
ਬਟਾਲਾ, 25 ਮਈ (ਬਰਨਾਲ)- ਸਟੇਟ ਬੈਕ ਆਫ ਇੰਡੀਆ ਬਰਾਂਚ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦੇ ਮੈਨੇਜਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਨੂੰ ਇੱਕ ਏਸਰ ਕੰਪਨੀ ਦਾ ਕੰਪਿਊਟਰ ਭੇਟ ਕੀਤਾ ਗਿਆ| ਬੈਕ ਮੈਨੇਜਰ ਸ੍ਰੀ ਜੋਗਿੰਦਰਪਾਲ ਨੇ ਦੱਸਿਆ ਕਿ ਬੈਕ ਵੱਖ ਵੱਖ ਸਮੇ ਤੇ ਸਕੂਲਾ ਨੂੰ ਸਹੁਲਤਾ ਦਿੰਦਾ ਹੈ ਜਿਵੇ ਕਦੀ ਸਕੂਲਾਂ ਨੂੱ ਪੱਖੇ ਜਾਂ ਆਰ ਉ ਸਿਸਟਮ ਆਦਿ ਦਿਤੇ ਗਏ ਹਨ| ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਭਾਂਰਤ ਭੂਸਨ ਵੱਲੋ ਬੈਕ ਦੇ ਆਏ ਕਰਮਚਾਰੀਆਂ ਜੋਗਿੰਦਰਪਾਲ ਤੇ ਜਸਵਿੰਦਰ ਸਿੰਘ ਭੱਟੀ ਦਾ ਧਨਵਾਦ ਕੀਤਾ ਗਿਆ| ਇਸ ਮੌਕੇ ਲਖਵਿੰਦਰ ਸਿੰਘ ਢਿਲੋ, ਨਰਿੰਦਰ ਸਿੰਘ, ਨੀਰੂ ਬਾਲਾ, ਰਜਿੰਰਦ ਕੌਰ, ਸਤਵਿੰਦਰ ਬਾਲਾ, ਪਰਦੀਪ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਸਿੰਘ, ਜਸਵਿੰਦਰ ਭੱਟੀ, ਸੰਪੂਰਨ ਸਿੰਘ , ਪਰਜਜੀਤ ਸਿੰਘ ਚੀਮਾ, ਅਜਮੇਰ ਸਿੰਘ, ਪ੍ਰਮਪ੍ਰੀਤ ਸਿੰਘ ਫੱਤੂਪੁਰ ਆਦਿ ਹਾਜਰ ਸਨ|
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media