Friday, March 20, 2026

ਹੇਲੋ ਸੰਸਥਾ ਵੱਲੋਂ ਕਵਿਤਾ ਤੇ ਬਾਲ ਗੀਤ ਮੁਕਾਬਲੇ ਕਰਵਾਏ ਗਏ

PPN1202201604

ਮਾਲੇਰਕੋਟਲਾ, 12 ਫਰਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਆਬਾਨ ਪਬਲਿਕ ਸਕੂਲ ਵਿੱਚ ਸਮਾਜ ਸੇਵੀ ਸੰਸਥਾ ਹੈਲਥ ਐਂਡ ਐਜੁਕੇਸ਼ਨ ਲਾਈਫ ਆਰਗੇਨਾਈਜੇਨ (ਹੇਲੋ) ਵੱਲੋਂ ਪੋਇਮ ਤੇ ਬਾਲਗੀਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਨਰਸਰੀ ਕਲਾਸ ਤੋਂ ਪਹਿਲੀ ਕਲਾਸ ਤੋਂ ਪਹਿਲੀ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਇਸ ਆਯੋਜਨ ਦਾ ਮਕਸਦ ਸੀ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਤਾਂ ਜੋ ਬੱਚਿਆਂ ਦਾ ਪੜਾਈ ਵਿੱਚ ਵੱਧ ਤੋਂ ਵੱਧ ਮਨ ਲੱਗੇ। ਇਸ ਪ੍ਰੋਗਰਾਮ ਪ੍ਰਤੀ ਬੱਚਿਆਂ ਵਿੱਚ ਕਾਫੀ ਉਤਸ਼ਾਹ ਦੇਖਿਆ। ਇਸ ਆਯੋਜਨ ਵਿਚ ਆਬਾਨ ਪਬਲਿਕ ਸਕੂਲ, ਆਲਮਾਈਟੀ ਪਬਲਿਕ ਸਕੂਲ, ਮਲੇਰਕੋਟਲਾ ਪਲੇਅ ਵੇ ਸਕੂਲ ਅਤੇ ਹੋਲੀ ਹਰਟ ਪਬਲਿਕ ਸਕੂਲ ਮਦੇਵੀ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੀ ਹੌਸਲਾ ਅਫਜਾਈ ਲਈ ਹੇਲੋ ਆਰਗਨਾਈਜੇਸਨ ਦੇ ਚੇਅਰਮੈਨ, ਖਜਾਨਚੀ, ਸਕੱਤਰ ਅਤੇ ਵਲੰਟੀਅਰਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਆਏ ਲਗਭਗ 500 ਦੇ ਕਰੀਬ ਬੱਚਿਆਂ ਨੂੰ ਹੇਲੋ ਸੰਸਥਾ ਦੇ ਸਕੱਤਰ ਮੁਹੰਮਦ ਸ਼ਫੀਕ ਨੇ ਸਾਰੇ ਬੱਚਿਆਂ ਨੂੰ ਟਰਾਫੀਆਂ ਭੇਂਟ ਕੀਤੀਆਂ। ਸੰਸਥਾ ਦੇ ਸਕੱਤਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਅਸੀਂ ਵੱਖ-ਵੱਖ ਸਕੂਲਾਂ ਵਿੱਚ ਕਰਵਾਉਂਦੇ ਰਹਾਂਗੇ। ਤਾਂ ਜੋ ਬੱਚੇ ਪੜਾਈ ਦੇ ਖੇਤਰ ਅਤੇ ਹਰ ਤਰ੍ਹਾਂ ਦੇ ਸਮਾਜਿਕ ਕੰਮਾਂ ਪ੍ਰਤੀ ਭਵਿੱਖ ਵਿਚ ਤਿਆਰ ਰਹਿਣ ਅਤੇ ਉਹਨਾਂ ਨੇ ਅੱਗੇ ਦੱਸਿਆ ਕਿ ਅਸੀ ਏਨੇ ਛੋਟੇ ਬੱਚਿਆਂ ਨੂੰ ਇਸ ਲਈ ਚੁੰਨੀਆ ਹੈ ਕਿ ਜੇਕਰ ਕੋਈ ਮਜਬੂਤ ਬਿਲਡਿੰਗ ਬਣਾਉਣੀ ਹੈ ਤਾਂ ਉਸ ਦੀ ਨੀਂਹ ਮਜਬੂਤ ਹੋਣੀ ਚਾਹੀਦੀ ਹੈ। ਇਸ ਮਕਸਦ ਲਈ ਹੀ ਇਹ ਮੁਹਿੰਮ ਛੋਟੇ ਬੱਚਿਆਂ ਤੋਂ ਸ਼ੁਰੂ ਕੀਤੀ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply