Saturday, April 11, 2026

ਗੁਰਦੁਆਰਾ ਦਮਦਮਾ ਸਾਹਿਬ ਦਾ ਦਰਬਾਰ ਹਾਲ ਜੀ.ਕੇ ਨੇ ਸਗਤਾਂ ਨੂੰ ਕੀਤਾ ਸਮਰਪਿਤ

ppn1211201605
ਨਵੀਂ ਦਿੱਲੀ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਬੇਹਤਰੀਨ ਸੁਨਹਿਰੀ ਸਜਾਵਟ ਨਾਲ ਲਿਸ਼ਕਾਰੇ ਗਏ ਗੁਰਦੁਆਰਾ ਦਮਦਮਾ ਸਾਹਿਬ ਦੇ ਦਰਬਾਰ ਹਾਲ ਨੂੰ ਸੰਗਤਾਂ ਦੇ ਸਮਰਪਿਤ ਕੀਤਾ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਆਪਣੇ ਸਿਰ ‘ਤੇ ਸਵਾਰੀ ਕਰਾਉਂਦੇ ਹੋਏ ਦਰਬਾਰ ਹਾਲ ਵਿੱਚ ਲੈ ਜਾਣ ਲਈ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਬਹੁਉਪਯੋਗੀ ਹਾਲ ਤੋਂ ਚੱਲਣਾ ਸ਼ੁਰੂ ਕੀਤਾ ਤਾਂ ਮੌਜੂਦ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਗੁਰੂ ਮਹਿਮਾ ਵਿੱਚ ਸ਼ਬਦ ਗਾਇਨ ਕੀਤੇ ।
ਗ੍ਰੰਥੀ ਸਿੰਘ ਵੱਲੋਂ ਦਰਬਾਰ ਹਾਲ ਵਿੱਚ ਗੁਰੂ ਸਾਹਿਬ ਦੇ ਸਰੂਪ ਦਾ ਪ੍ਰਕਾਸ਼ ਕਰਨ ਤੋਂ ਬਾਅਦ ਅਰਦਾਸ ਅਤੇ ਹੁਕਮਨਾਮਾ ਲੈਣ ਦੀ ਰਸਮ ਨਿਭਾਈ ਗਈ। ਇਸ ਅਲੋਕਿਕ ਨਜ਼ਾਰੇ ਦੀ ਗਵਾਹੀ ਸ਼੍ਰੋਮਣੀ ਅਕਾਲੀ ਦਲ ਦੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਕਾਰਸੇਵਾ ਵਾਲੇ ਬਾਬਾ ਬਚਨ ਸਿੰਘ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਸਾਬਕਾ ਵਿਧਾਇਕ ਜਤਿਦਰ ਸਿੰਘ ਸ਼ੰਟੀ ਨੇ ਭਰੀ। ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ ਨੇ ਹਾਲ ਦੇ ਕਾਇਆਕਲਪ ਦੀ ਬਾਬਾ ਬਚਨ ਸਿੰਘ ਵੱਲੋਂ ਕੀਤੀ ਗਈ ਸੇਵਾ ਨੂੰ ਬੇਮਿਸਾਲ ਦੱਸਦੇ ਹੋਏ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਮੌਜੂਦਾ ਕਮੇਟੀ ਦੇ ਸਮੇਂ ਕੀਤੇ ਗਏ ਕਾਰਜਾਂ ਨੂੰ ਵੀ ਵਿਸਤਾਰ ਨਾਲ ਦੱਸਿਆ। ਜਿਸ ਵਿੱਚ ਹਰਿਆਲੀ ਪੱਖੋਂ ਛੋਟੇ ਸਾਹਿਬਜਾਦਿਆਂ ਦੇ ਨਾਮ ‘ਤੇ ਵਿਕਸਿਤ ਕੀਤੇ ਗਏ ਪਾਰਕ ਦਾ ਉਨ੍ਹਾਂ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜਫਰ ਨਾਲ ਮੁਲਾਕਾਤ ਦੇ ਪ੍ਰਤੀਕ ਇਸ ਪਵਿੱਤਰ ਸਥਾਨ ਦਾ ਕਾਇਆਕਲਪ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਕੀਤਾ ਗਿਆ ਹੈ।
ਪਿੱਛਲੀ ਕਮੇਟੀਆਂ ਵੱਲੋਂ ਇਸ ਇਤਿਹਾਸਿਕ ਸਥਾਨ ਦੀ ਕੀਤੀ ਗਈ ਅਨਦੇਖੀ ਨੂੰ ਵੱਡੀ ਭੁੱਲ ਦੱਸਦੇ ਹੋਏ ਜੀ.ਕੇ ਨੇ ਸੰਗਤਾਂ ਨੂੰ ਉਕਤ ਸਥਾਨ ਦਾ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਸੰਤਂਸਿਪਾਹੀ ਦੀ ਭੂਮਿਕਾ ਨੂੰ ਬਰੀਕੀ ਨਾਲ ਸੱਮਝਣ ਦੀ ਸੰਗਤਾਂ ਨੂੰ ਬੇਨਤੀ ਕੀਤੀ। ਜੀ.ਕੇ ਨੇ ਕਿਹਾ ਕਿ ਅਸੀਂ ਇਤਿਹਾਸ ਸੰਭਾਲਣ ਲਈ ਪਿਛਲੇ 45 ਮਹੀਨੀਆਂ ਤੋਂ ਜੋ ਕੋਸ਼ਿਸ਼ ਕਰ ਰਹੇ ਹਾਂ ਉਸ ਦਿਸ਼ਾ ਵਿੱਚ ਉਕਤ ਸਥਾਨ ਦੇ ਧਾਰਮਿਕ ਅਤੇ ਵਿਰਾਸਤੀ ਪਿੱਛੋਕੜ ਨੂੰ ਸੰਭਾਲਣਾ ਜਰੂਰੀ ਕਾਰਜ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿੱਚ ਸੰਗਤਾਂ ਦੀਆਂ ਸਹੂਲਤਾਂ ਅਤੇ ਬੇਹਤਰੀ ਲਈ ਕੀਤੇ ਗਏ ਕਾਰਜਾਂ ਦੀ ਵੀ ਜਾਣਕਾਰੀ ਦਿੱਤੀ।
ਢੀਡਸਾ ਨੇ ਇਸ ਸੇਵਾ ਨਾਲ ਜੁੜੇ ਸਾਰੇ ਮੁੱਖੀ ਸੱਜਣਾਂ ਨੂੰ ਸਿਰੋਪਾਉ ਦੇਣ ਦੇ ਬਾਅਦ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ। ਢੀਡਸਾ ਨੇ ਕਿਹਾ ਕਿ ਲੋਕ ਆਪਣੇ ਘਰਾਂ ਨੂੰ ਤਾਂ ਮਹੱਲ ਬਣਾਉਣ ਲਈ ਸੁਪਨੇ ਬੁਣਦੇ ਹਨ ਪਰ ਹਕੀਕਤ ਵਿੱਚ ਕਮੇਟੀ ਗੁਰੂਘਰਾਂ ਨੂੰ ਧਾਰਮਿਕ ਅਤੇ ਇਤਿਹਾਸਿਕ ਰੂਪ ਵਿੱਚ ਬਰਕਰਾਰ ਰੱਖਦੇ ਹੋਏ ਗੁਰੂ ਦੇ ਜੋ ਮਹੱਲ ਬਣਾ ਰਹੀ ਹੈ ਉਸਦੀ ਤੁਲਣਾ ਕਰਨਾ ਮੁਸ਼ਿਕਲ ਹੈ।ਭੋਗਲ ਨੇ ਪਿਛਲੇ 6 ਮਹੀਨੇ ਤੋਂ ਦਰਬਾਰ ਹਾਲ ਦੀ ਚੱਲ ਰਹੀ ਕਾਰਸੇਵਾ ਦੀ ਜਾਣਕਾਰੀ ਦਿਦੇ ਹੋਏ ਨਵੇਂ ਹਾਲ ਦੀ ਦਿਖਾਵਟ ਨੂੰ ਅਲੌਕਿਕ ਨਜ਼ਾਰਾ ਦੱਸਿਆ।ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਅਤੇ ਮਹਿਲਾ ਅਕਾਲੀ ਆਗੂ ਤਰਵਿੰਦਰ ਕੌਰ ਖਾਲਸਾ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply