ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ)- ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਬਾਰੇ ਮੰਤਰਾਲੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਐਮ.ਐਸ.ਐਮ.ਈ ਦੇ ਪੰਜੀਕਰਨ ਲਈ ਉਦਯੋਗ ਆਧਾਰ ਮੈਮੋਰੰਡਮ ਹੀ ਸਿਰਫ਼ ਖਰੜਾ ਹੈ ਅਤੇ ਰਜਿਸਟਰੇਸ਼ਨ ਲਈ ਕੋਈ ਫੀਸ ਨਹੀਂ ਹੈ।ਕੁੱਝ ਏਜੰਸੀਆਂ ਵਲੋਂ ਰਜਿਸਟਰੇਸ਼ਨ ਦੀ ਸਹੂਲਤ ਲਈ ਫੀਸ ਵਸੂਲਣ ਬਾਰੇ ਮੰਤਰਾਲੇ ਵਲੋਂ ਪ੍ਰਾਪਤ ਸ਼ਿਕਾਇਤਾਂ ਨੂੰ ਮੱਦੇਨਜਰ ਰੱਖਦਿਆਂ ਇਹ ਸਪੱਸ਼ਟੀਕਰਨ ਦਿੱਤਾ ਗਿਆ ਹੈ।ਇਹ ਕਿਹਾ ਜਾ ਸਕਦਾ ਹੈ ਕਿ ਸਿਰਫ਼ ਮੰਤਰਾਲੇ ਦੇ ਪੋਰਟਲ http://www.udyogaadharmemorandum.gov.in ‘ਤੇ ਹੀ ਉਦਯੋਗ ਆਧਾਰ ਮੈਮੋਰੰਡਮ ਭਰਿਆ ਜਾ ਸਕਦਾ ਹੈ। ਇਸ ਲਈ ਕੋਈ ਫੀਸ ਨਹੀਂ ਹੈ।ਇਹ ਪ੍ਰਕਿਰਿਆ ਸਰਲ ਹੈ ਅਤੇ ਉਦਮੀ ਕਿਸੇ ਤੀਜੀ ਪਾਰਟੀ ਦੀ ਮਦਦ ਤੋਂ ਬਿਨ੍ਹਾਂ ਰਜਿਸਟਰੇਸ਼ਨ ਕਰਵਾ ਸਕਦੇ ਹਨ।ਲੋੜ ਪੈਣ ੇ ਆਧਾਰ ਮੈਮੋਰੰਡਮ ਭਰਨ ਲਈ ਸੰਬੰਧਤ ਜ਼ਿਲਾ ਉਦਯੋਗਿਕ ਕੇਂਦਰ ਦੇ ਮਹਾਂਪ੍ਰਬੰਧਕ ਤੋਂ ਸਹਾਇਤਾ ਲਈ ਜਾ ਸਕਦੀ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media