Wednesday, April 29, 2026

ਪੰਜਾਬੀ ਲੇਖਕਾਂ ਵੱਲੋਂ ਵੱਧ ਰਹੇ ਫਿਰਕੂ ਤਣਾਓ ਵਿਰੁੱਧ ਰੋਸ ਪ੍ਰਦਰਸ਼ਨ

ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਬਟਾਲਾ ਤਹਿਸੀਲ ਨਾਲ ਸਬੰਧਿਤ ਲੇਖਕ,ਸਾਹਿਤਕਾਰ ‘ਤੇ ਸਾਹਿਤ ਪ੍ਰੇਮੀ ਸਮੁੱਚੇ ਦੇਸ਼ ਵਿਚ ਵਿਚਾਰ ਪ੍ਰਗਟਾਉਣੀ ਅਜ਼ਾਦੀ ‘ਤੇ ਕੀਤੇ ਜਾ ਰਹੇ ਹਮਲਿਆਂ, ਅਸਹਿਮਤੀ ਦੀ ਸ਼ੁਰੂ ਨੂੰ ਦਬਾੳਣ ਦੇਸ਼ ਦੀ ਧਰਮਪੱਖਤਾ ਨੂੰ ਮਿਟਾਉਾਂਣ ੰਵਿਧਾਨਕ ‘ਤੇ ਕਾਨੂੰਨੀ ਵਿਵਸਥਾਵਾਂ ਦੀ ਖਿੱਲੀ ਉਡਾਉਾਂਣ ਰਕਸ਼ੀਲ ‘ਤੇ ਵਿਗਿਆਨਕ ਸੋਚ ਦਾ ਗੱਲ ਘੁੱਟਣ ‘ਤੇ ਇਸ ਸਾਰੇ ਕੁਝ ਬਾਰੇ ਸੱਤਾਸ਼ੀਲ ਧਿਰਾਂ ਦੇ ਨਿਰੰਤਰ ਚੁੱਪ ਰਹਿਣ ਨੇ ਚਿੰਤਾਜਨਕ ਮਾਹੌਲ ਪੈਂਦਾ ਕਰ ਦਿੱਤਾ ਹੈ। ਅੰਧ ਸ਼ਰਧਾ ਵਿਰੁੱਧ ਸਾਰੀ ਉਮਰ ਆਵਾਜ਼ ਬੁਲੰਦ ਕਰਨ ਵਾਲੇ ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ,ਕਿਰਤੀ ਲਹਿਰ ਦੇ ਬਜ਼ੁਰਗ ਆਗੂ ‘ਤੇ ਲੇਖਕ ਗੋਬਿੰਦ ਪਾਨ ਸਾਰੇ ਅਤੇ ਉਘੇ ਤਰਕਸ਼ੀਲ ਲੇਖਕ ਅਤੇ ਕਰਨਾਟਕਾਂ ਵਿੱਚ ਉਪ ਕੁੱਲਪਤੀ ਰਹਿ ਚੁੱਕੇ, ਇਸ ਮੌਕੇ ਪ੍ਰੋ: ਅੇੈਮ ਐਮ ਕਲਬੁਰਜੀ ਦੇ ਕਤਲ ਇਸ ਮਾਹੌਲ ਦੀ ਹੀ ਉਪਜ ਹਨ। ਸੁਧੀਂਦਰ ਕਲਕਰਨੀ ਵਰਗੇ ਜਾਣੇ ਪਛਾਣੇ ਉਦਾਰਵਾਦੀ ਆਗੂ ਦੇ ਚਿਹਰੇ ਉਪਰ ਕਾਲਖ ਮਲ ਕੇ ਸਾਰੇ ਸਭਯ ਸਮਾਜ ਨੂੰ ਕਲੰਕਤ ਕੀਤਾ ਗਿਆ ਹੈ। ਉਧਤ ਸਾਹਿਤਕ ਸੰਸਥਾਵਾਂ ਦੇ ਆਗੂਆਂ ਡਾ:ਅਨੂਪ ਸਿੰਘ ‘ਤੇ ਵਰਗਿਸ ਸਲਾਮਤ ਨੇ ਐਸ ਡੀ ਐਮ ਅਤੇ ਐਸ ਐਸ ਪੀ ਬਟਾਲਾ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਹੈ।ਕਿ ਦੇਸ਼ ਵਿੱਚ ਭਾਈਚਾਰਕ ਸਾਂਝ ‘ਤੇ ਸਦਭਾਵਨਾ, ਧਾਰਮਿਕ ਸਹਿਣਸ਼ੀਲਤਾ ਅਤੇ ਸਦਭਾਵਨਾ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ,ਬੁਨਿਆਦੀ ਪ੍ਰਸਿਧ ‘ਤੇ ਫਿਰਕੂ ਸਾਵਣਵਾਦੀ ਸ਼ਕਤੀਆਂ ‘ਤੇ ਕਰੜੀ ਨਿਮਾਹ ਰੱਖੀ ਜਾਵੇ ਅਤੇ ਉਨਾਂ ਨੂੰ ਮਾਹੌਲ ਨੂੰ ਵਿਗੜਨ ਦਾ ਕੋਈ ਮੌਕਾ ਨਾ ਦਿੱਤਾ ਜਾਵੇ। ਲੋਕਾਂ ਦੇ ਜਾਇਜੰ ਮਸਲੇ ਹੱਲ ਕੀਤੇ ਜਾਣ ਅਤੇ ਅਮਨ ਕਾਨੂੰਨ ਕਾਇਮ ਰੱਖਣ ਦੇ ਨਾਂ ‘ਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਮੌਕੇ ‘ਤੇ ਦਰਜ਼ਨਾ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਜਿਨਾਂ ਵਿੱਚ ਪ੍ਰਮੁੱਖ ਰੂਪ ਵਿਚ ਸੁਖਦੇਵ ਸਿੰਘ ਪ੍ਰੇਮੀ, ਦਵਿੰਦਰ ਦਿਦਾਰ, ਪ੍ਰਿੰਸੀਪਲ ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਰੰਗੀਲਪੁਰ, ਨਰਿੰਦਰ ਸਿੰਘ ਬਰਨਾਲ, ਸੂਬਾ ਸਿੰਘ ਖਹਿਰਾ, ਮੋਹਨ ਲਾਲ, ਕਾਮਰਡ ਜਰਨੈਲ ਸਿੰਘ, ਕੁਲਦੀਪ ਹੰਸਪਾਲ, ਗੁਰਬਚਨ ਸਿੰਘ ਬਾਜਵਾ, ਬਲਦੇਵ ਸਿੰਘ ਰੰਧਾਵਾ, ਕੁਲਦੀਪ ਸਿੰਘ ਜਾਫਲਪੁਰਾ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਗੀਰ ਸਿੰਘ ਕਿਲਾ ਲਾਲ ਸਿੰਘ, ਨਾਨਕ ਸਿੰਘ, ਸੁਲੱਖਣ ਮਸੀਹ, ਤਲਵਿੰਦਰ ਕੌਰ, ਸੁਲਤਾਨ ਭਾਰਤੀ,ਚੰਨ ਬੋਲੇਵਾਲੀਆਂ ਨੇ ਕਾਮਰਡ ਗੁਰਬਚਨ ਸਿੰਘ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply