ਬਠਿੰਡਾ, 18 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਖੇ ਸ਼ੁਰੂ ਹੋਏ ਖੇਤਰੀ ਸਰਸ ਮੇਲੇ ਵਿਚ ਚੌਥੇ ਦਿਨ ਬਠਿੰਡਾ ਜਿਲ੍ਹੇ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਦਿਖਾਇਆ ਭਾਰੀ ਉਤਸ਼ਾਹ ਅਤੇ ਦੇਰ ਸ਼ਾਮ ਤੱਕ ਮੇਲੇ ਵਿਚ ਲੱਗੇ ਵੱਖ ਵੱਖ ਸਟਾਲਾਂ ਉੱਤੇ ਵਸਤਾ ਖਰੀਦ ਕਰਨ ਲਈ ਲੱਗੀ ਰਹੀ ਭੀੜ ਅਤੇ ਸਟੇਜ ਸਾਹਮਣੇ ਵੱਖ-ਵੱਖ ਰਾਜਾਂ ਤੋ ਆਏ ਕਲਾਕਾਰਾਂ ਦੇ ਪ੍ਰੋਗਰਾਮ ਦੇਖਣ ਲਈ ਕਲਾ ਪ੍ਰੇਮੀਆਂ ਦੇ ਦਰਸ਼ਕਾਂ ਦੀ ਖਿੱਚ ਬਣੀ ਰਹੀ। ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਕਸ਼ਮੀਰੀ, ਛੱਤੀਸਗੜ,ਰਾਜਸਥਾਨ, ਅਸਮ, ਉਡੀਸਾ, ਹਰਿਆਣਾ ਆਦਿ ਰਾਜਾਂ ਦੇ ਦਸਤਕਾਰਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਖਰੀਦ ਕਰਨ ਲਈ ਭਾਰੀ ਭੀੜ ਲੱਗੀ ਰਹੀ। ਖੇਤਰੀ ਸਰਸ ਮੇਲੇ ਦੇ ਦੂਸਰੇ ਦਿਨ ਬਠਿੰਡਾ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਭਾਰੀ ਉਤਸ਼ਾਹ ਦਿਖਾਉਂਦਿਆਂ ਵੱਖ ਵੱਖ ਸਟਾਲਾਂ’ਤੇ ਪ੍ਰਭਾਵਸ਼ਾਲੀ ਹਾਜ਼ਰੀ ਪੇਸ਼ ਕੀਤੀ ਅਤੇ ਦਸਤਕਾਰਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਖਰੀਦ ਕੀਤੀ। ਵੱਖ-ਵੱਖ ਪਕਵਾਨਾਂ ਦੇ ਲੱਗੇ ਸੂਬਿਆਂ ਦੇ ਸਟਾਲਾਂ ‘ਤੇ ਵੀ ਲੋਕਾਂ ਨੇ ਲਜੀਜ਼ ਖਾਣਿਆਂ ਦਾ ਆਨੰਦ ਮਾਣਿਆ। ਮੇਲੇ ਵਿਚ ਲੱਗੇ ਵੱਖ-ਵੱਖ ਤਰ੍ਹਾਂ ਦੇ ਝੁੱਲੇ ਪ੍ਰਤੀ ਸ਼ਹਿਰ ਵਾਸੀਆਂ ਅਤੇ ਬੱਚਿਆਂ ਵਿਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਸੀ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਸਰੁਪ ਚੰਦ ਸਿੰੰਗਲਾ ਨੇ ਸ਼ਿਰਕਤ ਕੀਤੀ। ਮੇਲੇ ਵਿਚ ਰਾਜਸਥਾਨ ਦੇ ਕਲਾਕਾਰਾਂ ਵਲੋਂ ਪਾਣੀ ਨਾਲ ਭਰਿਆ ਘੜਾ ਅਤੇ ਕੱਚੀ ਘੋੜੀ ਲੋਕ ਨਾਚ, ਅਸਮ,ਪੱਛਮੀ ਬੰਗਾਲ, ਮਨੀਪੁਰ, ਹਰਿਆਣਾ ਦੇ ਕਲਾਕਾਰਾਂ ਵਲੋਂ ਦਿਲ ਖਿਚਵੇਂ ਲੋਕ ਨਾਚ ਪੇਸ਼ ਕੀਤੇ ਗਏ।ਜੋਗੀਆਂ ਵਲੋਂ ਬੀਨ-ਸਪੇਰਾਂ ਡਾਂਸ ਅਤੇ ਰਾਸਥਾਨ ਦੇ ਮੁਰਲੀ ਰਾਜਸਥਾਨੀ ਕਲਾਕਾਰ ਵਲੋਂ ਪੇਸ਼ ਕੀਤੇ ਕੁਲਦੀਪ ਮਾਣਕ ਦੇ ਗੀਤਾਂ ਹਜ਼ਾਰਾਂ ਦੀ ਗਿਣਤੀ ਪਹੁੰਚੇ ਕਲਾ ਪ੍ਰੇਮਿਆਂ ਨੂੰ ਕੀਲ ਕੇ ਬਿਠਾਈ ਰਖਿਆ।ਮੇਲੇ ਦੀ ਸ਼ੁਰੂਆਤ ਪ੍ਰਾਈਮਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਹੋਈ ਜਿਸ ਸਰਕਾਰੀ ਸਕੂਲ ਭੋਡੀਪੁਰਾ ਦੇ ਵਿਦਿਆਰਥੀਆਂ ਨੇ ਕੋਰਿਓਗ੍ਰਾਫੀ ਖੇਤ ਮਜਦੂਰੀ ਪੇਸ਼ ਕੀਤੀ।
ਮੇਲੇ ਵਿਚ ਚੌਦਾਂ ਦਿਨ ਵੱਖ ਵੱਖ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਅਧਿਆਪਕਾਂ ਦੇ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੀਨੀਅਰ ਸੈਕੰਡਰੀ ਸਕੂਲ ਝੂੰਬਾ ਦੀ ਅਧਿਆਪਕ ਸ੍ਰੀਮਤੀ ਕੁਲਵਿੰਦਰ ਕੌਰ ਪਹਿਲੇ ਸਥਾਨ, ਝੂੰਬਾ ਸਕੂਲ ਦੀ ਮੈਡਮ ਸੁਰਈਆ ਦੂਸਰਾ ਸਥਾਨ ਅਤੇ ਪਿੰਡ ਨਰੂਆਣਾ ਦੀ ਗੁਰਪ੍ਰੀਤ ਕੌਰ ਤੀਜੇ ਸਥਾਨ ਤੇ ਰਹੀ ਅਤੇ ਗਾਇਨ ਮੁਕਾਬਲਿਆਂ ਵਿਚ ਹਿੱਸਾ ਲੈਣ ਲਾਵੇ ਸਾਰੇ ਅਧਿਅਪਕਾਂ ਨੂੰ ਸਰਟੀਫਿਕੇਟ ਦੇਕੇ ਸਨਮਾਨਤ ਵੀ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦਸਿਆ ਕਿ ਮੇਲੇ ਵਿਚ ਦਰਜ ਕੀਤੀ ਗਈ ਭਾਰੀ ਭੀੜ ਰਾਹੀਂ ਲੋਕਾਂ ਵਿਚ ਖੇਤਰੀ ਸਰਸ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਦੇਰ ਸ਼ਾਮ ਤੱਕ ਲੋਕਾਂ ਦੀ ਭਾਰੀ ਭੀੜ ਬਰਕਰਾਰ ਰਹੀ।ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿਖਾਏ ਜਾ ਰਹੇ ਭਾਰੀ ਉਤਸ਼ਾਹ ਨਾਲ ਭਾਰਤ ਦੇ ਵੱਖ ਵੱਖ ਕੋਨਿਆਂ ਤੋਂ ਆਏ ਦਸਤਕਾਰਾਂ ਅਤੇ ਕਲਾਕਾਰਾਂ ਦੀ ਮਿਹਨਤ ਨੂੰ ਹੋਰ ਹੁਲਾਰਾ ਮਿਲੇਗਾ।ਡਾ. ਅਗਰਵਾਲ ਨੇ ਦਸਿਆ ਕਿ ਮੇਲੇ ਦੌਰਾਨ ਵਿਸ਼ੇਸ਼ ਸੱਭਿਆਚਾਰਕ ਸਰਗਰਮੀਆਂ ਬੀਟ ਬਾਕਸਰ, ਸੋਕਰ ਆਰਟ, ਪੰਜਾਬ ਪੁਲਿਸ ਦੇ ਸੱਭਿਚਾਰਕ ਗਰੁੱਪ ਪਟਿਆਲਾ ਦੀ ਪੇਸ਼ਕਾਰੀ, ਲੇਜ਼ਰ ਦਾ ਸ਼ੋ, ਗਿੱਧਾ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਜਾ ਰਹੇ ਸੱਭਿਚਾਰਕ ਪ੍ਰੋਗਰਾਮ ਵਿਸੇਸ਼ ਤੋਰ ‘ਤੇ ਕਲਾ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਦਸਿਆ ਕਿ ਭਲਕੇ ਗਾਇਕ ਅਮਰਿੰਦਰ ਬੋਬੀ ਲੋਕ ਗੀਤ ਪੇਸ਼ ਕਰਨਗੇ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media