Sunday, April 12, 2026

ਹਲਕਾ ਅਮਰਗੜ੍ਹ ਤੋਂ ਮਾਈ ਰੂਪ ਕੌਰ ਤੇ ਕਾਕਾ ਨੱਥੂਮਾਜਰਾ ਕਾਂਗਰਸ ਦੇ ਮਜਬੂਤ ਦਾਅਵੇਦਾਰ?

PPN1203201608

ਸੰਦੌੜ੍ਹ, 12 ਮਾਰਚ (ਹਰਮਿੰਦਰ ਸਿੰਘ ਭੱਟ)- ਅਗਾਮੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੀ ਹਰੇਕ ਸਿਆਸੀ ਪਾਰਟੀ ਪੂਰੇ ਜੋਰਾਂ-ਸ਼ੋਰਾਂ ਨਾਲ ਆਪਣੀ ਪਾਰਟੀ ਦੇ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ । ਪੰਜਾਬ ਦੇ ਲੋਕਾਂ ਵਲੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ ਇੱਕ-ਦੋ ਮਹੀਨਿਆਂ ਵਿੱਚ ਹੀ ਹਰੇਕ ਸਿਆਸੀ ਪਾਰਟੀ ਵਿਧਾਨ ਸਭਾ ਚੋਣਾਂ ਲਈ ਆਪੋ-ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦੇਵੇਗੀ।ਇਸੇ ਕੜੀ ਤਹਿਤ ਹਲਕਾ ਅਮਰਗੜ੍ਹ ਦੀ ਸਥਿਤੀ ਵੀ ਕੁਝ ਇਸੇ ਤਰਾਂ ਦੀ ਬਣੀ ਹੋਈ ਹੈ । ਜਿੱਥੇ ਬੀਤੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀਦਲ ਦੇ ਜੇਤੂ ਰਹੇ ਮੌਜੂਦਾ ਵਿਧਾਇਕ ਇਕਬਾਲ ਸਿੰਘ ਝੂੰਦਾ ਆਪਣੇ ਹਲਕੇ ਅੰਦਰ ਪੂਰੀ ਤਰਾਂ ਸਰਗਰਮ ਹਨ, ਉੱਥੇ ਹੀ ਉਨ੍ਹਾਂ ਤੋਂ ਚੋਣਾਂ ਵਿੱਚ ਹਾਰੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀਆਂ ਹਲਕਾ ਅਮਰਗੜ੍ਹ ਦੇ ਸਭ ਤੋਂ ਵੱਡੇ ਵੋਟ ਬੈਂਕ ਕਹੇ ਜਾਣ ਵਾਲੇ ਕਸਬੇ ਮੰਡੀ ਅਹਿਮਦਗੜ੍ਹ ਅੰਦਰ ਸਰਗਰਮੀਆਂ ਕਛੂਏ ਦੀ ਚਾਲ ਹੀ ਚੱਲ ਰਹੀਆਂ ਹਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸੁਰਜੀਤ ਧੀਮਾਨ ਵਲੋਂ ਮੰਡੀ ਅਹਿਮਦਗੜ੍ਹ ਜਾਂ ਇਸਦੇ ਨੇੜਲੇ ਇਲਾਕਿਆਂ ਵਿੱਚ ਕੋਈ ਵੀ ਸਰਗਰਮੀ ਦੇਖਣ ਨੂੰ ਨਹੀਂ ਮਿਲ ਰਹੀ ।ਦੂਜੇ ਪਾਸੇ ਕਾਂਗਰਸ ਦੇ ਹੀ ਹਲਕਾ ਅਮਰਗੜ੍ਹ ਦੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਉਰਫ ਕਾਕਾ ਨੱਥੁੂਮਾਜਰਾ ਅਤੇ ਉਸਦੇ ਸਾਥੀ ਹਲਕੇ ਅੰਦਰ ਪੂਰੇ ਜੋਸ਼ ਅਤੇ ਸਰਗਰਮੀ ਨਾਲ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ ਅਤੇ ਅਹਿਮਦਗੜ੍ਹ ਵਾਸੀਆਂ ਵਿੱਚ ਵੀ ਇਹ ਚਰਚਾ ਪਾਈ ਜਾ ਰਹੀ ਹੈ ਕਿ ਇਸ ਵਾਰ ਸੁਰਜੀਤ ਧੀਮਾਨ ਤੋਂ ਬਿਨਾਂ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਮਾਈ ਰੂਪ ਕੌਰ ਬਾਗੜੀਆਂ ਅਤੇ ਕਾਕਾ ਨੱਥੁਮਾਜਰਾ ਵੀ ਟਿਕਟ ਦੇ ਮਜਬੂਤ ਦਾਅਵੇਦਾਰ ਹਨ। ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਮੁੜ ਕਾਂਗਰਸ ਦੇ ਸੂਬਾ ਪ੍ਰਧਾਨ ਬਣਨ ਨਾਲ ਕਾਂਗਰਸੀਆਂ ਵਿੱਚ ਨਵਾਂ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਕੈਪਟਨ ਦੇ ਨੱਕ ਦਾ ਵਾਲ ਮੰਨੇ ਜਾਣ ਵਾਲੇ ਸੁਰਜੀਤ ਧੀਮਾਨ ਦਾ ਇਸ ਤਰਾਂ ਅਹਿਮਦਗੜ੍ਹ ਤੋਂ ਗਾਇਬ ਰਹਿਣਾ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਕਿਉਂਕਿ ਕੈਪਟਨ ਦੇ ਆਉਣ ਨਾਲ ਲੋਕਾਂ ਨੂੰ ਉਮੀਦ ਸੀ ਕਿ ਸੁਰਜੀਤ ਧੀਮਾਨ ਹੁਣ ਪਹਿਲਾਂ ਨਾਲੋਂ ਜਿਆਦਾ ਸਰਗਰਮ ਹੋਕੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ ਪਰ ਹੋਇਆ ਇਸਦੇ ਬਿਲਕੁਲ ਉਲਟ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਕਾਂਗਰਸੀ ਇੰਚਾਰਜ ਅਮਨ ਅਰੋੜਾ ਦੇ ”ਆਪ” ਵੱਲ ਜਾਣ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੁਰਜੀਤ ਧੀਮਾਨ ਸੁਨਾਮ ਤੋਂ ਚੱਣ ਲੜਨ ਕਿਉਂਕਿ ਸੁਨਾਮ ਉਨ੍ਹਾਂ ਦੇ ਨਿੱਜੀ ਹਲਕੇ ਦਿੜਬੇ ਦੇ ਬਿਲਕੁਲ ਨਜਦੀਕ ਹੈ ।ਜਿਕਰਯੋਗ ਹੈ ਕਿ ਇਸ ਵਾਰ ਹਲਕਾ ਅਮਰਗੜ੍ਹ ਵਿੱਚ ਕਿਸੇ ਵੀ ਕਾਂਗਰਸੀ ਉਮੀਦਵਾਰ ਲਈ ਪਹਿਲੀ ਚੁਣੋਤੀ ਤਾਂ ਅਕਾਲੀਦਲ ਦੇ ਮੌਜੂਦਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੂੰ ਹਰਾਉਣਾ ਹੋਵੇਗੀ ਕਿਉਂਕਿ ਵਿਧਾਇਕ ਝੂੰਦਾ ਦੀ ਹਲਕਾ ਅਮਰਗੜ੍ਹ ਵਿੱਚ ਪੈਂਦੇ ਕਈ ਪਿੰਡਾਂ ਵਿੱਚ ਵੋਟ ਮੂੰਹੋਂ ਬੋਲ ਰਹੀ ਹੈ, ਉੱਥੇ ਹੀ ਦੂਜੀ ਚੁਣੋਤੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਵੇਗੀ ਕਿਉਂਕਿ ਸਾਰੇ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਧ ਵੋਟ ਕਾਂਗਰਸ ਦੀ ਹੀ ਤੋੜੇਗੀ ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply