ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ)- ਥਾਣਾ ਅਜਨਾਲਾ ਤੇ ਥਾਣਾ ਰਮਦਾਸ ਦੀ ਪੁਲਿਸ ਵੱਲੋ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਨਾ ਕਰਨ ਵਿਰੁੱਧ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਪੀੜਤਾਂ ਨੇ ਮਾਣਯੋਗ ਅਦਾਲਤ ਵਿੱਚੋਂ ਇਨਸਾਫ ਲੈਣ ਲਈ ਵਕੀਲਾਂ ਨਾਲ ਸਲਾਹ ਮਸ਼ਵਰਾ ਕੀਤਾ।ਔਜਲਾ ਨੇ ਪੁਲਿਸ ਖਿਲਾਫ ਮੁਜ਼ਾਹਰਾ ਵੀ ਕੀਤਾ ਸੀ, ਪਰ ਕੋਈ ਅਸਰ ਨਹੀਂ ਹੋਇਆ।ਔਜਲਾ ਮੁਤਾਬਕ ਅੱਜ ਉਹ ਪ੍ਰਭਾਵਿਤ ਸ਼ਿਕਾਇਤ ਕਰਤਾਵਾਂ ਨੂੰ ਨਾਲ ਲੈ ਕੇ ਵਕੀਲਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਵਿਸਥਾਰ ਨਾਲ ਕੇਸਾਂ ਸਬੰਧੀ ਦੱਸਿਆ।ਕਾਂਗਰਸੀ ਆਗੂ ਨੇ ਪੀੜਤਾਂ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਚੱਕ ਡੋਗਰਾਂ ਦੀ ਸ਼ਾਦੀਸ਼ੁਦਾ ਨੌਜਵਾਨ ਔਰਤ ਨਾਲ ਪਿੰਡ ਦੇ ਸਰਪੰਚ ਨੇ ਜਬਰ ਜਨਾਹ ਕਰਨ ਦੀ ਕੋਸ਼ਿਸ ਕੀਤੀ।ਇਹ ਘਟਨਾ 11 ਜੂਨ 2016 ਦੀ ਹੈ।ਇਸ ਸਬੰਧੀ ਥਾਣਾ ਅਜਨਾਲਾ ਦੀ ਪੁਲਿਸ ਪਰਚਾ ਦਰਜ਼ ਕਰਨ ਦੀ ਥਾਂ ਨਿਆਂ ਮੰਗ ਰਹੀ ਪੀੜਤ ਔਰਤ ਨੂੰ ਰਾਜ਼ੀਨਾਮਾ ਕਰਨ ਲਈ ਧਮਕੀਆਂ ਵੀ ਦਿੱਤੀਆਂ।ਇਸੇ ਤਰ੍ਹਾਂ ਰਾਜੂ ਮਸੀਹ ਵਾਸੀ ਤਲਵੰਡੀ ਭਗਵਾਂ ਦੀ ਸ਼ਿਕਾਇਤ ਤੇ ਥਾਣਾ ਰਮਦਾਸ ਦੀ ਪੁਲਿਸ ਦੇ ਰੋਲ ਬਾਰੇ ਦੱਸਿਆ ਕਿ ਦੋਹਰੇ ਕਤਲ ਦੇ ਸਬੰਧ ਵਿਚ ਪੁਲਿਸ ਮੁਨਾਸਿਬ ਕਾਰਵਾਈ ਨਹੀਂ ਕਰ ਰਹੀ। ਜਿਕਰਯੋਗ ਹੈ ਕਿ ਇਸ ਮੱਸਲੇ ਸਬੰਧੀ ਯਾਦ ਪੱਤਰ ਡੀ. ਆਈ. ਜੀ ਬਾਰਡਰ ਰੇਂਜ ਨੂੰ ਵੀ ਭੇਜਿਆ ਗਿਆ ਸੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media