ਜੰਡਿਆਲਾ ਗੁਰੁ, 7 ਜੂਨ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੁ ਤੋਂ ਪੰਜਾਬੀ ਜਾਗਰਣ ਅਖਬਾਰ ਦੇ ਪੱਤਰਕਾਰ ਜਸਪਾਲ ਸ਼ਰਮਾ ਦੇ ਪਿਤਾ ਸ਼੍ਰੀ ਮਦਨ ਲਾਲ ਸ਼ਰਮਾ ਦਾ ਬੀਤੇ ਕਲ੍ਹ ਅਚਾਨਕ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਸ਼ਾਮ ਗਊਸ਼ਾਲਾ ਰੋਡ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ 9 ਜੂਨ ਦਿਨ ਵੀਰਵਾਰ ਦੁਪਹਿਰ 1 ਤੋਂ 2 ਗੁਰਦੁਆਰਾ ਸੁਖਮਨੀ ਸਾਹਿਬ ਨੇੜੇ ਦਸਹਿਰਾ ਗਰਾਊਂਡ ਵਿਖੇ ਕੀਤੀ ਜਾਵੇਗੀ। ਕੱਲ੍ਹ ਅੰਤਿਮ ਸੰਸਕਾਰ ਮੋਕੇ ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸ੍ਰ: ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਅਮਰੀਕ ਸਿੰਘ ਬਿੱਟਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਗੁਰਸ਼ਰਨ ਸਿੰਘ ਖਜਾਲਾ, ਸਰਬਜੀਤ ਸਿੰਘ ਡਿੰਪੀ ਆਮ ਆਦਮੀ ਪਾਰਟੀ, ਪ੍ਰਭਦਿਆਲ ਸਿੰਘ ਜਿਲ੍ਹਾ ਦਿਹਾਤੀ ਟਰੈਫਿਕ ਇੰਚਾਰਜ, ਪ੍ਰਭਦਿਆਲ ਸਿੰਘ ਪ੍ਰਿਸੀਪਲ, ਆਸ਼ੂ ਵਿਨਾਇਕ ਯੂਥ ਕਾਗਰਸੀ ਆਗੂ, ਪ੍ਰੀਕਸ਼ਤ ਸ਼ਰਮਾ, ਸਿਕੰਦਰ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ।ਅਦਾਰਾ ਪੰਜਾਬ ਪੋਸਟ ਇਸ ਦੁੱਖ ਦੀ ਘੜੀ ਪੱਤਰਕਾਰ ਜਸਪਾਲ ਸ਼ਰਮਾ ਤੇ ਉਨਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਤੇ ਦੁੱਖ ਪ੍ਰਗਟਾਉਂਦਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media