Monday, July 8, 2024

ਮਾਨਵ ਨਿਸ਼ਕਾਮ ਤੇ ਮਹਾਂਵੀਰ ਇੰਟਰਨੈਸ਼ਨਲ ਵੱਲੋਂ ਮੈਡੀਕਲ ਚੈਕਅੱਪ ਕੈਂਪ 14 ਫਰਵਰੀ ਨੂੰ

ਮਾਲੇਰਕੋਟਲਾ, 12 ਫਰਵਰੀ (ਹਰਮਿੰਦਰ ਸਿੰਘ ਭੱਟ)- ਮਾਨਵ ਨਿਸ਼ਕਾਮ ਸੇਵਾ ਸੰਮਤੀ ਤੇ ਮਹਾਂਵੀਰ ਇੰਟਰਨੈਸ਼ਨਲ ਵੱਲੋਂ ਸਾਂਝੇ ਤੌਰ ਤੇ ਇੱਕ ਵਿਸ਼ਾਲ ਮੁਫਤ ਮੈਡੀਕਲ ਚੈਕਅੱਪ ਕੈਂਪ 14 ਫਰਵਰੀ ਦਿਨ ਐਤਵਾਰ ਨੂੰ ਸਥਾਨਕ ਕੇ.ਐਮ.ਆਰ.ਡੀ.ਜੈਨ ਕਾਲਜ ਵਿੱਚ ਸਵੇਰੇ 9:00 ਵਜੇ ਤੋਂ ਦੁਪਰਿਹ 2:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇੇ ਚੇਅਰਮੈਨ ਜੀਵਨ ਸਿੰਗਲਾ ਤੇ ਪ੍ਰਦੀਪ ਓਸਵਾਲ ਨੇ ਦੱਸਿਆ ਕਿ ਇਸ 25ਵੇਂ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਵਿੱਚ ਹੱਡੀਆਂ ਦੇ ਮਾਹਿਰ ਡਾ.ਮਨੁਜ ਵਧਾਵਾ, ਡਾ.ਲਖਵਿੰਦਰ ਕੰਗ (ਐਮ.ਡੀ ਮੈਡੀਸਨ), ਡਾ.ਅਮਿਤ ਸ਼ਰਮਾ ਡੀ.ਐਮ ਗੈਸਟਰੋ, ਡਾ.ਨਵਜੋਤ ਸਿੰਘ ਸੈਣੀ ਫੀਜੀਓਥਰੈਪਿਸਟ ਮਰੀਜਾਂ ਦਾ ਮੁਫਤ ਚੈਕਅੱਪ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਈ.ਸੀ.ਜੀ, ਬਲੱਡ ਸ਼ੂਗਰ ਅਤੇ ਹੱਡੀਆਂ ਦੇ ਕੈਲਸ਼ੀਅਮ (ਬੀ.ਐਮ.ਡੀ) ਦੇ ਟੈਸਟ ਮੁਫਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪੇਟ ਦੀਆਂ ਬੀਮਾਰੀਆਂ ਦਾ ਵੀ ਚੈਕਅੱਪ ਕੀਤਾ ਜਾਵੇਗਾ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply