Monday, July 20, 2026

ਬੇਢੰਗੇ ਬਣੇ ਸੜਕ ਦੇ ਮੋੜ ਨੇ ਫਿਰ ਲਈ ਇੱਕ ਜਾਨ ਤੇ ਕੀਤਾ ਇੱਕ ਜਖਮੀ

PPN0104201606

ਸੰਦੌੜ, 1 ਅ੍ਰਪੈਲ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਹੁਸੈਨਪੁਰਾ ਧਨੋਂ ਲਿੰਕ ਰੋਡ ਤੇ ਬਣੇ ਬੇਢੰਗੇ ਮੋੜ ‘ਤੇ ਨਿੱਤ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ। ਕੱਲ੍ਹ ਸ਼ਾਮੀਂ ਸਾਢ ਮਾਲੇਰਕੋਟਲਾ ਮਾਨਾਂ ਫਾਟਕਾਂ ਦੇ ਵਾਸੀ ਯੂਨਸ ਤੇ ਯਾਕੂਬ ਸਕੂਟਰ ਨੰਬਰ ਪੀ.ਬੀ.28 ਬੀ 1220 ਤੇ ਸਵਾਰ ਉਗਰਾਹੀ ਕਰਕੇ ਜਾ ਰਹੇ ਸੀ ਅਚਾਨਕ ਬੇਢੰਗੇ ਮੋੜ੍ਹ ‘ਤੇ ਸਕੂਟਰ ਬੇਕਾਬੂ ਹੋ ਗਿਆ।ਜਿਸ ਵਿੱਚ ਮੁਹੰਮਦ ਯੂਨਸ ਦੀ ਗਰਦਨ ਟਿਊਬੈਲ ਦੇ ਬਣੇ ਖਾਲ੍ਹ ਤੇ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ ਤੇ ਯਾਕੂਬ ਦੀ ਖੱਬੀ ਲੱਤ ਟੁੱਟ ਗਈ। ਮੌਕੇ ਤੇ ਪਹੁੰਚੇ ਮਾਲੇਰਕੋਟਲਾ ਯੂਨਸ ਤੇ ਯਾਕੂਬ ਦੇ ਸਾਥੀ ਪਹੁੰਚੇ ਤੇ ਯੂਨਸ ਦੀ ਲਾਸ਼ ਨੂੰ ਤੇ ਯਾਕੂਬ ਨੂੰ ਹਸਪਤਾਲ ਦਾਖਿਲ ਕਰਵਾਇਆ।ਯੂਨਸ ਮਿਰਚ- ਮਸਾਲਾ ਵੇਚਣ ਦਾ ਕੰਮ ਕਰਦਾ ਸੀ। ਮੌਕੇ ‘ਤੇ ਮੌਜੂਦ ਧਨੋਂ ਤੇ ਹੁਸੈਨਪੁਰਾ ਵਾਸੀ ਪ੍ਰਸ਼ਾਸਨ ਨੂੰ ਕੋਸ ਰਹੇ ਸਨ ਕਿ ਇਸ ਮੋੜ੍ਹ ਵੱਲ ਪ੍ਰਸਾਸ਼ਨ ਪਤਾ ਨਹੀਂ ਕਦੋਂ ਧਿਆਨ ਦੇਵੇਗਾ ਕਿਉਂਕਿ ਨਿੱਤ ਦਿਨ ਇਸ ਮੋੜ੍ਹ ਤੇ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply