Wednesday, December 31, 2025

ਵਾਹ ਨੀ ਬਾਦਲ ਸਰਕਾਰੇ! ਗਰੀਬ ਆਟਾ ਦਾਲ ਤੋਂ ਭੁੱਖੇ ਮਾਰੇ…

PPN310504
ਤਰਸਿੱਕਾ, 31 ਮਈ (ਕਵਲਜੀਤ ਸਿੰਘ ਤਰਸਿੱਕਾ) ਪੰਜਾਬ ਦੀ ਬਾਦਲ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਸਰਕਾਰੀ ਡੀਪੂਆਂ ਤੇ ਗਰੀਬਾਂ ਲਈ ਰਾਸ਼ਨ ਗਰੀਬਾਂ ਤੱਕ ਨਹੀਂ ਪਹੁੰਚ ਰਿਹਾ ਅਤੇ ਡੀਪੂ ਹੋਲਡਰ ਇਸ ਰਾਸ਼ਨ ਕਣਕ, ਦਾਲ, ਮਿੱਟੀ ਦਾ ਤੇਲ ਆਦਿ ਗਰੀਬਾਂ ਨੂੰ ਦੇਣ ਦੀ ਬਜਾਏ ਧੜੱਲੇ ਨਾਲ ਕਰ ਰਹੇ ਹਨ ਸੱਸਤੇ ਭਾਅ ਵਿੱਚ ਸੇਲ। ਇਸ ਦੀ ਤਾਜਾ ਜਾਣਕਾਰੀ ਪੱਤਰਕਾਰਾਂ ਨੂੰ ਲੋਕਾਂ ਵੱਲੋਂ ਦਿੱਤੀ ਜਾਣਕਾਰੀ ‘ਚ ਮਿਲੀ, ਲੋਕਾਂ ਨੇ ਕਿਹਾ ਕਿ ਗਰੀਬਾਂ ਨੂੰ 6 ਮਹੀਨੇ ਤੋਂ ਆਟਾ ਦਾਲ ਨਹੀਂ ਮਿਲ ਰਿਹਾ।ਬਾਦਲ ਦੀ ਫੋਟੋ ਵਾਲੇ ਰਾਸ਼ਨ ਕਾਰਡ ਨੂੰ ਲੋਕ ਇਹ ਕਹਿ ਰਹੇ ਹਨ ਕਿ ਬਾਦਲ ਸਰਕਾਰ ਗਰੀਬਾਂ ਨੂੰ ਧੋਖੇ ਵਿੱਚ ਲਿਆ ਕੇ ਵੋਟਾਂ ਬਟੋਰ ਲੈਂਦੀ ਹੈ ਅਤੇ ਗਰੀਬਾਂ ਨਾਲ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ। ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਡੀਪੂਆਂ ਵਿੱਚ ਆਇਆ ਰਾਸ਼ਨ ਸਖਤੀ ਨਾਲ ਅਤੇ ਸਹੀ ਢੰਗ ਨਾਲ ਵੰਡਿਆ ਜਾਵੇ ਤਾਂ ਜੋ ਗਰੀਬਾਂ ਨੂੰ ਰਾਹਤ ਮਿਲ ਸਕੇ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply