
ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ ਸੱਗੂ)- ਸਮਾਜਿਕ ਸੁਰੱਖਿਆ ਵਿਭਾਗ ਬੱਚਿਆਂ ਤੇ ਔਰਤਾਂ ਦੀ ਭਲਾਈ ਲਈ ਪੂਰੀ ਤਰ੍ਹਾ ਵਚਨਬੱਧ ਹੈ ਅਤੇ ਇਸ ਸਬੰਧੀ ਹੇਠਲੇ ਪੱਧਰ ‘ਤੇ ਪ੍ਰੋਗਰਾਮ ਲਾਗੂ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਨੇ ਅੱਜ ਸਥਾਨਕ ਹਿੰਦੂ ਸਭਾ ਸੰਸਕ੍ਰਿਤ ਕਾਲਜ ਵਿਖੇ ਰਾਣੀ ਝਾਂਸੀ ਸੋਸਾਇਟੀ ਅਤੇ ਸ਼ਕਤੀ ਮਹਿਲਾ ਸੰਗਠਨ ਦੁਆਰਾ ਕਰਵਾਏ ਆਸ਼ੀਰਵਾਦ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੋ ਕੰਮ ਐਨ. ਜੀ. ਓਜ਼ ਕਰ ਰਹੇ ਹਨ, ਉਹ ਸਰਕਾਰਾਂ ਵੀ ਨਹੀਂ ਕਰ ਸਕਦੀਆਂ। ਇਸ ਮੌਕੇ ਉਨ੍ਹਾਂ ਸਾਬਕਾ ਕੈਬਨਿਟ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਬੇਹੱਦ ਸ਼ਲਾਘਾ ਕੀਤੀ ਅਤੇ ਸਿਲਾਈ-ਕਢਾਈ ਦੀ ਸਿਖਲਾਈ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟਾਂ ਦੀ ਵੰਡ ਕੀਤੀ।
ਇਸ ਮੌਕੇ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਰਾਣੀ ਝਾਂਸੀ ਸੋਸਾਇਟੀ ਤੇ ਸ਼ਕਤੀ ਮਹਿਲਾ ਸੰਗਠਨ ਦੇ ਇਤਿਹਾਸ ਅਤੇ ਇਸ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਸੰਗਠਨ ਵੱਲੋਂ ਲੜਕੀਆਂ ਨੂੰ 6 ਮਹੀਨੇ ਦੀ ਸਿਲਾਈ ਦੀ ਟ੍ਰੇਨਿੰਗ ਦੇ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ 66 ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ ਜਦਕਿ ਇਸ ਤੋਂ ਪਹਿਲਾਂ ਨਵੰਬਰ ਵਿਚ 77 ਮਸ਼ੀਨਾਂ ਅਤੇ ਇਸ ਤੋਂ ਪਹਿਲਾਂ 150 ਮਸ਼ੀਨਾਂ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਰੋਟਰੀ ਕਲੱਬ, ਸੇਵਾ ਪ੍ਰਯਾਸ, ਮਹੇਸ਼ਵਰੀ ਸਭਾ ਵਰਗੇ ਸਮਾਜ ਸੇਵੀ ਸੰਗਠਨਾਂ ਤੋਂ ਇਲਾਵਾ ਸ. ਉਪਕਾਰ ਸਿੰਘ ਸੰਧੂ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਨਸ਼ਿਆਂ ਦੇ ਖ਼ਾਤਮੇ ਤੋਂ ਇਲਾਵਾ ਬੱਚਿਆਂ ਤੇ ਮਹਿਲਾਵਾਂ ਦੀ ਭਲਾਈ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਦੇਸ਼ ਭਗਤੀ ‘ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਇੰਦੂ ਅਰੋੜਾ, ਉਪਕਾਰ ਸਿੰਘ ਸੰਧੂ, ਅਵਿਨਾਸ਼ ਮਹਿੰਦਰੂ, ਅਨੀਤਾ ਭੱਲਾ, ਕੈਲਾਸ਼ ਬਾਂਸਲ, ਰਾਜਪਾਲ ਕੌਰ, ਪ੍ਰੇਮ ਜੀ, ਪ੍ਰਿੰਸੀਪਲ ਰੀਟਾ ਗਿੱਲ, ਪ੍ਰਿੰਸੀਪਲ ਮੁਕੇਸ਼ ਪੁਰੀ, ਪ੍ਰਿੰਸੀਪਲ ਸੁਨਿਤ ਪੁਰੀ, ਦਲਜੀਤ ਸਿੰਘ ਬੱਬਾ, ਰਾਜਾ ਪਹਿਲਵਾਨ, ਹਰਪਾਲ ਵਾਲੀਆ, ਉਪਿੰਦਰ ਸਿੰਘ, ਡਾ. ਲਹਿੰਬਰ ਸਿੰਘ, ਪਵਨ ਕੁੰਦਰਾ, ਡਾ. ਰਾਕੇਸ਼ ਸ਼ਰਮਾ, ਮਾਲਾ ਚਾਵਲਾ, ਨੀਲਮ ਸ਼ਰਮਾ, ਰਮਾ ਮਹਾਜਨ, ਰਾਜੇਸ਼ ਪਾਠਕ, ਰਮੇਸ਼ ਖੋਸਲਾ, ਜਿਓਤੀ ਖੰਨਾ, ਐਡਵੋਕੇਟ ਜਸਬੀਰ, ਜੈ ਸ਼੍ਰੀ ਗੁਲਾਟੀ, ਰਾਜ ਅਗਰਵਾਲ, ਵਰਿੰਦਰ ਭੰਡਾਰੀ, ਰਾਜੇਸ਼ ਸ਼ਰਮਾ, ਮੁਰਲੀ ਮਨੋਹਰ ਚਾਵਲਾ, ਪ੍ਰੋ. ਚੁੱਘ, ਪ੍ਰੋ. ਲਲਿਤ, ਮੇਲਾ ਸਿੰਘ, ਸਰਬਜੀਤ ਕੌਰ, ਸਰੂਪ ਕੁਮਾਰ, ਸਰੂਪ ਸਿੰਘ ਪੰਨੂੰ, ਰਮੇਸ਼ ਕਪੂੁਰ, ਰਮਨ ਮਲਹੋਤਰਾ, ਨਰਿੰਦਰ ਵੋਹਰਾ, ਪਵਨ ਚਾਵਲਾ ਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media