Tuesday, March 24, 2026

ਸਾਂਝਾ ਫੋਰਮ ਵਲੋਂ ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿੰਡਾ ਦੇ ਗੇਟ ‘ਤੇ ਵਿਸ਼ਾਲ ਰੋਸ ਰੈਲੀ

ਬਠਿੰਡਾ, 29 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਾਂਝਾ ਫੋਰਮ ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿੰਡਾ ਦੇ ਗੇਟ ‘ਤੇ ਵਿਸ਼ਾਲ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਟਰਾਸਕੋ ਦੇ ਐਮ ਡੀ ਵਿਰੁੱਧ ਨਾਅਰੇਬਾਜੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆ ਬੁਲਾਰਿਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪੰਜਵੇਂ ਕਮਿਸਨ ਦੀਆਂ ਤਰੁੱਟੀਆ ਦੂਰ ਕੀਤੀਆਂ ਜਾਣ, ਪੇ- ਬੈਡ ਵਿਚੋ ਵਾਧਾ ਕੀਤਾ ਜਾਵੇ, ਛੇਵੇਂ ਪੇ ਕਮਿਸਨ ਦੀ ਸਥਾਪਨਾ ਕੀਤੀ ਜਾਵੇ, 50ਪ੍ਰਤੀਸਤ ਡੀ ਏ ਬੇਸਿਕ ਪੇ ਵਿੱਚ ਜੋੜ ਕੇ ਅੰਤ੍ਰਮਿ ਰਲੀਫ ਦਿੱਤਾ ਜਾਵੇ, ਭੱਤੇ ਦੋ ਗੁਣਾ ਵਧਾਏ ਜਾਣ, ਇਸ ਤੋ ਇਲਾਵਾ ਜੋ ਆਮ ਲੋਕਾਂ ਨੂੰ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਸੰਘਰਸ ਤੇ ਪਾਬੰਦੀ ਲਗਾਉਣ ਲਈ ਕਾਲਾ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਇਸ ਤੇ ਤੁਰੰਤ ਪਾਬੰਦੀ ਲਾ ਕੇ ਇਸਨੂੰ ਪੱਕੇ ਤੋਰ ਤੇ ਵਾਪਸ ਲਿਆ ਜਾਵੇ।ਉਕਤ ਮੰਗਾਂ ਤੋ ਇਲਾਵਾ ਮੁੱਖ ਇੰਜਨੀਅਰ ਥਰਮਲ ਦੇ ਵਿਰੁੱਧ ਰੋਸ ਪ੍ਰਗਟ ਕਰਕੇ ਮੰਗ ਕੀਤੀ ਕਿ ਤੱਰਕੀ ਕੋਟੇ ਦੀਆਂ ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ ਥਰਮਲ ਦੇ ਲਈ ਡਿਊਟੀ ਆਉਣ ਲਈ ਰਸਤੇ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਪਹਿਲਾ ਦਿੱਤੇ ਹੋਏ ਮੰਗ ਪੱਤਰ ਤੇ ਹੋਈਆਂ ਮੀਟਿੰਗਾਂ ਦੌਰਾਨ ਮੰਨੀਆਂ ਮੰਗਾਾਂ ਤੁਰੰਤ ਲਾਗੂ ਕਰਕੇ ਮੁਲਾਜਮਾਂ ਦਾ ਰੋਸ ਦੂਰ ਕੀਤਾ ਜਾਵੇ। ਬੁਲਾਰਿਆ ਨੇ ਪੰਜਾਬ ਦੇ ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰਕੇ ਬਾਹਰੀ ਸਰੋਤਾ ਤੋ ਮਹਿੰਗੀ ਬਿਜਲੀ ਖਰੀਦਣ ਅਤੇ ਪ੍ਰਾਈਵੇਟ ਥਰਮਲ ਨੂੰ ਬੰਦ ਰੱਖ ਕੇ ਬਿਨਾ ਬਿਜਲੀ ਪੈਦਾ ਕੀਤੇ 2700 ਕਰੋੜ ਸਾਲਾਨਾਂ ਅਦਾ ਕਰਨ ਦੀ ਸਖਤ ਲੈ ਕੇ ਸਰਕਾਰੀ ਥਰਮਲਾਂ ਤੋ ਬਿਜਲੀ ਦੀ ਪੈਦਾਵਾਰ ਕਰਕੇ ਖਪਤਕਾਰਾਂ ਨੂੰ ਸਸਤੀ ਬਿਜਲੀ ਮੁੱਹਈਆ ਕੀਤੀ ਜਾਵੇ 58 ਸਾਲ ਤੋਂ 60 ਸਾਲ ਕਰਨ ਦੇ ਫੈਸਲਾ ਨੂੰ ਰੋਕਿਆ ਜਾਾਵੇ ਉਕਤ ਰੈਲੀ ਨੂੰ ਗੁਰਸੇਵਕ ਸਿੰਘ, ਕਨਵੀਨਰ ਪ੍ਰਕਾਸ ਸਿੰਘ, ਕਨਵੀਨਰ ਨੈਬ ਸਿੰਘ,ਸੁਖਦੇਵ ਸਿੰਘ, ਤੇਜਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply