Wednesday, March 11, 2026

ਗਲੋਬਲ ਇੰਸਟੀਚਿਊਟ ਨੇ ਫਜ਼ੂਲ ਚੀਜਾਂ ਨਾਲ ਤਿਆਰ ਕੀਤੀ ‘ਸੰਯੁਕਤ ਸਮੱਗਰੀ’

PPN0104201610ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਿੱਖਿਆ ਬਾਰੇ ਫਿਲਮ ‘3 ਈਡੀਅਟਸ’ ਵਿਚ ਇਕ ਵੱਡਾ ਸੁਨੇਹਾ ਸੀ। ਉਸ ਵਿਚ ਇਸ ਗੱਲ ਤੇ ਰੋਸ਼ਨੀ ਪਾਈ ਗਈ ਕਿ ਸਿੱਖਿਆ ਦਾ ਅਸਲ ਮਤਲਬ ਸਿਖਣ ਵਿਚ ਹੈ, ਗਿਆਨ ਅਤੇ ਸਿੱਖ ਹਾਸਲ ਕਰਨਾ ਨਾ ਕਿ ਸਰਟੀਫਿਕੇਟ ਅਤੇ ਬਿਨਾ ਮਤਲਬ ਸਮਝੇ ਰੱਟਾ ਲਾਉਣਾ ਹੈ।
ਇਸ ਮੰਤਰ ਨੂੰ ਲੈ ਕੇ ਗਲੋਬਲ ਇੰਸਟੀਚਿਊਟ ਆਫ ਮੈਨੇਜਮੈਟ ਐਂਡ ਇਮਰਜਿੰਗ ਟੈਕਨਾਲੋਜੀ (ਜੀ.ਆਈ.ਐਮ.ਈ.ਟੀ.) ਦੇ ਮੈਕੇਨੀਕਲ ਇੰਜੀਨਅਰਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਪ੍ਰਬੰਧਕ ਨੇ ਇਕ ਸਫਲ ਅਤੇ ਕ੍ਰਾਂਤੀਕਾਰੀ ‘ਸੰਯੁਕਤ ਸਮੱਗਰੀ’ ਦੀ ਉਸਾਰੀ ਕੀਤੀ। ਮਕੈਨੀਕਲ ਇੰਜੀਨਅਰਿੰਗ ਵਿਭਾਗ ਵਿਚ ਪ੍ਰੋ. ਵਿਜੈ ਭਨੋਟ ਐਸੋਸੀਏਸ਼ਨ ਪ੍ਰਫੈਸਰ ਨੇ ਦਾਅਵਾ ਕੀਤਾ ਕਿ ”ਇਹ ਬੇਕਾਰ ਚੀਜਾਂ ਜਿਵੇ ਪੀ.ਵੀ.ਸੀ ਪਾਇਪ ਨੂੰ ਛਿੱਲਣ ਅਤੇ ਟੁਕੜੇ ਆਦਿ ਨਾਲ ਬਣਾਈ ਗਈ ਸਮਗਰੀ ਸ਼ਾਇਦ ਦੁਨਿੀਆ ਵਿਚ ਆਪਣੀ ਤਰ੍ਹਾਂ ਦਾ ਪਹਿਲਾਂ ਕਾਮਯਾਬ ਪ੍ਰਯੋਗ ਹੈ।”
ਜੀ.ਆਈ.ਐਮ.ਈ.ਟੀ ਦੀ ਪੰਜ ਮੈਬਰੀ ਵਿਦਿਆਰਥੀ ਟੀਮ ਨੇ ਪ੍ਰੋ. ਵਿਜੈ ਭਨੋਟ ਦੇ ਨਿਗਰਾਨੀ ਵਿਚ ਇਹ ਨਵੀ ਤਰ੍ਹਾਂ ਦੀ ਸੰਯੁਕਤ ਸਮੱਗਰੀ ਦਾ ਨਿਰਮਾਣ ਕੀਤਾ।ਇਨ੍ਹਾਂ ਵਿਦਿਆਰਥੀਆਂ ਵਿਚ ਚੋਥੇ ਸਾਲ ਦੇ ਮਕੈਨੀਕਲ ਇੰਜੀਨਅਰਿੰਗ ਵਿਭਾਗ ਦੇ ਪੰਜ ਵਿਦਿਆਰਥੀ ਐਨਜਲ ਬਜਾਜ, ਐਮਰੋਜਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ, ਅਮੋਲਦੀਪ ਸਿੰਘ ਅਤੇ ਅਮ੍ਰਿਤਜੋਤ ਸਿੰਘ ਸ਼ਾਮਿਲ ਹਨ।
ਸੰਸਥਾ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਇਸ ਖਾਸ ਖੋਜ ਲਈ ਵਿਭਾਗ ਦੀ ਸਰਾਹਨਾ ਕੀਤੀ ਅਤੇ ਇਸ ਬਾਰੇ ਦੱਸਿਆ ”ਅਸਲ ਵਿਚ ਇਸ ਸਮਗਰੀ ਵਿਚ ਕਿਸੇ ਵੀ ਲੱਕੜ ਛਿੱਲਣ ਜਾਂ ਬੁਰਾਦਾ ਜਾਂ ਲੱਕੜ ਦਾ ਚੂਰੇ ਸ਼ਾਮਿਲ ਨਹੀ ਹੈ ਇਸ ਲਈ ਇਹ ਵਾਤਾਵਰਣ ਸਰਕਸ਼ਨ ਲਈ ਵੀ ਸਹਾਇਕ ਹੈ।ਵਿਦਿਆਰਥੀ ਟੀਮ ਨੇ ਇਸ ਨੂੰ ਬਨਾਉਣ ਲਈ ਸਮੂਹਿਕ ਰੂਪ ਨਾਲ ਕੰਮ ਕੀਤਾ ਅਤੇ ਲੋੜੀਦੀ ਬੁਨਿਆਦੀ ਸਮਗਰੀ ਇੱਕਠੀ ਕੀਤੀ ਅਤੇ ਇਸ ਨੂੰ ਤਾਗੁਚੀ ਤਰੀਕੇ ਦੀ ਵਰਤੋ ਨਾਲ ਇਸ ਦੇ ਹੈਰਾਨੀਜਨਕ ਨਤੀਜੇ ਹਾਸਲ ਕੀਤੇ।”
ਉਪਯੋਗ ਵਿਚ ਅਜਿਹੀ ਸਮਗਰੀ ਦੇ ਤਕਨੀਕੀ ਪਹਿਲੂ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਪ੍ਰੋ. ਭਨੋਟ ਨੇ ਕਿਹਾ ”ਇਸ ਦੇ 9 ਨਮੂਨੇ ਤਿਆਰ ਕੀਤੇ ਗਏ ਜਿਨ੍ਹਾਂ ਵਿਚ ਪੀ.ਵੀ.ਸੀ. ਦੀ ਛਿੱਲਣ ਨੂੰ 850, 600, 425 ਮਾਈਕ੍ਰੋਨ ਵਿਚ ਬਣਾਇਆ ਗਿਆ ਅਤੇ ਇਸ ਵਿਚ ਹਾਡਨਰ ਅਤੇ ਬੰਨਣ ਦੇ ਪਦਾਰਥ ਨੂੰ ਵੱਖ ਵੱਖ ਰਚਨਾਵਾਂ ਨਾਲ ਮਿਲਾਇਆ ਗਿਆ। ਨਮੂਨੇ ਦੇ ਤਿਆਰ ਹੋਣ ਤੋ ਬਾਅਦ, ਉਸ ਦੀ ਤਹਿ, ਖੁਦਰਾਪਨ, ਸ਼ਕਤੀ, ਕਮਪਰੇਸਿਵ ਲੋਡ ਅਤੇ ਪ੍ਰਭਾਵ ਲੋਡ ਦਾ ਜਾਇਜਾ ਕੀਤਾ ਗਿਆ। ਇਹ ਪ੍ਰਯੋਗ ਅਤੇ ਟੈਸਟਿੰਗ ਸੀ.ਆਈ.ਪੀ.ਈ.ਟੀ ਰਾਹੀ ਕੀਤੀ ਗਈ।
ਸਮੱਗਰੀ ਦੇ ਨਤੀਜੇ ‘ਚ ਪਾਇਆ ਗਿਆ ਕਿ ਯਕੀਨਨ ਸਮੱਗਰੀ ਨੂੰ ਵੱਖ ਵੱਖ ਚੀਜਾਂ ਲਈ ਵਰਤਿਆ ਜਾ ਸਕਦਾ ਹੈ। ਇਸ ਦੀ ਵਰਤੋ ਨਾਲ ਉਦਾਹਰਣ ਤੇ ਕਾਰ ਦੇ ਬੰਪਰ ਅਤੇ ਹੈਲਮਟ ਤਿਆਰ ਕੀਤੇ ਜਾ ਸਕਦੇ ਹਨ। ਇਹ ਇਸ ਲਈ ਸੰਭਵ ਹੋਇਆ’ ਕਿਉਕਿ ਆਈਜੋਡ ਪ੍ਰਭਾਵ ਟੈਸਟ’ (ੀਗ਼ੌਧ ੀਮਪੳਚਟ ਠੲਸਟ) ਵਿਚ ਆਮ ਵਰਤੋ ਵਿਚ ਲਿਆਂਦੀ ਗਈ ਸਮਗਰੀ ਨੂੰ 6 ਐਮ.ਪੀ.ਏ. ਨਤੀਜੇ ਵਜੋ ਮਿਲੇ ਉਥੇ ਇਸ ਦੀ ਤੁਲਨਾ ਵਿਚ ਨਵੀ ਸਮਗਰੀ ਦੇ ਨਤੀਜਾ 6.75 ਐਮ.ਪੀ.ਏ. ਹਾਸਲ ਹੋਏ।
ਇਸ ਸਮੱਗਰੀ ਉਸਾਰੀ ਪਾਈਪ ਤੋ ਇਲਾਵਾ ਹਵਾ ਚੱਕੀ ਅਤੇ ਪਾਣੀ ਚੱਕੀ ਦੇ ਬਲੇਡ ਬਨਾਉਣ ਲਈ ਵੀ ਇਸ ਦੇ ਚੰਗੇਰੇ ਨਤੀਜੇ ਹਨ ਕਿਉਕਿ ਇਸ ਨੂੰ ਸਖਤ ਮਾਪ ਜੋ ‘ਆਮ ਸਮਗਰੀ’ ਦਾ ’70 ਸ਼ੋਰ ਡੀ’ ਹੈ ਦੀ ਤੁਲਨਾ ਵਿਚ ਇਸ ਸਮਗਰੀ ਦਾ ’78 ਸ਼ੋਰ ਡੀ’ ਨਤੀਜੇ ਵਿਚ ਸਾਮਨੇ ਆਏ।ਇਸ ਤੋ ਇਲਾਵਾ ਇਸ ਦੀ ਤਹਿ ਦਾ ਖੁਦਾਪਨ ਅਤੇ ਕਠੋਰਤਾ ਸਿਰਫ ‘0.5343 ਯੁ.ਐਮ.’ ਹੈ ਜਦਕਿ ‘ਆਮ ਸਮਗਰੀ’ ਦੀ 0.880 ਤੋ ਲੈ ਕੇ 1.15 ਤਕ ਹੈ। ਅਸਲ ਵਿਚ ਇਹ ਹੋਰਾਂ ਸਮਗਰੀਆਂ ਤੋ ਬਹੁਤ ਮੁਲਾਇਮ ਹੈ ਅਤੇ ਇਸ ਲਈ ਇਸ ਦੀ ਵਰਤੋ ਅੰਦਰੂਨੀ ਘਰ ਦੀ ਸਜਾਵਟ, ਘਰੇਲੂ, ਦਫਤਰ ਅਤੇ ਬਗੀਚੇ ਦੇ ਫਰਨੀਚਰ ਆਦਿ ਲਈ ਵੀ ਇਹ ਲਾਹੇਵੰਦ ਹੈ।”
ਪ੍ਰੋ. ਡੀ.ਐਸ. ਬੰਮਰਾ ਵਿਭਾਗੀ ਇੰਚਾਰਜ ਮੈਕੇਨੀਕਲ ਇੰਜੀਅਰਰਿੰਗ ਨੇ ਕਿਹਾ ਕਿ ਨਵੀ ਸਮਗਰੀ ਵਿਚ ਜਹਿਰਲਾਪਨ ਨਹੀ ਹੈ ਅਤੇ ਉਚ ਤਹਿ ਦੇ ਕਾਰਣ ਇਹ ਮਹਾਨ ਸ਼ਕਤੀਵਾਨ ਹੈ ਅਤੇ ਹਵਾਈ ਜਹਾਜ, ਨਾਨ-ਰੋਡੀਏਟਿੰਗ, ਈਅਰ ਫਰੇਮਜ਼ ਅਤੇ ਹਵਾਈਗਤਿਕੀ ਦੇ ਨਿਰਮਾਣ ਲਈ ਇਸ ਦੀ ਵਰਤੋ ਕੀਤੀ ਜਾ ਸਕਦੀ ਹੈ। ਡਾ. ਰਾਜੇਸ਼ ਗੋਇਲ ਪ੍ਰਬੰਧਕ ਜੀ.ਆਈ.ਐਮ.ਈ.ਟੀ. ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਕਿਹਾ ਕਿ ਇਸ ਨਵੇ ਨਿਰਮਾਣ ਨਾਲ ਵਿਦਿਆਰਥੀਆਂ ਦੇ ਮਨ ਵਿਚ ਰਚਨਾਤਮਕਤਾ ਨੂੰ ਜਾਗਰੂਕ ਕਰ ਦਿਤਾ ਹੈ ਅਤੇ ਭਵਿੱਖ ਵਿਚ ਇਹ ਨਵੇ ਮਿਸ਼ਰਨ ਸਮਗਰੀ ਨੂੰ ਹੋਰ ਰੂਪ ਦੇਣਗੇ। ਇਸ ਮੌਕੇ ਸੰਸਥਾ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸੰਸਥਾ ਵਲੋ ਹਰ ਤਰ੍ਹਾਂ ਦੀ ਸਹਾਇਤਾ ਮਿਲੇਗੀ ਜਿਸ ਨਾਲ ਉਹ ਜਿਆਦਾ ਵਿਕਾਸਵਾਦੀ ਅਤੇ ਕ੍ਰਾਂਤੀਕਾਰੀ ਅਨੁਪ੍ਰਯੋਗਾਂ ਨੂੰ ਵਿਕਸਿਤ ਕਰਕੇ ਹੋਰਨਾਂ ਲਈ ਪ੍ਰੇਰਣਾ ਬਨਣਗੇਂ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply