ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ, ਵੇਰਕਾ, ਜਗਦੇਵ ਕਲਾਂ, ਅਟਾਰੀ, ਖਾਸਾ ਆਦਿ ਵਿੱਚ ਚੋਣ ਮੀਟਿੰਗਾਂ ਕਰਕੇ ਆਗੂਆ ਨੇ ਮੋਦੀ ਦੇ ਪ੍ਰਧਾਨ ਮੰਤਰੀ ਪਦ ਵੱਲ ਵੱਧਦੇ ਕਦਮਾਂ ਨੂੰ ਰੋਕਣ ਲਈ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਗਿਆ ਤਾਂ ਪੰਜਾਬ ਦੀ ਬਰਬਾਦੀ ਨੂੰ ਕੋਈ ਨਹੀ ਬਚਾ ਸਕਦਾ। ਜਾਰੀ ਇੱਕ ਬਿਆਨ ਰਾਹੀ ਖੱਬੀਆ ਧਿਰਾਂ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਸਾਂਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਦੇ ਚੋਣ ਇੰਚਾਰਜ ਕਾਮਰੇਡ ਬਲਦੇਵ ਸਿੰਘ ਵੇਰਕਾ ਨੇ ਦੱਸਿਆ ਕਿ ਅੱਜ ਜਗਦੇਵ ਕਲਾਂ ਵਿਖੇ ਕੀਤੀ ਗਈ ਮੀੰਿਟਗ ਨੂੰ ਸੰਬੋਧਨ ਕਰਦਿਆ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕ ਪੂਰੀ ਤਰ੍ਵਾ ਡਰ ਤੇ ਖੋਫਜ਼ਦਾ ਹਨ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਪਾਕਿਸਤਾਨ ਨਾਲ ਸਬੰਧ ਸੁਖਾਵੇ ਹੋਣ ਦੀ ਬਜਾਏ ਬਹੁਤ ਹੀ ਤਨਾਅ ਪੂਰਨ ਹੋ ਜਾਣਗੇ। ਉਹਨਾਂ ਸ਼ੰਕਾ ਪ੍ਰਗਟ ਕਰਦਿਆ ਕਿਹਾ ਕਿ ਜੇਕਰ ਮੋਦੀ ਨੇ ਪਾਕਿਸਤਾਨ ਨਾਲ ਜੰਗ ਲਗਾ ਦਿੱਤੀ ਤਾਂ ਸਾਰਾ ਪੰਜਾਬ ਇੱਕ ਵਾਰੀ ਫਿਰ ਬਰਬਾਦੀ ਦੇ ਕੰਢੇ ਪੁੱਜ ਜਾਵੇਗਾ। ਉਹਨਾਂ ਲੋਕਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਜਿੰਨਾ ਇਸ ਵੇਲੇ ਭਾਰਤ ਨੂੰ ਐਟਮ ਬੰਬ ਤੋ ਖਤਰਾ ਹੈ ਉਸ ਤੋ ਵੀ ਵਧੇਰੇ ਮੋਦੀ ਤੋ ਖਤਰਾ ਹੈ।ਮੀਟਿੰਗ ਵਿੱਚ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ, ਲਖਬੀਰ ਸਿੰਘ ਨਿਜਾਮਪੁਰਾ, ਸੁਰਜਨ ਸਿੰਘ ਲੁਹਾਰਕਾ, ਰਾਮੇਸ਼ ਯਾਦਵ, ਰਾਕੇਸ਼ ਯਾਦਵ, ਬੀਬੀ ਮਹਿੰਦਰ ਕੌਰ, ਬੀਬੀ ਵੀਨਾ, ਬਲਜਿੰਦਰ ਸਿੰਘ ਬਾਜਵਾ, ਹਰਭਜਨ ਸਿੰਘ ਖਾਲਸਾ ਸਾਬਕਾ ਪਰਧਾਨ ਪੀ.ਡਬਲਯੂ. ਡੀ. ਭੁਪਿੰਦਰ ਸਿੰਘ, ਰਾਮੇਸ਼ ਗਾਂਧੀ, ਦੀਪ ਸਿੰਘ ਦਿਆਲ ਸਿੰਘ, ਜੋਗਿੰਦਰ ਲਾਲ, ਬ੍ਰਹਮਦੇਵ. ਅਜੀਤ ਸਿੰਘ ਚਿੱਟਾ, ਰਾਕੇਸ਼ ਹਾਂਡਾ, ਦਲਬੀਰ ਸਿੰਘ, ਜਗਦੀਸ਼ ਲਾਲ ਸ਼ਰਮਾ, ਕਾਮਰੇਡ ਰਾਜ ਕੁਮਾਰ ਕੌਸ਼ਲਰ, ਪਰਵੇਸ਼ ਰਾਣੀ ਸਾਬਕਾ ਕੌਸ਼ਲਰ, ਬਚਨ ਮੁਸਤਫਾਬਾਦ, ਬੀਬੀ ਸੁਰਜੀਤ ਕੌਰ ਅਤੇ ਸ਼ਿੰਗਾਰਾ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …