Tuesday, October 13, 2026

ਭਾਰਤ ਟੀ.ਬੀ ਬਿਮਾਰੀ ਨੂੰ ਖ਼ਤਮ ਕਰਨ ਲਈ ਖੋਜ ਕੰਮ ਵਿੱਚ ਮੋਹਰੀ

ਨਵੀਂ ਦਿੱਲੀ, 11 ਨਵੰਬਰ (ਪ.ਪ)- ਟੀਬੀ ਭਾਰਤ ਦੀ ਇੱਕ ਗੰਭੀਰ ਸਿਹਤ ਸਮੱਸਿਆ ਹੈ।ਇਸ ਬਿਮਾਰੀ ਨਾਲ ਹਰੇਕ ਤਿੰਨ ਮਿੰਟ ਵਿੱਚ ਦੋ ਭਾਰਤੀ ਅਤੇ ਰੋਜ਼ਾਨਾ ਇੱਕ ਹਜ਼ਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ।ਵਿਸ਼ਵ ਵਿੱਚ ਭਾਰਤ ਵਿੱਚ ਟੀਬੀ ਦਾ ਬੋਝ ਸਭ ਤੋਂ ਵੱਧ ਹੈ। ਵਿਸ਼ਵ ਸੇਹਤ ਸੰਗਠਨ ਵੱਲੋਂ ਅਕਤੂਬਰ 2016 ਵਿੱਚ ਜਾਰੀ ਵਿਸ਼ਵ ਟੀਬੀ ਰਿਪੋਰਟ ਵਿੱਚ ਟੀਵੀ ਬਿਮਾਰੀਆਂ ਦੀਆਂ ਘਟਨਾਵਾਂ ਦਾ ਅੰਦਾਜ਼ਾ ਲਗਾਇਆ ਗਿਆ।ਯਾਨੀ 2015 ਵਿੱਚ ਟੀ.ਵੀ ਦੇ 2.8 ਮਿਲੀਅਨ ਨਵੇਂ ਮਾਮਲੇ ਸਾਹਮਣੇ ਆਏ ਅਤੇ ਟੀਬੀ ਨਾਲ ਮਰਨ ਵਾਲਿਆਂ ਮਰੀਜ਼ਾਂ ਦੀ ਗਿਣਤੀ ਐੱਚ ਆਈ ਵੀ ਪੋਜ਼ੀਟਿਵ ਲੋਕਾਂ ਦੀ ਮੌਤ ਨੂੰ ਛੱਡ ਕੇ 2015 ਵਿੱਚ 4 ਲੱਖ 78 ਹਜ਼ਾਰ ਅਤੇ 2014 ਵਿੱਚ 4 ਲੱਖ 83 ਹਜ਼ਾਰ ਰਹੀ। ਆਈ.ਸੀ.ਐਮ.ਆਰ ਦੀ ਮੋਹਰੀ ਪਹਿਲ ਭਾਰਤ ਟੀਬੀ ਖੋਜ ਅਤੇ ਵਿਕਾਸ ਨਿਗਮ ਦਾ ਉਦੇਸ਼ ਟੀਬੀ ਲਈ ਨਵੇਂ ਸਾਧਨ ਵਿਕਸਤ ਕਰਨ ਲਈ ਪ੍ਰਮੁੱਖ ਕੌਮੀ ਅਤੇ ਕੌਮਾਂਤਰੀ ਸੰਬੰਧਾਂ ਨੂੰ ਇੱਕ ਮੰਚ ਤੇ ਲਿਆਉਣਾ ਹੈ।ਨਿਗਮ ਦਾ ਸੁਪਨਾ ਨਵੇਂ ਸਰੋਤਾਂ ਦੇ ਵਿਕਾਸ ਵਿੱਚ ਨਿਵੇਸ਼ ਕਰਕੇ ਭਾਰਤ ਤੋਂ ਟੀ.ਬੀ ਦਾ ਖ਼ਾਤਮਾ ਕਰਨ ਦੇ ਨਾਲ-ਨਾਲ ਵਿਸ਼ਵ ਨੂੰ ਹੱਲ ਪ੍ਰਦਾਨ ਕਰਨਾ ਹੈ।  ਪ੍ਰੋਗਰਾਮਾਂ ਦੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਆਈ ਸੀ ਐੱਮ ਆਰ ਦੇ ਡਾਇਰੈਕਟਰ ਜਨਰਲ ਡਾਕਟਰ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੇ ਨਿਰਦੇਸ਼ ਵਿੱਚ ਟੀਬੀ ਖਾਤਮੇ ਨੂੰ ਪਹਿਲ ਦੇ ਤੌਰ ਤੇ ਲਿਆ ਜਾਵੇਗਾ। ਉਦੇਸ਼ ਟੀਬੀ ਦੇ ਨਵੇਂ ਮਾਮਲਿਆਂ ਵਿੱਚ 95 ਪ੍ਰਤੀਸ਼ਤ ਕਮੀ ਲਿਆਉਣਾ ਅਤੇ ਟੀਬੀ ਵਿੱਚ 95 ਪ੍ਰਤੀਸ਼ਤ ਕਮੀ ਲਿਆਉਣਾ ਹੈ । ਉਨ੍ਹਾਂ ਨੇ ਕਿਹਾ ਕਿ ਇਲਾਜ ਦਰਾਂ ਵਿੱਚ ਸੁਧਾਰ ਅਤੇ ਨਵੇਂ ਮਾਮਲਿਆਂ ਵਿੱਚ ਤੇਜੀ ਨਾਲ ਕਮੀ ਲਿਆਉਣ ਲਈ ਖੋਜ ਕਾਰਜ ਵਿੱਚ ਤੇਜੀ ਲਿਆਂਦੀ ਜਾਵੇਗੀ । ਉਨ੍ਹਾਂ ਕਿਹਾ ਕਿ ਸਾਰੇ ਹਿੱਤਧਾਰਕਾਂ ਨੂੰ ਸ਼ਾਮਲ ਕਰਕੇ ਟੀਬੀ ਮਰੀਜ ਦੇ ਇਲਾਜ ਲਈ ਰਣਨੀਤੀ ਤੈਅ ਕਰਨ ਤੇ ਖੋਜ ਕਾਰਜ ਵਿੱਚ ਜ਼ੋਰ ਦਿੱਤਾ ਜਾਵੇਗਾ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply