ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਾਰੀ ਕੀਤੇ ਗਏ ਪਾਰਟੀ ਦੇ ਮੈਨੀਫੈਸਟੋ ‘ਤੇ ਵਰ੍ਹਦਿਆਂ ਇਸ ਨੂੰ ਲੋਕਾਂ ਨੂੰ ਧੋਖਾ ਦੇਣ ਦੀ ਇਕ ਹੋਰ ਕੋਸ਼ਿਸ਼ ਕਰਾਰ ਦਿੱਤਾ ਹੈ, ਜਦਕਿ ਲੋਕਾਂ ਨਾਲ ਕੀਤੇ ਪੁਰਾਣੇ ਵਾਅਦਿਆਂ ਬਾਰੇ ਪਾਰਟੀ ਕਦੇ ਵੀ ਗੰਭੀਰ ਨਹੀਂ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨਿਫੈਸਟੋ ਦੇਸ਼ ਦੀਆਂ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਲੈ ਕੇ ਅੰਦਰੂਨੀ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ, ਜਿਸਦਾ ਮੁੱਖ ਏਜੰਡਾ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ, ਜਿਸ ਵਿਅਕਤੀ ਨੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਦਾ ਖੁਦ ‘ਚ ਏਕੀਕਰਨ ਕਰ ਲਿਆ ਹੈ। ਇਥੋਂ ਤੱਕ ਕਿ ਮੋਦੀ ਨੇ 2002 ਦੌਰਾਨ ਗੁਜਰਾਤ ‘ਚ ਉਨ੍ਹਾਂ ਦੀ ਸਰਕਾਰ ਦੌਰਾਨ ਹੋਏ ਦੰਗਿਆਂ ਲਈ ਨੈਤਿਕ ਜਿੰਮੇਵਾਰੀ ਨਹੀਂ ਲਈ, ਮੁਆਫੀ ਮੰਗਣ ਦੀ ਗੱਲ ਤਾਂ ਦੂਰ ਦੀ ਹੈ। ਉਨ੍ਹਾਂ ਨੇ ਬਾਦਲ ਨੂੰ ਆਪਣੇ ਦੁਹਰੇਪਣ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਯਾਦ ਦਿਲਾਇਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਵੰਬਰ 1984 ਦੇ ਦੰਗਿਆਂ ਲਈ ਮੁਆਫੀ ਮੰਗੀ ਸੀ। ਪਰ ਬਾਦਲ ਇਸ ਮੁੱਦੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਜਿਉਂਦਾ ਰੱਖਣਾ ਚਾਹੁੰਦੇ ਹਨ।ਬਾਜਵਾ ਨੇ ਕਿਹਾ ਕਿ ਅਕਾਲੀ ਦਲ ਨੇ ਉਸੇ ਤਰ੍ਹਾਂ ਚੰਡੀਗੜ੍ਹ ਨੂੰ ਟਰਾਂਸਫਰ ਕਰਨ, ਪਾਣੀਆਂ ਦੇ ਮੁੱਦੇ ਤੇ ਫੈਡਰਲ ਸਟਰੱਕਚਰ ਦੇ ਮੁੱਦੇ ਨੂੰ ਚੁੱਕਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਪਾਰਟੀ ਨੇ ਐਨ.ਡੀ.ਏ ਸਰਕਾਰ ਦਾ ਹਿੱਸਾ ਰਹਿੰਦਿਆਂ ਇਨ੍ਹਾਂ ਸਾਲਾਂ ਦੌਰਾਨ ਕੀ ਕੀਤਾ ਸੀ? ਇਕ ਵਾਰ ਫਿਰ ਇਹ ਲੋਕਾਂ ਨੂੰ ਧੋਖਾ ਨਾ ਦੇਣ। ਤੁਸੀਂ ਅਟਲ ਬਿਹਾਰੀ ਵਾਜਪੇਈ ਸਰਕਾਰ ਦਾ ਹਿੱਸਾ ਰਹਿੰਦਿਆਂ ਉਨ੍ਹਾਂ ਨੂੰ ਇਕ ਵੀ ਰਸਮੀ ਚਿੱਠੀ ਨਹੀਂ ਲਿੱਖੀ ਸੀ? ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਮੈਨੀਫੈਸਟੋ ‘ਚ ਇਕ ਵਾਰ ਫਿਰ ਤੋਂ ਗੁਆਂਢੀ ਰਾਜਾਂ ਦੀ ਤਰ੍ਹਾਂ ਪੰਜਾਬ ਨੂੰ ਉਦਯੋਗਿਕ ਛੋਟ ਦੇਣ ਦਾ ਮੁੱਦਾ ਚੁੱਕਿਆ ਹੈ।ਇਸ ਅਧਾਰ ‘ਤੇ ਉਨ੍ਹਾਂ ਕੋਲ ਵਿਕਾਸ ਦੀ ਗੱਲ ਕਰਨ ਦਾ ਕੋਈ ਅਧਾਰ ਨਹੀਂ ਹੈ। ਮੈਨੀਫੈਸਟੋ ‘ਚ ਖੇਤੀਬਾੜੀ ਲਈ ਕੰਮਾਂ ਦੀ ਗੱਲ ਕੀਤੀ ਗਈ ਹੈ। ਸੁਖਬੀਰ ਨੂੰ ਦੱਸਣਾ ਚਾਹੀਦਾ ਹੈ ਕਿ ਖੇਤੀ ਨੂੰ ਦੂਜੇ ਧੱਕੇ ਲਈ ੧੦੦ ਕਰੋੜ ਦੇ ਪਲਾਨ ਦਾ ਕੀ ਬਣਿਆ, ਜਿਹੜਾ ਉਸ ਵੇਲੇ ਦੇ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ 1998 ‘ਚ ਪੇਸ਼ ਕੀਤਾ ਸੀ। ਕੈਂਸਰ ਮਰੀਜਾਂ ਨੂੰ ਸਿਹਤ ਸੁਵਿਧਾਵਾਂ ਦੇਣ ਦੇ ਵਾਅਦੇ ‘ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨਿੱਜੀ ਖਿਡਾਰੀਆਂ ਨੂੰ ਲੈ ਕੇ ਆਈ ਹੈ, ਜਿਸਦਾ ਸਬੂਤ ‘ਚ ਬਠਿੰਡਾ ‘ਚ ਸੁਪਰ ਸਪੈਸ਼ਲਿਟੀ ਹਸਪਤਾਲ ਖੁਲ੍ਹਣਾ ਹੈ, ਜਿਹੜਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਕੀ ਸਰਕਾਰ ਸਰਕਾਰੀ ਖੇਤਰ ‘ਚ ਅਜਿਹੀਆਂ ਸੁਵਿਧਾਵਾਂ ਦੇਣ ਦਾ ਵਾਅਦਾ ਕਰਦੀ ਹੈ? ਕੇਂਦਰ ਸਰਕਾਰ ਏਮਸ, ਨਵੀਂ ਦਿੱਲੀ ਦੀ ਤਰਜ ‘ਤੇ ਪੰਜਾਬ ਨੂੰ ਦੋ ਅਜਿਹੇ ਸੈਂਟਰ ਜਾਰੀ ਕਰ ਚੁੱਕੀ ਹੈ।ਹਲਕੇ ਦੇ ਲੋਕ ਵਿਕਾਸ ਲਈ ਪ੍ਰਤਾਪ ਸਿੰਘ ਬਾਜਵਾ ਨੂੰ ਸਮਰਥਨ ਦੇਣਗੇ।ਬਾਜਵਾ ਪਿੰਡਾਂ ਬਾਜੂ ਮਾਨ, ਵੀਲਹਾ, ਬੰਦੇਸ਼ਾ, ਕਰਿਆਵੀਆਂ, ਮਾਲੂ ਦੌਰਾ ਤੇ ਦਿਆਲਗੜ੍ਹ ਗਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …