Sunday, October 6, 2024

ਫੜੇ ਗਏ ਪਲੇਟਲੈਟਸ ਬਲੱਡ ਯੂਨਿਟ ਦੀ ਸੀ.ਬੀ.ਆਈ ਕਰੇ ਜਾਂਚ – ਸੋਨੂੰ ਮਹੇਸ਼ਵਰੀ

ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਤੇ ਦਿਨੀ ਕਾਊਂਟਰ ਇੰਟੈਲੀਜੈਂਸੀ ਬਠਿੰਡਾ ਨੇ ਵੱਡੇ ਉਪਰੇਸ਼ਨ ਤਹਿਤ ਜ਼ਾਲ੍ਹੀ ਪਲੇਟਲੈਟਸ ਦਾ ਟੈਂਕਰ ਫੜਿਆ ਜਿਸ ਵਿਚ 21 ਹਜਾਰ ਤੋਂ ਵੱਧ ਯੂਨਿਟ ਬਰਾਮਦ ਕੀਤੀ ਗਈ ਜਿਸ ਤੋਂ ਜਾਪਦਾ ਹੈ ਕਿ ਬਠਿੰਡਾ ਸ਼ਹਿਰ ਵਿਚ ਵੱਡਾ ਗਿਰੋਹ ਇਸ ਕੰਮ ਲਈ ਗੋਰਖ ਧੰਦਾ ਕਰ ਰਿਹਾ ਹੈ।ਫੜੇ ਯੂਨਿਟ ਵਿਚ ਕਾਊਂਟਰ ਇੰਟੈਲੀਜੈਂਸੀ ਵੀ ਵਿਵਾਦਾਂ ਵਿਚ ਘਿਰਦੀ ਜਾ ਰਹੀ ਹੈ। ਪਰੰਤੂ ਪਲੇਟਲੈਟਸ ਨੂੰ ਜਾਅਲੀ ਦੱਸਕੇ ਇਸ ਸਕੈਂਡਲ ਵਿਚ ਵੱਡੇ ਮਗਰਮੱਛਾਂ ਨੂੰ ਕੱਢਣ ਦੀ ਸਾਜਿਸ਼ ਦੱਸਦੇ ਹੋਏ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਾਹੇਸ਼ਵਰੀ ਨੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਉਂਣ ਦੀ ਮੰਗ ਕੀਤੀ। ਮਾਹੇਸ਼ਵਰੀ ਨੇ ਦਸਿਆ ਕਿ ਕਾਊਂਟਰ ਇੰਟੈਲੀਜੈਂਸ ਵਲੋਂ ਫੜ੍ਹੇ ਗਏ 21 ਹਜਾਰ ਤੋਂ ਵੱਧ ਯੂਨਿਟ ਨੂੰ ਬਿਨ੍ਹਾਂ ਟੈਸਟ ਕਰਵਾਏ ਨਕਲੀ ਦੱਸਿਆ ਜਾ ਰਿਹਾ ਹੈ। ਇਹ ਪਲੇਟਲੈਟਸ ਰਿਫਾਈਂਡ ਤੇਲ, ਅੰਡੇ ਦੇ ਚਰਬੀ, ਸੋਆਬੀਨ ਦੁੱਧ ਅਤੇ ਲੱਡੂਆਂ ਵਿਚ ਪਾਉਣ ਵਾਲੇ ਰੰਗ ਨੂੰ ਮਿਲਾਕੇ ਬਨਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ,ਜੋਕਿ ਬਿਲਕੁਲ ਗਲਤ ਹੈ,ਕਿਊਕਿ ਜੇਕਰ ਕਿਸੇ ਵਿਅਕਤੀ ਦੇ ਸ਼ਰੀਰ ਵਿਚ ਨਸਾਂ ਦੁਆਰਾ ਚੀਜ ਚੜ੍ਹਾਈ ਜਾਵੇ ਤਾਂ ਉਸ ਦੀ ਮੌਤ ਪੱਕਾ ਹੈ।ਇਸ ਲਈ ਇਹ ਸਕੈਂਡਲ 21 ਹਜਾਰ ਲੋਕਾਂ ਦੀ ਹੱਤਿਆ ਕਰਨ ਦੇ ਮਕਸਦ ਨਾਲ ਨਹੀਂ ਹੋ ਸਕਦਾ ਅਸਲੀ ਪਲਾਜਾ ਨੂੰ ਨਕਲੀ ਪਲਾਜਾ ਕਰਨ ਦਾ ਇਕ ਹੀ ਮਕਸਦ ਹੈ ਤਾਂਕਿ ਇਨ੍ਹੀ ਵੱਡੀ ਮਾਤਰਾ ਵਿਚ ਇੰਕਠੇ ਕੀਤੇ ਪਲਾਜਾ ਵਿਚ ਸ਼ਾਮਲ ਬਠਿੰਡਾ ਹੀ ਨਹੀਂ ਹੋਰ ਵੀ ਰਾਜ ਸ਼ਾਮਲ ਹਨ। ਉਨ੍ਹਾਂ ਨੇ ਪੰਜਾਬ,ਹਰਿਆਣਾ ਅਤੇ ਰਾਜਸਥਾਨ ਦੇ ਸਾਰੇ ਬਲੱਡ ਬੈਂਕਾਂ ਦੇ ਰਿਕਾਰਡ ਅਤੇ ਇਸ ਸਕੈਂਡਲ ਦੀ ਸੀ ਬੀ ਆਈ ਜਾਂਚ ਕਰਨ ਦੀ ਮੰਗ ਕੀਤੀ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply