Monday, February 23, 2026

ਰਾਸ਼ਟਰਪਤੀ ਵਲੋਂ ਪੀ.ਐਸ.ਐਲ.ਵੀ-ਸੀ 35 ਦੇ ਸਫ਼ਲ ਪ੍ਰੀਖਣ ਤੇ ਇਸਰੋ ਨੂੰ ਵਧਾਈ

ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੂੰ ਪੀ ਐਸ ਐਲ ਵੀ-ਸੀ 35 ਦੇ ਸਫ਼ਲ ਪ੍ਰੀਖਣ ਤੇ ਵਧਾਈ ਦਿੱਤੀ ਹੈ , ਜਿਸ ਵਿੱਚ ਉੱਨਤ ਉਪਗ੍ਰਹਿ ਐਸ ਸੀ ਏ ਟੀ ਐਸ ਏ ਟੀ-1 ਦੇ ਨਾਲ ਨਾਲ ਹੋਰ ਸੱਤ ਸਹਿ -ਯਾਤਰੀ ਉਪਗ੍ਰਹਿਾਂ ਨੂੰ ਵੀ ਲਿਜਾਇਆ ਗਿਆ ਹੈ ।
ਇਸਰੋ ਦੇ ਮੁਖੀ ਸ਼੍ਰੀ ਏ ਐਸ ਕਿਰਨ ਕੁਮਾਰ ਨੂੰ ਭੇਜੇ ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਤੁਹਾਨੂੰ ਅਤੇ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੀ ਪੂਰੀ ਟੀਮ ਨੂੰ ਪੀ ਐਸ ਐਲ ਵੀ-ਸੀ 35 ਦੇ ਸਫ਼ਲ ਪ੍ਰੀਖਣ ਤੇ ਹਾਰਦਿਕ ਵਧਾਈ ਜੋ ਉੱਨਤ ਉਪਗ੍ਰਹਿ ਐੱਸ ਸੀ ਏ ਟੀ ਐਸ ਏ ਟੀ-1 ਦੇ ਨਾਲ ਨਾਲ ਹੋਰ ਸੱਤ ਸਹਿ-ਯਾਤਰੀ ਉਪਗ੍ਰਹਿਾਂ ਨੂੰ ਅਲਜੀਰੀਆ , ਕੇਨੈਡਾ , ਯੂ ਐਸ ਏ ਅਤੇ ਦੋ ਨੂੰ ਭਾਰਤ ਤੋਂ ਲਿਜਾਇਆ ਗਿਆ ਹੈ ।
ਮੈਂ ਇਹ ਸਮਝਦਾ ਹਾਂ ਕਿ ਐੱਸ ਸੀ ਏ ਟੀ ਐੱਸ ਏ ਟੀ-1 ਦਾ ਉਪਯੋਗ ਵਿੰਡ ਵੇਕਟਰ ਡਾਟਾ ਉਦਪਾਦਾਂ ਲਈ ਮੌਸਮ ਦੀ ਭਵਿੱਖਬਾਣੀ , ਚੱਕਰਵਾਤ ਦਾ ਪਤਾ ਲਗਾਉਣ ਅਤੇ ਉਪਯੋਗਕਰਤਾਵਾਂ ਲਈ ਸੇਵਾਵਾਂ ਤੇ ਨਜ਼ਰ ਰੱਖਣ ਲਈ ਕੀਤਾ ਜਾਵੇਗਾ।ਸਾਡੇ ਦੇਸ਼ ਨੂੰ ਇਸ ਸਫਲਤਾ ‘ਤੇ ਮਾਣ ਹੈ ਜੋ ਸਾਡੇ ਪੁਲਾੜ ਸਮਰੱਥਾ ਦੀ ਤਰੱਕੀ ਵਿੱਚ ਇਕ ਮਹੱਤਵਪੂਰਨ ਕਦਮ ਹੈ। ਆਪਣੀ ਟੀਮ ਦੇ ਵਿਗਿਆਨੀਆਂ , ਇੰਜੀਨੀਅਰਾਂ , ਤਕਨਾਲੋਜਿਸਟਾਂ ਅਤੇ ਹੋਰ ਸਾਰੇ ਜੋ ਇਸ ਮਹਾਨ ਮਿਸ਼ਨ ਨਾਲ ਜੁੜੇ ਰਹੇ ਹਨ , ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਧਾਈ । ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਸਰੋ ਇਸ ਤਰ੍ਹਾਂ ਦੇ ਨਵੇਂ ਕਦਮਾਂ ਨੂੰ ਛੁੰਹਦਾ ਰਹੇ ।

 

 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply