Wednesday, July 8, 2026

 ਬਾਬਾ ਦਸ਼ੰਦੇ ਸ਼ਾਹ ਦਾ ਸਲਾਨਾ ਮੇਲਾ ਉਤਸ਼ਾਹ ਨਾਲ ਮਨਾਇਆ

ppn2010201601
ਅਲਗੋਂ ਕੋਠੀ, 20 ਅਕਤੂਬਰ (ਹਰਦਿਆਲ ਸਿੰਘ ਭੈਣੀ) – ਬਾਬਾ ਦਸੰਦੇ ਸ਼ਾਹ ਦਾ ਦੋ ਦਿਨਾ ਸਲਾਨਾ ਮੇਲਾ ਪਿੰਡ ਭਾਈ ਲੱਧੂ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਮੇਲੇ ਦੇ ਪਹਿਲੇ ਦਿਨ ਸੂਫੀਆਨਾ ਮਹਿਫਲ ਲੱਗੀ, ਜਿਸ ਦੌਰਾਨ ਰਾਜੂ ਰਹਿਮਤ ਅੰਮ੍ਰਿਤਸਰ ਵਾਲੇ, ਸੁਮਨਦੀਪ ਤੇ ਅਨੂਦੀਪ ਨੇ ਕਵਾਲੀਆਂ ਪੇਸ਼ ਕੀਤੀਆਂ ਅਤੇ ਸ਼ਾਮ ਦੇ ਸਮੇਂ ਕੱਬਡੀ ਦੇ ਮੁਕਾਬਲੇ ਕਰਵਾਏ ਗਏ।ਇਨਾਂ ਮੁਕਾਬਲਿਆਂ ਦੌਰਾਨ ਨਾਮਵਰ ਟੀਮਾਂ ਦਰਮਿਆਨ ਕੱਬਡੀ ਦੇ ਫਸਵੇਂ ਮੈਚ ਹੋਏ ਅਤੇ ਖਿਡਾਰੀਆਂ ਨੇ ਆਪਣੀ ਤਾਕਤ ‘ਤੇ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।।
ਮੇਲੇ ਦੇ ਦੂਜੇ ਦਿਨ ਪੰਜਾਬੀ ਗਾਇਕੀ ਦੇ ਲੱਗੇ ਅਖਾੜੇ ਵਿੱਚ ਸ਼ੇਰਾ ਬੋਹੜਵਾਲੀਆ ਅਤੇ ਬੀਬੀ ਹਰਪ੍ਰੀਤ ਕੌਰ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰ ਕੇ ਹਾਜਰੀਨ ਨੂੰ ਝੂਮਣ ਲਾ ਦਿਤਾ।ਇਸ ਅਵਸਰ ‘ਤੇ ਵਿਸ਼ੇਸ਼ ਤੌਰ ‘ਤੇ ਪੁੱਜੇ ਯੂਥ ਅਕਾਲੀ ਆਗੂ ਗੌਰਵ ਵਲਟੋਹਾ ਨੇ ਕੱਬਡੀ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ ।ਇਸ ਮੇਲੇ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਨੇੜਲੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕਰਕੇ ਰੌਣਕਾਂ ਵਧਾਈਆਂ।ਮੇਲਾ ਕਮੇਟੀ ਵਲੋਂ ਗੌਰਵ ਵਲਟੋਹਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਜੀਤ ਸਿੰਘ, ਕੁਲਦੀਪ ਸਿੰਘ, ਬਾਬਾ ਜਗਤਾਰ ਸਿੰਘ, ਸਾਰਜ ਸਿੰਘ, ਗੁਰਪ੍ਰੀਤ ਸਿੰਘ, ਰਸਾਲ ਸਿੰਘ, ਲਖਵਿੰਦਰ ਸਿੰਘ, ਸੰਪੀ ਗਿੱਲ, ਕਰਨਬੀਰ ਸਿੰਘ, ਗੁਰਜੀਤ ਸਿੰਘ ਆਦਿ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply