Monday, July 8, 2024

ਐਨ.ਐਚ.ਐਮ. ਕਾਮੇ ਵਿੱਢਣਗੇ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ – ਚੰਡੀਗੜ੍ਹ ‘ਚ ਵਿਸ਼ਾਲ ਰੈਲੀ 17 ਨੂੰ

ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਪਣੀਆਂ ਸੇਵਾਵਾਂ ਨੂੰ ਰੈਗੁਲਰ ਕਰਨ ਦੀ ਮੰਗ ਨੂੰ ਲੈ ਕੇ ਬੀਤੇ ਲੰਬੇ ਸਮੇਂ ਤੋਂ ਵੱਖ-ਵੱਖ ਸੰਗਠਨਾਂ ਦੇ ਰੂਪ ਵਿੱਚ ਸੰਘਰਸ਼ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ ਦੇ ਕਾਮਿਆਂ ਨੇ ਹੁਣ ਇਕ ਸਾਝੇ ਮੰਚ ਤੇ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਇਕ ਜਾਰੀ ਬਿਆਨ ਵਿਚ ਨੀਪ ਜੁਆਇੰਟ ਫਰੰਟ ਪੰਜਾਬ ਦੇ ਆਗੂ ਡਾ:ਇੰਦਰਜੀਤ ਸਿੰਘ ਰਾਣਾ ਅਤੇ ਨਰਿੰਦਰ ਕੁਮਾਰ ਬਠਿੰਡਾ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਬੀਤੇ ਲੰਬੇ ਸਮੇਂ ਤੋ ਐਨ.ਐਚ.ਐਮ.ਕਾਮਿਆ ਨੂੰ ਰੈਗੂਲਰ ਕਰਨ ਦੇ ਮਾਮਲੇ ਤੇ ਡੰਗ ਟਪਾਊ ਨੀਤੀ ਆਪਣਾ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਸਮੇਂ ਸਮੇਂ ਸਿਰ ਲਾਏ ਜਾਂਦੇ ਲਾਰਿਆ ਅਤੇ ਦਿੱਤੇ ਜਾਂਦੇ ਭਰੋਸਿਆ ਤੇ ਪੂਰਾ ਨਾ ਉਤਰਣ ਕਰਕੇ ਐਨ.ਐਚ.ਐਮ. ਮੁਲਾਜਮਾਂ ਨੇ ਇੱਕ ਸਾਂਝੇ ਫਰੰਟ ਦੇ ਅਧੀਨ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਕਿਹਾ ਕਿ ਬੀਤੇ ਦਿਨੀ ਐਨ.ਐਚ.ਐਮ. ਮੁਲਾਜਮਾਂ ਵੱਲੋ ਚੰਡੀਗੜ ਸੈਕਟਰ-34 ਵਿਖੇ ਰੱਖੀ ਰੈਲੀ ਦੌਰਾਨ ਵਧੀਕ ਸਕੱਤਰ ਮੁੱਖ ਮੰਤਰੀ ਦਫਤਰ ਦੁਆਰਾ ਐਨ.ਐਚ.ਐਮ. ਮੁਲਾਜਮਾਂ ਨੂੰ ਭਰੋਸਾ ਦੁਆਇਆ ਗਿਆ ਸੀ ਕਿ ਇੱਕ ਹਫਤੇ ਦੇ ਵਿੱਚ-ਵਿੱਚ ਮੁੱਖ ਮੰਤਰੀ ਪੰਜਾਬ ਨਾਲ ਇਕ ਪੈਨਲ ਮੀਟਿੰਗ ਤੈਅ ਕਰਵਾਈ ਜਾਵੇਗੀ ਪਰ ਉਕਤ ਵਾਅਦਾ ਦੀ ਮਿਆਦ ਪੁੱਗ ਜਾਣ ਤੇ ਵੀ ਕੋਈ ਕਰਵਾਈ ਨਹੀਂ ਹੋ ਸਕੀ। ਉਕਤ ਆਗੂਆਂ ਨੂੰ ਕਿਹਾ ਕਿ ਸਰਕਾਰ ਦੀ ਇਸ ਵਾਅਦਾ ਖਿਲਾਫੀ ਤੋਂ ਭੜਕ ਕੇ ਹੀ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਸਮੁੱਚੇ ਠੇਕਾ ਅਧਾਰਿਤ ਕਰਮਚਾਰੀਆ ਨੇ ਫੈਸਲਾ ਕੀਤਾ ਹੈ ਕਿ ਨੀਪ ਜੁਆਇੰਟ ਫਰੰਟ ਪੰਜਾਬ ਦੇ ਬੈਨਰ ਹੇਠ ਅਗਲੀ ਰਣਨੀਤੀ ਅਪਣਾਈ ਜਾਵੇਗੀ। ਇਸ ਮੌਕੇ ਜੁਆਇੰਟ ਫਰੰਟ ਦੇ ਆਗੂ ਕਿਰਨਜੀਤ ਕੌਰ ਲੁਧਿਆਣਾ, ਸਵਿੰਦਰ ਕੌਰ, ਮਨਿੰਦਰ ਸਿੰਘ ਬਾਠ, ਗੁਰਮੀਤ ਕੌਰ, ਡਾ. ਅਮਿਤ ਸਿੱਧੂ ਤੋਂ ਇਲਾਵਾ ਸਲਾਹਕਾਰ ਪੈਨਲ ਕਮੇਟੀ ਦੇ ਮੈਂਬਰਾਂ ਵਿੱਚ ਅਵਤਾਰ ਸਿੰਘ, ਡਾ. ਪ੍ਰਿਯੰਕਾ, ਅਮਰਜੀਤ ਸਿੰਘ, ਡਾ. ਵਾਹਿਦ ਵੀ ਇਸ ਮੌਕੇ ਸ਼ਾਮਿਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply