📝 ਅੱਜ ਦੀਆਂ ਸੁਰਖੀਆਂ…..
ਮਿਤੀ : 22 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ‘ਚ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।
▶ ਦੂਸਰੇ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗ੍ਹੜ ਵਿਖੇ 32000 ਲੋਕਾਂ ਨਾਲ ਕੀਤਾ ਯੋਗਾ – 10000 ਵਲੰਟੀਅਰ ਪੰਜਾਬ ਦੇ।
▶ ਯੋਗ ਗੁਰੂ ਬਾਬਾ ਰਾਮਦੇਵ ਦੇ ਫਰੀਦਾਬਾਦ ਸਮਾਗਮ ‘ਚ 1 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕਰਕੇ ਕੀਤਾ ਯੋਗਾ – 408 ਲੋਕਾਂ ਨਾਲ ਸ਼ੀਰਸ਼ ਆਸਨ ਕਰਕੇ ਬਾਬਾ ਰਾਮਦੇਵ ਨੇ ਬਣਾਇਆ ਰਿਕਾਰਡ।
▶ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ ਫਤਿਹਗੜ੍ਹ ਸਾਹਿਬ ਵਿਖੇ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਗਿਆ – ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਯੋਗਾ ਦੇ ਵਿਰੁੱਧ ਗਤਕਾ ਦਿਵਸ ਮਨਾਉਣ ਦਾ ਕੀਤਾ ਸੀ ਐਲਾਨ।
▶ ਪੀ.ਐਮ ਮੋਦੀ ਦੇ 57 ਕੇਂਦਰੀ ਮੰਤਰੀਆਂ ਨੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ‘ਚ ਯੋਗਾ ਸਮਾਗਮਾਂ ‘ਚ ਕੀਤੀ ਸ਼ਮੂਲੀਅਤ।
▶ ਪਟਨਾ ਵਿੱਚ ਕੇਂਦਰੀ ਸੰਚਾਰ ਮੰਤਰੀ ਦੇ ਯੋਗਾ ਸਮਾਗਮ ਵਿੱਚ ਨਹੀਂ ਪੁੱਜਾ ਬਿਹਾਰ ਦਾ ਕੋਈ ਮੰਤਰੀ।
▶ ਪਟਨਾ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਬਿਆਨ – ਸ਼ਰਾਬਬੰਦੀ ਨਾਲ ਯੋਗਾ ਹੋ ਸਕਦਾ ਹੈ ਜਿਆਦਾ ਫਾਇਦੇਮੰਦ – ਪ੍ਰਧਾਨ ਮੰਤਰੀ ਮੋਦੀ ਦੇਸ਼ ਵਿੱਚ ਸ਼ਰਾਬਬੰਦੀ ਲਾਗੂ ਕਰਨ।
▶ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਇਕ ਅੰਤਰਰਾਸ਼ਟਰੀ ਅਤੇ ਇਕ ਰਾਸ਼ਟਰੀ ਯੋਗਾ ਐਵਾਰਡ ਸ਼ੁਰੂ ਕਰਨ ਦਾ ਕੀਤਾ ਐਲਾਨ।
▶ ਬਠਿੰਡਾ ਵਿੱਚ ਯੋਗ ਸਮਾਗਮ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਯੋਗਾ।
▶ ਅਬੋਹਰ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਮੁੱਦੇ ‘ਤੇ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਿਸਾਨਾਂ ਨਾਲ ਬੈਠ ਕੇ ਕੀਤਾ ਵਿਰੋਧ ਆਸਨ।
▶ ਚੰਡੀਗ੍ਹੜ ਦੀ ਬੁੜੈਲ ਜੇਲ੍ਹ ਵਿੱਚ ਹੋਇਆ ਯੋਗਾ ਸਮਾਗਮ – ਕੈਦੀਆਂ ਨੇ ਕੀਤੇ ਯੋਗ ਆਸਨ।
▶ ਹਰਿਆਣਾ ਵਿੱਚ ਉੱਚ ਸਿੱਖਿਆ ਲਈ ਖੱਟੜ ਸਰਕਾਰ ਲੜਕੀਆਂ ਨੂੰ ਦੇਵੇਗੀ 6000 ਰੁਪਏ ਸਲਾਨਾ ਸਕਾਲਰਸ਼ਿਪ।
▶ ਲੁਧਿਆਣਾ ਦੇ ਗਿਆਸਪੁਰਾ ਵਿਖੇ ਬੰਦ ਪਏ ਗੋਦਾਮ ‘ਚ ਧਮਾਕਾ – 2 ਬੱਚੇ ਗੰਭੀਰ ਜਖਮੀ, ਪੀ.ਜੀ.ਆਈ ਕੀਤੇ ਰੈਫਰ।
▶ ਉਤਰ ਪ੍ਰਦੇਸ਼ ਵਿੱਚ 35 ਸੀਟਾਂ ‘ਤੇ ਚੋਣ ਲੜੇਗਾ ਸ਼੍ਰੋਮਣੀ ਅਕਾਲੀ ਦਲ – ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕੁਰਕਸ਼ੇਤਰ ‘ਚ ਕੀਤਾ ਐਲਾਨ।
▶ ਦਿੱਲੀ ਵਿੱਚ ਕੇਜਰੀਵਾਲ ਦੇ ਵਿੱਰੁਧ ਭਾਜਪਾ ਦੇ ਸੰਸਦ ਮੈਂਬਰ ਮਹੇਸ਼ ਗਿਰੀ ਦੀ 3 ਦਿਨਾਂ ਭੁੱਖ ਹੜਤਾਲ ਖਤਮ – ਕੌਮੀ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਪਿਲਾਇਆ ਜੂਸ।
▶ ਹੁਣ ਰੇਲ ਯਾਤਰੂਆਂ ਦਾ ਵੀ ਹੋਵੇਗਾ ਬੀਮਾ – ਮਾਤਰ 20 ਰੁਪਏ ‘ਚ ਮਿਲੇਗੀ 10 ਲੱਖ ਦੀ ਸੁਰੱਖਿਆ।
▶ ਚੀਨ ਦਾ ਬਿਆਨ – ਭਾਰਤ ਤੇ ਪਾਕਿਸਤਾਨ ਦੇ ਖਿਲਾਫ ਨਹੀਂ ਅਤੇ ਪ੍ਰਮਾਣੂ ਊਰਜਾ ਵਿਕਸਤ ਕਰਨ ਦੀ ਭਾਰਤ ਦੀ ਲੋੜ ਨੂੰ ਸਮਝਦੇ ਹਾਂ।
▶ ਭਾਰਤ ਦੀ ਐਨ.ਐਸ.ਜੀ ਵਿੱਚ ਸ਼ਮੂਲੀਅਤ ਬਾਰੇ ਮੈਂਬਰ ਦੇਸ਼ਾਂ ਨਾਲ ਚਲ ਰਿਹਾ ਹੈ ਵਿਚਾਰ ਵਟਾਂਦਰਾ- ਚੀਨ
▶ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਕੋਲੋ ਸੀ.ਬੀ.ਆਈ ਨੇ ਦਿਲੀ ‘ਚ 6 ਘੰਟੇ ਕੀਤੀ ਪੁੱਛਗਿਛ।
▶ ਸਰੋਤਾਂ ਤੋਂ ਵੱਧ ਜਾਇਦਾਦ ਮਾਮਲੇ ‘ਚ ਵੀਰਭੱਦਰ ਸਿੰਘ ਦੀ ਪਤਨੀ ਅਤੇ ਬੇਟੀ ਤੋਂ ਵੀ ਹੋ ਸਕਦੀ ਹੈ ਪੁਛ ਪੜਤਾਲ।
▶ ਵਾਟਰ ਟੈਂਕਰ ਘੁਟਾਲਾ ਮਾਮਲੇ ‘ਚ ਐਫ.ਆਈ.ਆਰ ਦਰਜ਼ ਹੋਣ ‘ਤੇ ਬੋਲੇ ਕੇਜਰੀਵਾਲ – ਮੇਰੇ ਖਿਲਾਫ ਝੂਠੇ ਕੇਸ ਦਰਜ਼ ਕਰਵਾ ਕੇ ਪੀ.ਐਮ ਮੋਦੀ ਮੈਨੂੰ ਡਰਾਉਣਾ ਚਾਹੁੰਦੇ ਹਨ, ਪਰ ਮੈਂ ਡਰਨ ਵਾਲਾ ਨਹੀਂ।
▶ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਵਧ ਰਹੇ ਸ਼ੂਗਰ ਰੋਗ ‘ਤੇ ਚਿੰਤਾ ਜਤਾਉਂਦਿਆਂ, ਯੋਗਾ ਅਪਨਾਉਣ ‘ਤੇ ਦਿੱਤਾ ਜੋਰ – ਕਿਹਾ ਯੋਗਾ ਰਾਹੀਂ ਜ਼ੀਰੋ ਬਜ਼ਟ ਨਾਲ ਮਿਲ ਸਕਦੀ ਹੈ ਤੰਦਰੁਸਤੀ।
▶ ਪੀ.ਟੀ.ਆਈ ਦੇ ਹਵਾਲੇ ਨਾਲ ਖਬਰ ਪਠਾਨਕੋਟ ਵਿੱਚ ਮੁੜ ਹੋ ਸਕਦਾ ਹੈ ਅੱਤਵਾਦੀ ਹਮਲਾ – ਨੇੜਲੇ ਇਲਾਕਿਆਂ ਵਿੱਚ ਛੁਪੇ ਹੋ ਸਕਦੇ ਹਨ ਅੱਤਵਾਦੀ।
▶ ਬੀਕਾਨੇਰ ਜਮੀਨ ਘੁਟਾਲਾ ਮਾਮਲੇ ‘ਚ ਰਾਬਟ ਵਾਡਰਾ ਦੀ ਕੰਪਨੀ ਨੂੰ ਈ.ਡੀ ਦਾ ਨੋਟਿਸ।
▶ ਕਰਨਾਟਕ ਦੇ ਪਿੰਡ ਕੁੰਡਾਪੁਰ ਨੇੜੇ ਸੜਕ ਹਾਦਸੇ ‘ਚ 8 ਬੱਚਿਆਂ ਦੀ ਮੌਤ – ਸਕੂਲ ਵੈਨ ਨਾਲ ਟਕਰਾਈ ਸੀ ਬੱਸ।
▶ ਕੌਮੀ ਏਕਤਾ ਪਾਰਟੀ ਦੀ ਸਮਾਜਵਾਦੀ ਪਾਰਟੀ ‘ਚ ਸ਼ਮੂਲੀਅਤ ਤੋਂ ਨਰਾਜ ਯੂ.ਪੀ ਦੇ ਸੀ.ਐਮ ਅਖਿਲੇਸ਼ ਯਾਦਵ ਨੇ ਕੈਬਨਿਟ ਮੰਤਰੀ ਬਲਰਾਮ ਯਾਦਵ ਨੂੰ ਕੀਤਾ ਬਰਖਾਸਤ।
▶ ਭਾਰਤੀ ਕ੍ਰਿਕਟ ਟੀਮ ਦੇ ਕੋਚ ਦਾ ਐਲਾਨ ਅੱਜ ਸੰਭਵ – ਬੀ.ਸੀ.ਸੀ.ਆਈ ਦੇ ਕਹਿਣ ‘ਤੇ ਵਿਰਾਟ ਕੋਹਲੀ ਵੀ ਦੇਣਗੇ ਰਾਏ।
▶ ਕਾਂਗਰਸ ਛੱਡਣ ਵਾਲੇ ਅਜੀਤ ਯੋਗੀ ਨੇ ‘ਛਤੀਸਗੜ ਜਨਤਾ ਕਾਂਗਰਸ’ ਨਾਂ ਦੀ ਨਵੀਂ ਪਾਰਟੀ ਬਣਾਈ।
▶ ਮਹਾਰਾਸ਼ਟਰ ਸਰਕਾਰ ਨੇ ਯਹੂਦੀਆਂ ਨੂੰ ਦਿੱਤਾ ਘੱਟਗਿਣਤੀਆਂ ਦਾ ਦਰਜ਼ਾ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media