Saturday, October 17, 2026

ਹੌਲਦਾਰ ਮੁੱਖ-ਮੁਨਸ਼ੀ, ਥਾਣਾ ਸਿਟੀ ਕੋਟਕਪੂਰਾ ਤੇ ਪੀ.ਐਚ.ਜੀ ਰਿਸ਼ਵਤ ਦੇ ਦੋਸ਼ ਵਿੱਚ ਕਾਬੂ

ਬਠਿੰਡਾ, 15 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੁਨੀਲ ਕੁਮਾਰ ਪੁੱਤਰ ਸ਼੍ਰੀ ਹੰਸ ਰਾਜ, ਕੌਮ ਅਗਰਵਾਲ, ਵਾਸੀ ਗੋਬਿੰਦ ਨਗਰ, ਗਲੀ ਨੰਬਰ 04, ਸਿੱਖਾਂ ਵਾਲਾ ਰੋਡ, ਕੋਟਕਪੂਰਾ ਨੇ ਦੋਸ਼ ਲਗਾਇਆ ਕਿ  ਦੋਸ਼ੀ ਹੌਲਦਾਰ ਹਰਪਾਲ ਸਿੰਘ ਮੁੱਖ-ਮੁਨਸ਼ੀ, ਥਾਣਾ ਸਿਟੀ ਕੋਟਕਪੂਰਾ ਅਤੇ ਪੀ.ਐਚ.ਜੀ ਰਮੇਸ਼  ਅਤੇ ਸੈਡੋ ਗਵਾਹ ਗੁਰਮੀਤ ਸਿੰਘ ਪੁੱਤਰ  ਜੋਗਿੰਦਰ ਸਿੰਘ, ਵਾਸੀ ਪ੍ਰੇਮ ਨਗਰ ਕੋਟਕਪੂਰਾ ਖਿਲਾਫ਼ ਤਫਤੀਸੀ ਅਫ਼ਸਰ ਸ੍ਰੀ ਸਰਵ ਵਿਜੇ ਸਿੰਘ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਬਠਿੰਡਾ ਨੇ ਮੁਦਈ ਸੁਨੀਲ ਕੁਮਾਰ ਪੁੱਤਰ ਹੰਸ ਰਾਜ, ਕੌਮ ਅਗਰਵਾਲ, ਵਾਸੀ ਗੋਬਿੰਦ ਨਗਰ, ਗਲੀ ਨੰਬਰ 04, ਸਿੱਖਾਂ ਵਾਲਾ ਰੋਡ, ਕੋਟਕਪੂਰਾ ਤੇ ਪਰਚਾ ਨਾ ਦੇਣ ਬਦਲੇ ਹੌਲਦਾਰ ਹਰਪਾਲ ਸਿੰਘ ਮੁੱਖ-ਮੁਨਸ਼ੀ ਵਲੋਂ ਮੁਦਈ ਪਾਸੋਂ 5000/- ਰੁਪਏ ਬਤੌਰ ਰਿਸ਼ਵਤ ਦੀ ਮੰਗ ਕੇ ਹਾਸਲ ਕਰਦੇ ਹੋਏ ਦੋਸ਼ੀ ਹੌਲਦਾਰ ਹਰਪਾਲ ਸਿੰਘ ਮੁੱਖ-ਮੁਨਸ਼ੀ, ਥਾਣਾ ਸਿਟੀ ਕੋਟਕਪੂਰਾ ਉਕਤ ਨੂੰ ਅਤੇ ਉਸ ਦੀ ਹਦਾਇਤ ਤੇ ਰਿਸਵਤ ਦੇ ਪੈਸੇ ਪੀ.ਐਚ.ਜੀ ਰਮੇਸ਼ ਕੁਮਾਰ ਵੱਲੋ ਹਾਸਲ ਕਰਨ ਤੇ ਦੋਵੇ ਦੋਸੀਆਂ ਉਕਤ ਨੂੰ  ਸਰਵ ਵਿਜੇ ਸਿੰਘ, ਡੀ.ਐਸ.ਪੀ. ਬਠਿੰਡਾ ਰੇਂਜ ਬਠਿੰਡਾ ਵਲੋਂ ਮੁਕੱਦਮਾ ਨੰਬਰ 20 ਮਿਤੀ 14-10-2016ਅ-ਧ 7,13 2 88 ਪੀ.ਸੀ. ਐਕਟ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ।ਇਸ ਮੌਕੇ  ਮੁਦਈ, ਸੈਡੋ ਤੇ ਸਰਕਾਰੀ ਗਵਾਹਾਂ ਡਾ: ਰਿਪੂਦਮਨ ਸਿੰਘ, ਵੈਟਰਨਰੀ ਪੌਲੀ ਕਲੀਨਿਕ, ਫਰੀਦਕੋਟ, ਰਾਜਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਮ), ਦਫ਼ਤਰ ਮੁੱਖ-ਖੇਤੀਬਾੜੀ ਅਫ਼ਸਰ ਫਰੀਦਕੋਟ ਅਤੇ ਰੇਡਿੰਗ ਪਾਰਟੀ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕਰਕੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।ਤਫਤੀਸ਼ ਜਾਰੀ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply