ਜੰਡਿਆਲਾ ਗੁਰੂ, 22 ਜੁਲਾਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਨਿਯਮਾਂ ਅਨੁਸਾਰ ਕੰਮ ਨਾ ਕਰਨ ਕਰਕੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਸੁਖਜੀਤ ਸਿੰਘ ਬੈਂਸ ਆਈ.ਏ.ਐਸ ਨੇ ਜਾਂਚ ਕਰਵਾਉਣ ਤੋ ਬਾਅਦ ਬਲਾਕ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਮੇਹਰਬਾਨ ਪੁਰਾ ਦੇ ਸਰਪੰਚ ਸਵਿੰਦਰ ਸਿੰਘ ਨੂੰ ਮਅੱਤਲ ਕਰ ਦਿੱਤਾ ਗਿਆ ਹੈ।ਡਾਇਰੈਕਟਰ ਨੇ ਜਾਰੀ ਆਰਡਰ ਵਿੱਚ ਦੱਸਿਆ ਹੈ ਕਿ ਮੁੱਢਲੇ ਤੌਰ ਤੇ ਸਰਪੰਚ ਵਿਰੁੱਧ ਲਗਾਏ ਗਏ ਦੋਸ਼ ਸਾਬਤ ਹੋਏ ਇਸ ਲਈ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(3) ਦੇ ਅਧੀਨ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਸਵਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਮੇਹਰਬਾਨ ਪੁਰਾ ਬਲਾਕ ਜੰਡਿਆਲਾ ਗੁਰੂ ਨੂੰ ਸਰਪੰਚ ਦੇ ਅਹੁੱਦੇ ਤੋ ਮਅੱਤਲ ਕੀਤਾ ਗਿਆ।ਪੰਜਾਬ ਪੰਚਾਇਤੀ ਐਕਟ 1994 ਦੀ ਧਾਰਾ 20(5) ਅਧੀਨ ਮੁਅੱਤਲ ਹੋਣ ਵਾਲਾ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਹਿੱਸਾ ਨਹੀ ਲੈ ਸਕਦਾ।ਇਸ ਬਾਰੇ ਜਦ ਡੀ.ਡੀ.ਪੀ.ਓ ਅੰਮ੍ਰਿਤਸਰ ਅਤੇ ਬੀ.ਡੀ.ਪੀ.ਓ ਜੰਡਿਆਲਾ ਗੁਰੂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਇਸ ਬਾਰੇ ਹਾਲੇ ਤੱਕ ਉਹਨਾ ਨੂੰ ਕੋਈ ਜਾਣਕਾਰੀ ਨਹੀ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media