Thursday, October 1, 2026

ਭਾਈ ਸਰਬਜੀਤ ਸਿੰਘ ਦਾ ਵਿਦੇਸ਼ੋਂ ਪਰਤਣ ‘ਤੇ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਸਵਾਗਤ

PPN2904201621ਪੱਟੀ, 29 ਅਪ੍ਰੈਲ (ਅਵਤਾਰ ਸਿੰਘ ਢਿੱਲੋਂ)- ਬੀਤੇੇ ਤਿੰਨ ਮਹੀਨਿਆਂ ਤੋਂ ਜਪਾਨ ਦੀ ਧਰਤੀ ਤੇ ਗੁਰ ਜੱਸ ਸੁਣਾਉਣ ਉਪਰੰਤ ਵਤਨ ਪਰਤੇ ਭਾਈ ਸਰਬਜੀਤ ਸਿੰਘ ਪੱਟੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਨਿੱਘਾਂ ਸਵਾਗਤ ਕੀਤਾ ਗਿਆ ਤੇ ਸੁਸਾਇਟੀ ਪਰਧਾਨ ਕੁਲਵਿੰਦਰ ਸਿੰਘ ਬੱਬੂ, ਸੈਕਟਰੀ ਜੋਗਾ ਸਿੰਘ, ਖਜਾਨਚੀ ਨਿਰਮਲ ਸਿੰਘ, ਗਿਆਨ ਸਿੰਘ ਮਠਾੜੂ, ਅਵਤਾਰ ਸਿੰਘ ਢਿਲੋਂ, ਇਕਬਾਲ ਸਿੰਘ ਜੌਲੀ, ਲਖਬੀਰ ਸਿੰਘ ਵੱਲੋਂ ਸਿਰੋਪਾਓ ਤੇ ਸ਼ੀਲਡ ਭੇਟ ਕੀਤੀ।ਭਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਜਾਪਾਨ ਦੇ ਗੁਰਦੁਆਰਾ ਸ੍ਰੀ ਗੁਰੁ ਨਾਨਕ ਦੇਵ ਜੀ ਕੋਬੇ ਵਿਚ ਰਹਿ ਕੇ ਕੀਰਤਨ ਦੀ ਸੇਵਾ ਕਰਦੇ ਰਹੇ। ਉਹਨਾਂ ਕਿਹਾ ਕਿ ਜਪਾਨ ਵਿਚ ਵੱਸਦੇ ਸਿੱਖਾਂ ਵਿਚ ਸਿੱਖੀ ਪ੍ਰੇਮ ਬਹੁਤ ਜਿਆਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply