
ਜੰਡਿਆਲਾ ਗੁਰੂ 14 ਮਈ (ਹਰਿੰਦਰਪਾਲ ਸਿੰਘ)- ਪੁੱਤਰਾ ਦੇ ਜਨਮ ਦਿਨ ਤਾਂ ਮਾਂ ਬਾਪ ਵਲੋਂ ਧੂਮ ਧਾਮ ਨਾਲ ਮਨਾਕੇ ਸ਼ਰਾਬ ਅਤੇ ਪੈਸੇ ਦੀ ਦੁਰਵਰਤੋਂ ਕੀਤੀ ਜਾਦੀ ਹੈ ਪਰ ਲੜਕੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਉਟ ਆਸਰਾ ਲੈ ਕੇ ਯੂਥ ਅਕਾਲੀ ਆਗੂ ਸੋਨੂੰ ਜੰਡਿਆਲਾ ਵਲੋਂ ਗੁਰਦੁਆਰਾ ਮੱਲੀਆਣਾ ਸਾਹਿਬ ਵਿਖੇ 12 ਮਈ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ। ਇਸ ਮੋਕੇ ਨੰਨੀ ਛਾਂ ਹਰਸਿਮਰਤ ਕੋਰ ‘ਏਂਜਲ’ ਨੂੰ ਅਸ਼ੀਰਵਾਦ ਦੇਣ ਵਾਲਿਆ ਵਿਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਧਾਰਮਿਕ ਸਖਸ਼ੀਅਤਾ ਵੀ ਪਹੁੰਚੀਆ ਹੋਈਆ ਸਨ। ਭੋਗ ਉਪਰੰਤ ਆਏ ਹੋਏ ਕੀਰਤਨੀ ਜਥਿਆ ਵਲੋਂ ਸ਼ਬਦ ਕੀਰਤਨ ਅਤੇ ਕਥਾ ਕੀਤੀ ਗਈ। ਆਈਆ ਹੋਈਆ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਗੋਪਾਲ ਸਿੰਘ ਜਾਣੀਆਂ, ਤੇਜਿੰਦਰ ਸਿੰਘ ਹੈਪੀ ਸਾਬਕਾ ਕੋਂਸਲਰ, ਪਰਮਿੰਦਰ ਸਿੰਘ ਜੋਸਨ, ਅਮਰੀਕ ਸਿੰਘ ਬਿੱਟਾ ਯੂਥ ਅਕਾਲੀ ਦਲ, ਹਰਜਿੰਦਰ ਸਿੰਘ ਕਲੇਰ, ਗਗਨਦੀਪ ਸਿੰਘ ਕੈਨੇਡਾ ਵਾਲੇ ਆਦਿ ਹਾਜ਼ਿਰ ਸਨ।
Punjab Post Daily Online Newspaper & Print Media