Sunday, July 27, 2025
Breaking News

ਸੱਭਿਆਚਾਰਕ ਮੰਚ ਦੀ ਮੀਟਿੰਗ ਵਿਚ ਸੁਰਿੰਦਰ ਸਿੰਘ ਨੂੰ ਪੀਐਚ ਦੀ ਡਿਗਰੀ ਪ੍ਰਾਪਤ ਹੋਣ ਤੇ ਵਧਾਈ

PPN110505
ਫ਼ਾਜ਼ਿਲਕਾ, 11  ਮਈ (ਵਿਨੀਤ ਅਰੋੜਾ)- ਪੰਜਾਬੀ ਸੱਭਿਆਚਾਰਕ ਮੰਚ ਦੀ ਇਕ ਮੀਟਿੰਗ ਦਲਜੀਤ ਸਿੰਘ ਸਰਾਭਾ ਅਤੇ ਸੁਖਮੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੰਚ ਦੀਆਂ ਭਵਿੱਖ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿਚ ਮੰਚ ਦੇ ਸਰਪ੍ਰਸਤ ਸੁਰਿੰਦਰ ਸਿੰਘ ਚੱਕਪੱਖੀ ਦੀ ਪੀਐਚਡੀ ਦੀ ਡਿਗਰੀ ਸੰਪੂਰਨ ਹੋਣ ਅਤੇ ਗਵਰਨਰ ਪੰਜਾਬ ਸ਼ਿਵਰਾਜ ਪਾਟਿਲ ਵਲੋਂ ਉਨਾਂ ਨੂੰ ਇਹ ਮਾਣ ਮੱਤੀ ਡਿਗਰੀ ਪ੍ਰਦਾਨ ਕਰਨ ਤੇ ਵਧਾਈ ਦਿੱਤੀ ਗਈ। ਡਾ. ਸੁਰਿੰਦਰ ਸਿੰਘ ਵਲੋਂ ਮਹਾਤਮ ਕਬੀਲੇ ਦਾ ਸਮਾਜ ਅਤੇ ਸੱਭਿਆਚਾਰਕ ਅਧਿਐਨ ਵਿਸ਼ੇ ਤੇ ਖੋਜ ਕਰਨ ਤੇ ਦਿੱਤੀ ਗਈ ਹੈ। ਇਸ ਮੌਕੇ ਮੰਚ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੁਰਿੰਦਰ ਸਿੰਘ ਦੀ ਮਾਣਮੱਤੀ ਪ੍ਰਾਪਤੀ ਜਿੱਥੇ ਪੰਜਾਬੀ ਸਾਹਿਤ ਲਈ ਸਾਂਭਣ ਵਿਚ ਵਿਸ਼ੇਸ਼ ਸਥਾਨ ਹਾਸਲ ਕਰੇਗੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰਾਜੇਸ਼ ਅਨੇਜਾ, ਜਗਮੀਤ ਸਿੰਘ ਸੈਣੀ, ਰਵਿੰਦਰਪਾਲ ਸਿੰਘ, ਮਨਜਿੰਦਰ ਤਨੇਜਾ, ਸੰਦੀਪ ਸ਼ਰਮਾ, ਜਸਵੰਤ ਮੁਲਤਾਨੀ, ਸੰਦੀਪ ਭੂਸਰੀ, ਸੰਦੀਪ ਵਢੇਰਾ, ਵਿਨੋਦ ਕਵਾਤੜਾ, ਰੋਜ਼ੀ ਖੇੜਾ, ਮਾਸਟਰ ਮਹਿੰਦਰਪਾਲ ਖੇੜਾ, ਮਾਸਟਰ ਮੋਹਨ ਲਾਲ ਆਦਿ ਮੈਂਬਰ ਹਾਜਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply