
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਵੱਲੋਂ 12ਵੀਂ ਬੋਰਡ ਦੇ ਐਲਾਨੇ ਗਏ ਨਤੀਜੇ ‘ਚ ਵਧੀਆ ਕਾਰਗੁਜ਼ਾਰੀ ਦਾ ਸਬੂਤ ਪੇਸ਼ ਕਰਦਿਆ ਪ੍ਰੀਖਿਆ ਪਾਸ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਵਿਦਿਆਰਥਣ ਮਾਲਵਿੰਦਰ ਕੌਰ ਨੇ ਨਾਨ ਮੈਡੀਕਲ ਗਰੁੱਪ ‘ਚ 93.6 ਪ੍ਰਤੀਸ਼ਤ ਨਾਲ ਪਹਿਲਾਂ, ਜਦ ਕਿ ਤੇਜਿੰਦਰ ਸਿੰਘ ਨੇ 91.4 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੋਵਾਂ ਵਿਦਿਆਰਥੀਆਂ ਨੇ ਫ਼ਿਜੀਕਸ, ਕਮਿਸਟਰੀ ਅਤੇ ਗਣਿਤ ‘ਚ ਕ੍ਰਮਵਾਰ 95 ਪ੍ਰਤੀਸ਼ਤ ਅਤੇ 93.6 ਪ੍ਰਤੀਸ਼ਤ ਅੰਕ ਹਾਸਲ ਕੀਤੇ। ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਨੇ ਬਾਇਓਲੋਜੀ ‘ਚ 99 ਅਤੇ ਫ਼ਿਜੀਕਲ ਐਜ਼ੂਕੇਸ਼ਨ ‘ਚ 98 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਅਤੇ ਇਸੇ ਤਰਖ਼ਾਂ ਤੇਜਿੰਦਰ ਸਿੰਘ ਨੇ ਫ਼ਿਜੀਕਸ 92, ਕਮਿਸਟਰੀ 94, ਗਣਿਤ 95, ਅੰਗਰੇਜੀ 83 ਅਤੇ ਫ਼ਿਜ਼ੀਕਲ ਐਜ਼ੂਕੇਸ਼ਨ ‘ਚ 93 ਅੰਕ ਪ੍ਰਾਪਤ ਕੀਤੇ। ਉਨਖ਼ਾਂ ਕਿਹਾ ਕਿ ਅਭਿਸ਼ੇਕ ਸ਼ਰਮਾ ਨੇ ਫ਼ਿਜੀਕਸ 80, ਕਮਿਸਟਰੀ 95, ਗਣਿਤ 95, ਅੰਗਰੇਜੀ 88 ਫ਼ਿਜੀਕਲ ਐਜ਼ੂਕੇਸ਼ਨ 94 ਅੰਕਾਂ ਨਾਲ 90.4 ਪ੍ਰਤੀਸ਼ਤ ਨੰਬਰਾਂ ਨਾਲ ਸਕੂਲ ‘ਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ‘ਚ ਵਿਦਿਆਰਥੀਆਂ ਨੇ ਅੰਗਰੇਜੀ ‘ਚੋਂ 94, ਗਣਿਤ 98, ਫ਼ਿਜੀਕਸ 95, ਕਮਿਸਟਰੀ 95, ਬਾਇਓਲੋਜੀ 99, ਫ਼ਿਜੀਕਲ ਐਜ਼ੂਕੇਸ਼ਨ 98, ਇਨਫ਼ੋਮੇਟਸ ਪ੍ਰੈਕਟਿਸ 75, ਬਿਜਨੈਸ ਸਟੱਡੀ 90, ਅਕਾਊਂਟ 84 ਅਤੇ ਮਿਊਂਜਿਕ (ਵਾਕਲ) 88 ਅੰਕਾਂ ਨਾਲ ਇਮਤਿਹਾਨ ਪਾਸ ਕੀਤਾ ਹੈ। ਡਾ. ਬਰਾੜ ਨੇ ਇਸ ਚੰਗੇ ਨਤੀਜੇ ਲਈ ਵਿਦਿਆਰਥੀ ਅਤੇ ਸਮੂੰਹ ਅਧਿਆਪਕ ਸਟਾਫ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਕੂਲ ਦੁਆਰਾ ਕਮਜ਼ੋਰ ਬੱਚਿਆਂ ਲਈ ਵੀ ਖਾਸ ਕਲਾਸਾਂ ਲਗਾਈਆਂ ਗਈਆਂ ਤਾਂ ਕਿ ਜੋ ਉਨਖ਼ਾਂ ਨੂੰ ਹੋਰ ਬੱਚਿਆਂ ਦੇ ਲਾਇਕ ਬਣਾਇਆ ਜਾ ਸਕੇ। ਉਨਖ਼ਾਂ ਨੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੀ ਚੰਗੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ।
Punjab Post Daily Online Newspaper & Print Media