
ਅੰਮ੍ਰਿਤਸਰ, 5 ਮਈ ( ਪੰਜਾਬ ਪੋਸਟ ਬਿਊਰੋ)- ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਹੱਤਕ ਇੱਜ਼ਤ ਦੇ ਤਿੰਨ ਮਾਮਲਿਆਂ ਵਿੱਚ ਅੱਜ ਪੇਸ਼ ਨਾ ਹੋਣ ‘ਤੇ ਮਾਨਯੋਗ ਜਿਲਾ ਅਦਾਲਤ ਵਲੋਂ ਉਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ।ਸ੍ਰੀ ਜੋਸ਼ੀ ਵਲੋਂ ਇਤਰਾਜ਼ਯੋਗ ਸ਼ਬਦ ਵਰਤਣ ਦੇ ਦੋਸ਼ਾਂ ਤਹਿਤ ਵਿਨੀਤ ਮਹਾਜਨ ਨੇ ਉਨਾਂ ਖਿਲਾਫ ਦੀ ਦੋ ਮਾਮਲੇ ਦਰਜ ਕਰਵਾਏ ਸਨ ਅਤੇ ਇੱਕ ਹੋਰ ਮਾਮਲਾ ਨਗਰ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਹੋਟਲ ਨੂੰ ਨੁਕਸਾਨ ਪਹੁੰਚਾਉਣ ਦਾ ਸੀ, ਜਿਸ ਵਿੱਚ ਨਗਰ ਨਿਗਮ ਨੂੰ ਵੀ ਪਾਰਟੀ ਬਣਾਇਆ ਗਿਆ ਹੈ।ਇੰਨਾ ਤਿੰਨਾਂ ਮਾਮਲਿਆਂ ਵਿੱਚ ਸ੍ਰੀ ਜੋਸ਼ੀ ਨੇ ਪਹਿਲਾਂ ਵੀ 19 ਦਸੰਬਰ ਨੂੰ ਜਮਾਨਤ ਕਰਵਾਈ ਸੀ। ਸੰਦੀਪ ਗੋਰਸੀ ਅਤੇ ਵਿਨੀਤ ਨਮਹਾਜਨ ਦਾ ਕਹਿਣਾ ਹੈ ਕਿ ਤਿੰਨਾਂ ਮਾਮਲਿਆਂ ਵਿੱਚ ਪੇਸ਼ ਨਾ ਹੋਣ ‘ਤੇ ਮਾਨਯੋਗ ਅਦਾਲਤ ਨੇ ਸ੍ਰੀ ਜੋਸ਼ੀ ਖਿਲਾਫ ਸਖਤ ਰੁਖ ਅਖਤਿਆਰ ਕਰਦਿਆਂ ਉਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿਤੇ ਹਨ । ਇਸ ਤਰਾਂ ਸ੍ਰੀ ਜੋਸ਼ੀ ਨੂੰ ਦੁਬਾਰਾ ਜਮਾਨਤ ਦੀ ਅਰਜੀ ਦਾਇਰ ਕਰਨੀ ਪਵੇਗੀ ਅਤੇ ਜੇਕਰ ਉਹ ਅਜਿਹਾ ਨਹੀ ਕਕਰਦੇ ਤਾਂ ਉਨਾਂ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ ।
Punjab Post Daily Online Newspaper & Print Media