
ਬਠਿੰਡਾ 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਜਿਲਾ ਕਾਂਗਰਸ ਕਮੇਟੀ ਸੀ. ਵਿੰਗ (ਦਿਹਾਤੀ) ਦੇ ਪ੍ਰਧਾਨ ਰਜਿੰਦਰ ਸਿੰਘ ਦਹੀਆ ਦੀ ਅਗਵਾਈ ਵਿੱਚ ਸੈਂਕੜੇ ਐਸ.ਸੀ. ਵਰਕਰਾਂ ਨੇ ਪਿੰਡ ਕੋਟਸ਼ਮੀਰ ਮੇਨ ਰੋਡ ਤੇ ਰਾਮਦੇਵ ਦਾ ਪੁੱਤਲਾ ਸਾੜਿਆ ਤੇ ਜੋਰਦਾਰ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਰਾਮਦੇਵ ਨੇ ਦਲਿਤ ਭਾਈਚਾਰੇ ਦੀ ਅਣਖ ਨੂੰ ਵੰਗਾਰਿਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗ ਤੇ ਐਸ.ਸੀ. ਐਸ.ਟੀ ਦੇ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜੇਲ ਭੇਜਿਆ ਜਾਵੇ। ਇਹ ਸਭ ਕੁਝ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਸ਼ਹਿ ‘ਤੇ ਕਰ ਰਿਹਾ ਹੈ ਪਰ ਇਹ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਿੱਚ ਕਾਮਯਾਬ ਨਹੀਂ ਹੋਵੇਗਾ। ਦਲਿਤ ਵਰਗ ਚਟਾਨ ਵਾਂਗ ਕਾਂਗਰਸ ਪਾਰਟੀ ਨਾਲ ਖੜਾ ਹੈ ਜੋ ਕੇਂਦਰ ਵਿੱਚ ਤੀਜੀ ਵਾਰ ਕਾਂਗਰਸ ਦੀ ਅਗਵਾਈ ਵਿੱਚ ਸਰਕਾਰ ਬਨਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ। ਇਸ ਮੌਕੇ ਐਸ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਨਰਿੰਜਣ ਵਿੱਚ ਭੋਲਾ, ਸਰਬਜੀਤ ਸਿੰਘ ਸਰਬਾ, ਚੇਤਾ ਸਿੰਘ ਪੰਚ, ਸਰਨਪ੍ਰੀਤ, ਅਮਨਪ੍ਰੀਤ, ਠਾਕਰ ਸਿੰਘ, ਜਸਵੀਰ ਸਿੰਘ, ਰੂਪਾ ਸਿੰਘ, ਭਿੰਦਰ ਸਿੰਘ, ਗੋਬਿੰਦ ਸਿੰਘ ਪੰਚ, ਨਾਜਮ ਸਿੰਘ, ਰਾਜੂ ਕੋਟਸ਼ਮੀਰ, ਸੁਖਮੰਦਰ ਬੰਟੀ, ਪਿਆਰਾ ਸਿੰਘ, ਸੁਖਦੇਵ ਸਿੰਘ, ਗੁਰਦਿਆਲ ਸਿੰਘ, ਚੰਦ ਸਿੰਘ ਬਿਹਾਰੀ, ਮੱਲ ਸਿੰਘ ਫੌਜੀ, ਗੁਰਪਾਲ ਸਿੰਘ, ਬਲਦੇਵ ਸਿੰਘ ਖਾਲਸਾ, ਗੁਰਮੀਤ ਕੌਰ, ਬਲਜੀਤ ਕੌਰ, ਨਸੀਬ ਕੌਰ, ਪਰਮਜੀਤ ਕੌਰ, ਮੁਖਤਿਆਰ ਕੌਰ, ਕਰਮਜੀਤ ਕੌਰ, ਮੰਦਰ ਸਿੰਘ ਪੰਚ, ਦਰਸ਼ਨ ਸਿੰਘ, ਬਲਵੀਰ ਸਿੰਘ, ਰਜਿੰਦਰ ਸਿੰਘ ਅਫਸਰ ਸਹਾਇਕ ਦੇਵੀ ਸੰਸਥਾ ਆਦਿ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media