ਕਰ ਰਿਹਾ ਹੈ, ਉਸਦੀ ਸਲਾਘਾ ਵਿਦੇਸ਼ਾਂ ਵਿੱਚ ਵੀ ਸਾਡੇ ਕੰਨੀ ਪੈ ਜਾਉਂਦੀ ਹੈ।  ਸਾਬਕਾ ਵਿਧਾਇਕ ਅਤੇ ਸਥਾਨਕ ਦਿੱਲੀ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਰਵਾਹ ਨੇ ਕਮੇਟੀ ਪ੍ਰਧਾਨ ਵੱਲੋਂ ਇਸ ਲੰਗਰ ਹਾਲ ਦੀ ਉਸਾਰੀ ਦੇ ਨਾਲ ਹੀ ਜੋੜਾ ਘਰ ਅਤੇ ਟਾਈਲੇਟ ਬਲਾੱਕ ਲਈ ਦਿੱਤੇ ਗਏ ਸਹਿਯੋਗ ਨੂੰ ਜੀ.ਕੇ ਦੇ ਸਵਰਗਵਾਸੀ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੀਆਂ ਗਈਆਂ ਵੱਡੀਆਂ ਪੰਥਕ ਸੇਵਾ ਦੇ ਬਰਾਬਰ ਵੀ ਦੱਸਿਆ। ਮਰਵਾਹ ਨੇ ਤ੍ਰਿਲੋਚਨ ਸਿੰਘ ਵੱਲੋਂ ਰਘੂਬੀਰ ਨਰਗ ਵਿੱਖੇ 1994 ਵਿੱਚ ਝੁਗੀਆਂ ਵਿਚ ਲੱਗੀ ਅੱਗ ਤੋਂ ਬਾਅਦ ਖਾਕ ਹੋਇਆ ਝੁੱਗੀਆਂ ਨੂੰ ਮੁੜ੍ਹ ਸੁਰਜੀਤ ਕਰਨ ਲਈ ਕੀਤੀ ਗਈ ਸੇਵਾ ਦੀ ਜਾਣਕਾਰੀ ਵੀ ਸੰਗਤਾਂ ਦੇ ਸਾਹਮਣੇ ਰੱਖੀ। ਮਰਵਾਹ ਨੇ ਬਾਲਾ ਸਾਹਿਬ ਹਸਪਤਾਲ ਦੇ ਮਸਲੇ ਤੇ ਪੋਸਟਰਬਾਜ਼ੀ ਰਾਹੀਂ ਕੁਝ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਗੁਮਰਾਹ ਕਰਨ ਵਾਲੇ ਤੱਥ ਕਰਾਰ ਦਿੰਦੇ ਹੋਏ ਪੂਰੀ ਕਾਨੂੰਨੀ ਲੜਾਈ ਦਾ ਸਿਹਰਾ ਦਿੱਲੀ ਕਮੇਟੀ ਦੇ ਸਿਰ ਬੰਧਿਆ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਤ੍ਰਿਲੋਚਨ ਸਿੰਘ ਵੱਲੋਂ ਉਨ੍ਹਾਂ ਨੂੰ ਅਰਦਾਸ ਕਰਕੇ ਗੁਰੂ ਦੇ ਚਰਣੀ ਲਾਉਣ ਦਾ ਵੀ ਹਵਾਲਾ ਦਿੱਤਾ। ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਤਨਵੰਤ ਸਿੰਘ, ਦਿੱਲੀ ਕਮੇਟੀ ਮੈਂਬਰ ਜਤਿੰਦਰ ਸਿੰਘ ਸਾਹਨੀ, ਲੀਗਲ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਸਾਬਕਾ ਕਮੇਟੀ ਮੈਂਬਰ ਹਰਮੋਹਨ ਸਿੰਘ ਮਰਵਾਹ ਦਾ ਵੀ ਇਸ ਮੌਕੇ ਸਨਮਾਨ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply