
ਚੌਂਕ ਮਹਿਤਾ, 11 ਅਗਸਤ (ਜੋਗਿੰਦਰ ਸਿੰਘ ਖਾਲਸਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਵਿਖੇ ਪਿ੍ਰੰਸੀਪਲ ਸ੍ਰੀਮਤੀ ਅਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਕੂਲ ਪ੍ਰਬੰਧਾ ਨੂੰ ਹੋਰ ਵਧੀਆ ਢੰਗ ਨਾਲ ਨੇਪੜੇ ਚਾੜਣ ਲਈ ਸਕੂਲ ਮੈਨਜਮੈਂਟ ਕਮੇਟੀ ਦੀ ਨਵੀ ਚੋਣ ਕਰਵਾਈ ਗਈ।ਪਿ੍ਰੰ. ਅਰਵਿੰਦਰ ਕੌਰ ਜੀ ਦੇ ਸਹਿਯੋਗ ਅਗਵਾਈ ਸਦਕਾ ਇਹ ਚੋਣ ਸਰਬ ਸੰਮਤੀ ਨਾਲ ਕਰਵਾਈ ਗਈ।ਇਸ ਮੌਕੇ ਪੰਜਾਬ ਸਿੰਘ ਨੂੰ ਸਕੂਲ ਮੈਨਜਮੈਂਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਸਕੂਲ ਕਮੇਟੀ ਮੈਂਬਰ ਵਜੋਂ ਅਧਿਆਪਕ ਜਗਰੂਪ ਸਿੰਘ ਨਿਯੁਕਤ ਕੀਤੇ ਗਏ। ਕਮੇਟੀ ਦੇ ਹੋਰ ਮੈਂਬਰਾਂ ਵਿੱਚ ਮਾਪੇ ਆਧਿਆਪਕ ਬਲਜੀਤ ਕੌਰ, ਸਵਿੰਦਰ ਕੌਰ,ਪੰਚਾਇਤ ਮੈਂਬਰ ਪਰਮਜੀਤ ਕੌਰ, ਸ਼ੀਲਾ ਰਾਣੀ, ਅਮਰਜੀਤ ਕੌਰ, ਅਮਰਜੀਤ ਕੌਰ,ਬਲਵਿੰਦਰ ਕੌਰ, ਬਲਕਾਰ ਸਿੰਘ , ਨਵਨੀਤ ਕੌਰ ਹਨ।ਇਸ ਮੌਕੇ ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਲਖਵਿੰਦਰ ਸਿੰਘ ਸੋਨਾ, ਅਧਿਆਪਕ ਅਮਨਦੀਪ ਸਰਮਾਂ, ਡਾ. ਪੂਰਨਿਮਾ ਰਾਏ, ਮੈਡਮ ਸ਼ਾਰਦਾ, ਲੈ. ਸੀਮਾ ਰਾਣੀ, ਪ੍ਰਦੀਪ ਕੌਰ, ਮੁਖਤਾਰ ਸਿੰਘ ਆਦਿ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media