Monday, July 8, 2024

ਵਿਸ਼ੇਸ਼ ਲੋੜਾਂ ਵਾਲੇ 236 ਬੱਚਿਆਂ ਨੂੰ ਸਹਾਇਤਾ ਸਮੱਗਰੀ ਵੰਡੀ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਟੇਟ ਪ੍ਰੋਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਪੰਜਾਬ ਅਤੇ ਜਿਲ੍ਹਾ ਪ੍ਰੋਜੈਕਟ ਡਾਇਰੈਕਟਰ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਰਾਮਪੁਰਾ ਫੂਲ ਅਤੇ ਭਗਤਾ ਦੇ 236 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ 447 ਸਹਾਇਕ ਸਮੱਗਰੀਆਂ ਦਾ ਬਲਾਕ ਪੱਧਰੀ ਵੰਡ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ , ਰਾਮਪੁਰਾ ਪਿੰਡ ਵਿਖੇ ਲਗਾਇਆ ਗਿਆ।ਇਸ ਕੈਂਪ ਵਿੱਚ ਵੀਲ ਚੇਅਰ, ਟਰਾਈ ਸਾਈਕਲ, ਕੈਲੀਪਰ, ਬਰੇਲ ਕਿੱਟਾਂ, ਐੱਮ.ਆਰ. ਕਿੱਟਾਂ,ਹਿਅਰਿੰਗ ਏਡਜ਼,ਸੀ.ਪੀ.ਚੇਅਰ ਅਤੇ ਰੋਲੇਟਰਜ਼ ਦੀ ਵੰਡ ਵੱਖ ਵੱਖ ਪਿੰਡਾਂ ਦੇ ਲੋੜਵੰਦ ਬੱਚਿਆਂ ਨੂੰ ਕੀਤੀ ਗਈ।ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਜਿੰਦਰ ਸਿੰਘ ਜਿਲਾ ਸਿੱਖਿਆ ਅਫਸਰ(ਐਂਲੀਮੈਂਟਰੀ ਸਿੱਖਿਆ) ਬਠਿੰਡਾ ਜੀ ਪਹੁੰਚੇ।ਉਹਨਾਂ ਨਾਲ ਦਵਿੰਦਰ ਕੁਮਾਰ ਡੀ.ਐਸ.ਈ, ਗੁਰਪ੍ਰੀਤ ਸਿੰਘ,ਐਮ.ਆਈ.ਐਸ ਕੋੋਆਰੀਡੇਨਰ, ਅਤੇ ਅਮ੍ਰਿਤਪਾਲ ਸਿੰਘ ਜਿਲਾ ਪ੍ਰਵੇਸ਼ ਕੋੋਆਰਡੀਨੇਟਰ ਨੇ ਸ਼ਿਰਕਤ ਕੀਤੀ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ,ਰਾਮਪੁਰਾ ਫੂਲ ਸ: ਗੁਰਦੇਵ ਸਿੰਘ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਹ ਕਾਰਜ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਾਜ ਵਿੱਚ ਬਣਦਾ ਸਤਕਾਰ ਦਿਵਾਉਣਾ ਵਿਭਾਗ ਦਾ ਪਹਿਲਾ ਫਰਜ਼ ਹੈ।ਇਸ ਸਮੇਂ ਸ੍ਰੀ ਸੁਖਦੇਵ ਸਿੰਘ ਚਹਿਲ ਚੈਅਰਮੇਨ ਐਸ.ਐਮ.ਸੀ ਰਾਮਪੁਰਾ ਪਿੰਡ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਭਰਪੂਰ ਸਲਾਘਾ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।ਇਸ ਮੌੌਕੇ ਸਰਕਾਰੀ ਪ੍ਰਾਇਮਰੀ ਸਕੂਲ,ਰਾਮਪੁਰਾ ਪਿੰਡ ਦੇ ਬੱਚਿਆ ਨੇ ਸੱਭਿਆਚਰਕ ਪ੍ਰੋਗਰਾਮ ਪੇਸ਼ ਕੀਤਾ।ਇਸ ਮੌਕੇ ਸ਼੍ਰੀਮਤੀ ਅਮਰਜੀਤ ਕੌੌਰ ਬੀ.ਪੀ.ਈ.ਓ. ਰਾਮਪੁਰਾ ਫੂਲ, ਸਮੂਹ ਸੀ.ਐੱਚ.ਟੀ.,ਹਰਜਿੰਦਰ ਸਿੰਘ ਬੀ.ਆਰ.ਪੀ., ਮਨੀਸ਼ ਕੁਮਾਰ, ਕਾਂਤ ਸ੍ਰੀ , ਦੀਪਕ ਬਾਂਸਲ, ਬੂਟਾ ਸਿੰਘ, ਰਵਿੰਦਰ ਸਿੰਘ, ਰੋਹਿਤ ਗੁਲਾਟੀ, ਭੂਸ਼ਣ ਢੀਂਗਰਾ, ਰਾਕੇਸ਼, ਗੁਰਬਖਸ਼ੀਸ਼, ਸਮੂਹ ਆਈ.ਈ.ਆਰ.ਟੀ. ਹਾਜ਼ਰ ਸਨ।ਸਟੇਜ ਸਕੱਤਰ ਦੀ ਭੂਮਿਕਾ ਦਵਿੰਦਰ ਰਾਣਾ ਨੇ ਨਿਭਾਈ।ਅੰਤ ਵਿੱਚ ਬੀ.ਪੀ.ਈ.ਓ. ਸ: ਗੁਰਦੇਵ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply