Thursday, March 19, 2026

ਭਾਜਪਾਈਆਂ ਨੇ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

PPN1404201606ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੀ ਧੂਮ ਜਿੱਥੇ ਦੇਸ਼ ਭਰ ਵਿੱਚ ਵੇਖਣ ਨੂੰ ਮਿਲੀ ਹੈ ਉਥੇ ਹੀ ਘੱਟ ਗਿਣਤੀ ਭਾਈਚਾਰੇ ਦੇ ਸੰਘਣੀ ਅਬਾਦੀ ਵਾਲੇ ਇਸ ਸ਼ਹਿਰ ਵਿੱਚ ਵੀ ਬਾਬਾ ਸਾਹਿਬ ਦਾ ਜਨਮ ਭਾਜਪਾਈਆਂ ਨੇ ਉਤਸਾਹ ਪੂਰਵਕ ਮਨਾਇਆ। ਮੋਤੀ ਬਜਾਰ ਵਿੱਚ ਸਥਿਤ ਭਾਜਪਾ ਦਫਤਰ ਵਿੱਚ ਆਯੋਜਿਤ ਸਮਾਰੋਹ ਵਿੱਚ ਭਾਗ ਲੈਣ ਪਹੁੰਚੇ ਪੰਜਾਬੀ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਉਪ ਚੇਅਰਮੈਨ ਸ਼੍ਰੀ ਗੀਤੇਸ਼ ਗੁਪਤਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ ‘ਤੇ ਗ੍ਰਾਮ ਉਦਯ ਨਾਲ ਭਾਰਤ ਉਦਯ ਅਭਿਆਨ ਸ਼ੁਰੂ ਕੀਤਾ ਹੋਵੇ। ਇਸ ਅਭਿਆਨ ਨਾਲ ਦਲਿਤਾਂ ਅਤੇ ਕਿਸਾਨਾਂ ਦੀ ਭਲਾਈ ਨਾਲ ਸੰਬੰਧਤ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਦਲਿਤਾਂ ਅਤੇ ਕਿਸਾਨਾਂ ਦੇ ਆਤਮਵਿਸ਼ਵਾਸ ਵਧੇਗਾ। ਇਸ ਮੌਕੇ ਡੀਲੇਸ਼ ਸ਼ਰਮਾ, ਵਿਨੋਦ ਜੈਨ ਭਾਜਪਾ ਮੰਡਲ ਪ੍ਰਧਾਨ, ਸੁਰੇਸ਼ ਜੈਨ, ਰਾਜੀਵ ਕਲਿਆਣ, ਵਿਜੇ ਦਾਨਵ, ਸੰਜੇ ਵੋਹਰਾ, ਸਲੀਮ ਮਾਸਟਰ, ਰਵਿੰਦਰ ਜੈਨ, ਅਭਿਸ਼ੇਕ ਜੈਨ, ਮੁਨੀਸ਼ ਅਗ੍ਰਵਾਲ, ਦਵਿੰਦਰ ਸਿੰਗਲਾ ਆਦਿ ਹਾਜਰ ਹੋਏ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply