ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਸ਼ਹਿਰ ਆਪਣੇ ਨਵਾਬੀ ਤੌਰ ਤਰਿਿਕਆਂ ਅਤੇ ਸੁਆਦ ਕਰਕੇ ਦੁਨਿਆ ਭਰ ਵਿਚ ਜਾਣਿਆ ਜਾਂਦਾ ਹੈ। ਹੋਟਲ ਐਚ ਕੇ ਕਲਾਰਕਸ ਇਨ ਵਲੋਂ ਮਹਿਮਾਨਾਂ ਦੇ ਸ਼ਾਹੀ ਅੰਦਾਜ਼ ਨੂੰ ਵੇਖਦੇ ਹੋਏ 10 ਦਿਨਾਂ ਮੁਗਲਈ ਫੂਡ ਫੈਸਟੀਵਲ (ਬਿਰਯਾਨੀ ਅਤੇ ਕਬਾਬ) ਦਾ ਆਯੋਜਨ ਕੀਤਾ ਗਿਆ ਹੈ, ਜੋ 1 ਅਪ੍ਰੈਲ ਤੋਂ ਲੈਕੇ 10 ਅਪ੍ਰੈਲ ਤੱਕ ਚਲੇਗਾ।
ਹੋਟਲ ਐਚ ਕੇ ਕਲਾਰਕਸ ਇਨ ਵਿਚ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਰਲ ਮੈਨੇਜਰ ਮਿ: ਤਰਸੇਮ ਸਿੰੰਘ ਨੇ ਦਸਿਆ ਕਿ ਫੈਸਟੀਵਲ ਦੋਰਾਨ ਬਣਾਏ ਜਾਣ ਵਾਲੇ ਪਕਵਾਨਾਂ ਵਿਚ ਅਕਬਰ ਮੁਰਗ ਕਬਾਬ, ਕਲਮੀ ਕਬਾਬ, ਮੁਰਗ ਹੈਦਰਾਬਾਦੀ ਬਿਰਯਾਨੀ, ਪਨੀਰ ਟਿੱਕਾ, ਫਿਰਦੌਸੀ ਕਬਾਬ, ਕਸ਼ਮੀਰੀ ਵੈਜ ਬਿਰਯਾਨੀ, ਸੁਲਤਾਨਾ ਫਾਲਦਾਰੀ ਤਿੱਲ ਆਲੂ, ਸ਼ਾਹਜਹਾਨੀ ਸੀਖ ਕਬਾਬ, ਅਵਧੀ ਦਮ ਬਿਰਯਾਨੀ ਆਦਿ ਸ਼ਾਮਲ ਹੋਣਗੇ ਜਿਹੜੇ ਸ਼ਾਹੀ ਮਸਾਲਿਆਂ ਜਿਵੇਂ ਕੇਸਰ, ਜਾਵਿਤਰੀ ਅਤੇ ਇਲਾੲਚੀ ਦਾਨਾ ਆਦਿ ਨਾਲ ਭਰਪੂਰ ਹੋਣਗੇ। ਉਹਨਾਂ ਦਸਿਆ ਕਿ ਸ਼ੇਫ ਸੁਰਿੰਦਰ ਕੁਮਾਰ ਦੇ ਕੁਸ਼ਲ ਹੱਥਾਂ ਦੇ ਬਣੇ ਕਬਾਬ ਅਤੇ ਬਿਰਆਨੀ (ਵੈਜ ਅਤੇ ਨਾਨ ਵੈਜ) ਮੁਗਲਈ ਪੋਸ਼ਾਕਾਂ ਵਿਚ ਸੱਜੇ ਵੇਟਰਾਂ ਵਲੋਂ ਬੜੇ ਹੀ ਪਰੰਪਰਿਕ ਢੰਗ ਨਾਲ ਪੇਸ਼ ਕੀਤੇ ਜਾਣਗੇ ਜਿਹਨਾਂ ਦਾ ਲਜੀਜ ਸੁਆਦ ਲਾਈਵ ਮਿਉਜਿਕ ਅਤੇ ਸ਼ਾਹੀ ਆਨੰਦ ਭਰੇ ਮਾਹੋਲ ਵਿਚ ਦੁਗਣਾ ਹੋ ਜਾਵੇਗਾ। ਇਸ ਮੌਕੇ ਫੂਡ ਅਤੇ ਬੀਵਰੇਜ ਮੈਨੇਜਰ ਮਿ: ਵਿਜੈ ਕੁਮਾਰ, ਔਕੌਮੌਡੇਸ਼ਨ ਮੈਨੇਜਰ ਮਿ: ਮੋਹਿਤ ਸ਼ਰਮਾ ਅਤੇ ਹੋਰ ਸਟਾਫ ਮੈਂਬਰ ਵੀ ਮੋਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media